BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਕਲੈਂਡ ਯੂਨੀਵਰਸਿਟੀ ਦੇ ਬੈਨਰ ਹੇਠ ਖੇਡੀ 'ਯੰਗ ਸਪੋਰਟਸ ਕ੍ਰਿਕਟ ਟੀਮ' ਨੇ ਜਿਤਿਆ ਟੀ-20 ਮੁਕਾਬਲਾ

ਆਕਲੈਂਡ ਕ੍ਰਿਕਟ ਐਸੋਸੀਏਸ਼ਨ ਵੱਲੋਂ 8 ਟੀਮਾਂ ਦੇ ਹੋਏ ਮੁਕਾਬਲਾ
ਯੰਗ ਸਪੋਰਟਸ ਕ੍ਰਿਕਟ ਟੀਮ ਅੰਤਿਮ ਮੁਕਾਬਲਾ ਜਿੱਤਣ ਬਾਅਦ ਇਕ ਸਾਂਝੀ ਤਸਵੀਰ ਖਿਚਵਾਉਂਦਿਆਂ।
ਆਕਲੈਂਡ-21 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਆਕਲੈਂਡ ਕ੍ਰਿਕਟ ਐਸੋਸੀਏਸ਼ਨ ਵੱਲੋਂ ਨਵੰਬਰ ਮਹੀਨੇ ਤੋਂ ਚਲਾਏ ਕ੍ਰਿਕਟ ਸੀਜ਼ਨ ਦੇ ਅੰਤਿਮ ਮੁਕਾਬਲੇ ਕੱਲ ਈਡਨ ਰੌਸਕਿਲ ਖੇਡ ਮੈਦਾਨ ਦੇ ਵਿਚ ਅੰਤਿਮ ਮੁਕਾਬਲੇ ਨਾਲ ਸਮਾਪਿਤ ਹੋਏ। ਇਨਾਂ ਮੈਚਾਂ ਦੇ ਵਿਚ ਕੁੱਲ 8 ਟੀਮਾਂ ਭਾਗ ਲੈ ਰਹੀਆਂ ਸਨ ਜਿਨਾਂ ਦੇ ਵਿਚ ਇਕ ਟੀਮ ਪੰਜਾਬੀ ਮੁੰਡਿਆਂ ਦੀ 'ਯੰਗ ਸਪੋਰਟਸ ਕ੍ਰਿਕਟ ਟੀਮ' ਵਜੋਂ ਆਕਲੈਂਡ ਯੂਨੀਵਰਸਿਟੀ ਦੇ ਬੈਨਰ ਹੇਠ ਖੇਡ ਰਹੀ ਸੀ। ਇਸ ਟੀਮ ਦੇ ਵਿਚ ਇਕ ਗੋਰਾ ਮੁੰਡਾ ਵੀ ਖੇਡਦਾ ਹੈ।  ਕੱਲ ਟੀ-20 ਦਾ ਅੰਤਿਮ ਮੁਕਾਬਲਾ 'ਈਡਲ ਰੌਸਕਿਲ ਬਲੈਕ ਰਾਈਡਰਜ਼' ਅਤੇ 'ਯੰਗ ਸਪੋਰਟਸ ਕ੍ਰਿਕਟ ਟੀਮ' ਦਰਮਿਆਨ ਹੋਇਆ। 'ਯੰਗ ਸਪੋਰਟਸ ਕ੍ਰਿਕਟ ਟੀਮ' ਨੇ ਉਨਾਂ ਸਾਹਮਣੇ 10 ਵਿਕਟਾਂ ਗਵਾ ਕੇ 144 ਦੌੜਾਂ ਦਾ ਟੀਚਾ ਰੱਖਿਆ ਪਰ ਵਿਰੋਧੀ ਟੀਮ ਸਿਰਫ 104 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ। ਇਸ ਤਰਾਂ ਪੰਜਾਬੀ ਮੁੰਡਿਆਂ ਦੀ ਟੀਮ 40 ਦੌੜਾਂ ਦੇ ਫਰਕ ਨਾਲ ਅੰਤਿਮ ਮੁਕਾਬਲੇ ਵਿਚ ਜੇਤੂ ਰਹੀ। ਹੁਣ 9 ਅਪ੍ਰੈਲ ਨੂੰ ਇਸ ਟੀਮ ਨੂੰ ਟ੍ਰਾਫੀ ਅਤੇ ਤਮਗਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਟੀਮ ਦੇ ਆਰਗੇਨਾਈਜ਼ਰ ਅਤੇ ਖਿਡਾਰੀ ਗਗਨ ਸ਼ੇਰਗਿੱਲ ਸਿੱਕਰੀ ਨੇ ਪੂਰੇ ਸੀਜ਼ਨ ਦੌਰਾਨ ਸਾਰੇ ਖਿਡਾਰੀਆਂ ਨਾਲ ਤਾਲਮੇਲ ਬਿਠਾ ਕੇ ਖੇਡ ਭਾਵਨਾ ਬਣਾਈ ਰੱਖੀ। ਇਸ ਤੋਂ ਇਲਾਵਾ ਟੀਮ ਦੇ ਕੈਪਟਨ ਜੇ.ਡੀ. ਸੰਧੂ ਅਤੇ ਵਾਈਸ ਕੈਪਟਨ ਸਨੇਹ ਬਰਾੜ ਨੇ ਪੂਰੇ ਮੈਚਾਂ ਦੌਰਾਨ ਬੜੀ ਵਧੀਆ ਰਣਨੀਤੀ ਬਣਾਈ ਅਤੇ 16 ਮੈਚਾਂ ਵਿਚੋਂ 13 ਮੈਚਾਂ ਉਤੇ ਆਪਣੀ ਜਿੱਤ ਦਰਜ ਕਰਵਾਉਂਦਿਆਂ ਟ੍ਰਾਫੀ ਆਪਣੇ ਨਾਂਅ ਕੀਤੀ।

No comments: