BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਚੀਮਾ ਦਾ ਵਿਸਾਖੀ ਮੇਲਾ 12 ਅਪ੍ਰੈਲ ਨੂੰ

ਦੁਸਾਂਝ ਕਲਾਂ 5 ਮਾਰਚ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਚੀਮਾਂ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗ੍ਰਾਮ ਪੰਚਾਇਤ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਚੀਮਾਂ ਕਲਾਂ ਵਲੋਂ ਧਰਤੀ ਪੰਜ ਦਰਿਆਵਾਂ ਦੀ ਸੱਭਿਆਚਾਰਕ ਮੇਲਾ 12 ਅਪ੍ਰੈਲ ਨੂੰ ਬਾਬਾ ਮੌੋੜੂਆਣਾ ਦੇ ਅਸਥਾਨ ਤੇ ਕਰਵਾਇਆਂ ਜਾ ਰਿਹਾ ਹੈ। ਇਸ ਸਮੇ ਸ਼ੋਢੀ ਸਿੰਘ ਪ੍ਰਧਾਨ ਸਰਪੰਚ ਪ੍ਰਗਣ ਸਿੰਘ ਅਤੇ ਸਮੂਹ ਕਮੇਟੀ ਮੈਬਰਾਂ ਨੇ ਦੱਸਿਆਂ ਕਿ 11 ਅਪ੍ਰੈਲ ਨੂੰ ਹੱਲਟ ਦੀਆਂ ਦੌੜਾਂ ਕਰਵਾਇਆਂ ਜਾਣਗੀਆਂ ਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।12 ਅਪ੍ਰੈਲ਼ ਨੂੰ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ ਜਿਸ ਵਿਚ ਪੰਜਾਬੀ ਦੇ ਪ੍ਰਸਿੱਧ ਗਾਇਕ ਗੀਤਾ ਜ਼ੈਲਦਾਰ, ਕੁਲਵੀਰ ਝਿਜਰ, ਮਨਕੀਰਤ ਔਲਖ, ਕੁਲਵਿੰਦਰ ਸਮਰਾ, ਬਲਜਿੰਦਰ ਚੀਮਾਂ,ਆਦਿ ਆਏ ਹੋਏ ਲੋਕਾਂ ਦਾ ਮਨੋਰੰਜਨ ਕਰਨਗੇ।ਜੀਤਾ ਛੋਕਰਾ ਵਾਲਾ ਸਟੇਜ ਸੈਕਟਰੀ ਦੀ ਭੂੁਮਿਕਾ ਬਾਖੂਬੀ ਨਿਭਾਉਣਗੇ।

No comments: