BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ ਪ੍ਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

ਹੁਸ਼ਿਆਰਪੁਰ 20 ਅਪ੍ਰੈਲ (ਤਰਸੇਮ ਦੀਵਾਨਾ)- ਮਿਤੀ 17 ਤੋਂ 19 ਅਪ੍ਰੈਲ ਤੱਕ ਚਲਾਈ ਗਈ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲੇ ਦੇ ਸਮੂਹ ਪ੍ਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਮੁਹਿੰਮ ਦੀ ਪ੍ਰਾਪਤੀ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਜ਼ਿਲਾ ਸਿਹਤ ਸੇਵਾਵਾਂ ਦੇ ਮੁਖੀ ਡਾ.ਸੰਜੀਵ ਬਬੂਟਾ ਨੇ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਹੁਸ਼ਿਆਰਪੁਰ ਦਾ ਨਿਰਧਾਰਤ ਟੀਚਾ 22,705 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਾ ਸੀ ਜਦਕਿ ਮੁਹਿੰਮ ਦੌਰਾਨ ਕੁੱਲ 22967 ਬੱਚਿਆਂ ਨੂੰ ਪੋਲੀਓ ਦੀ ਖੁਰਾਕ ਦਿੱਤੀ ਗਈ ਤੇ 100 ਫੀਸਦੀ ਟੀਚਾ ਹਾਸਿਲ ਕੀਤਾ ਗਿਆ। ਉਨਾਂ ਦੱਸਿਆ ਕਿ ਮੁਹਿੰਮ ਦੇ ਪਹਿਲੇ  ਦਿਨ 10,974 ਬੱਚਿਆਂ ਨੂੰ,  ਦੂਸਰੇ ਦਿਨ 7,726 ਬੱਚਿਆਂ ਨੂੰ ਅਤੇ ਤੀਸਰੇ ਤੇ ਅੰਤਿਮ ਦਿਨ 4,267 ਬੱਚਿਆਂ ਨੂੰ ਪੋਲੀਓ ਦੀ ਬੀਮਾਰੀ ਤੋਂ ਰੋਕਥਾਮ ਲਈ ਪੋਲੀਓ ਵੈਕਸੀਨ ਦਿੱਤੀ ਗਈ। ਇਸ ਸਬੰਧੀ ਪਲਸ ਪੋਲੀਓ ਮੁਹਿੰਮ ਦੇ ਜ਼ਿਲਾ ਨੋਡਲ ਅਧਿਕਾਰੀ ਡਾ.ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ  ਗਠਿਤ ਟੀਮ ਮੈਂਬਰਾਂ ਵੱਲੋਂ ਘਰੋਂ -ਘਰੀਂ ਜਾਣ ਤੋਂ ਇਲਾਵਾਂ ਸਲੱਮ ਖੇਤਰਾਂ, ਇੱਟਾਂ ਦੇ ਭੱਠਿਆਂ, ਝੁੱਗੀ ਝੋਪੜੀਂ ਖੇਤਰਾਂ ਦੇ ਨਾਲ-ਨਾਲ ਉਸਾਰੀ ਅਧੀਨ ਇਮਾਰਤਾਂ ਵਿੱਚ ਕੰਮ ਕਰਦੇ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਪੋਲੀਓ ਵੈਕਸੀਨ ਦਿੱਤੀ ਗਈ। ਇਸ ਤਿੰਨ ਰੋਜ਼ਾ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ 169 ਟੀਮਾਂ ਅਤੇ ਇੱਕ ਮੋਬਾਈਲ ਟੀਮ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਉਨਾਂ ਹੋਰ ਦੱਸਿਆ ਕਿ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ ਵਿਖੇ ਨਿਯੁਕਤ ਕੀਤੇ ਗਏ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਨੋਡਲ ਅਫਸਰਾਂ ਵੱਲੋਂ ਮੁਹਿੰਮ ਤਹਿਤ ਕੀਤੀਆਂ ਗਤੀਵਿਧੀਆਂ ਦਾ ਸੰਪੂਰਨ ਨਿਰੀਖਣ ਕੀਤਾ ਗਿਆ ਤਾਂ ਜੋ ਇਲਾਕੇ ਦਾ ਕੋਈ ਵੀ ਬੱਚਾ ਪੋਲੀਓ ਵੈਕਸੀਨ ਤੋਂ ਵਾਂਝਾ ਨਾਂ ਰਹੇ।

No comments: