BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਵਿਰਕ ਵਿਖੇ ਬਾਬਾ ਸਾਹਿਬ ਦਾ 125ਵਾਂ ਜਨਮ ਦਿਵਸ ਮਨਾਇਆ

ਬਾਬਾ ਸਾਹਿਬ ਜੀ ਦੇ ਜਨਮ ਦਿਵਸ ਦੀਆਂ ਵੱਖ-ਵੱਖ ਤਸਵੀਰਾਂ
ਦੁਸਾਂਝ ਕਲਾਂ 15 ਅਪ੍ਰੈਲ (ਸੁਰਿੰਦਰ ਪਾਲ ਕੁੱਕੂ)- ਗ੍ਰਾਮ ਸਵਰਾਜ ਅਭਿਆਨ ਸਮਾਜਿਕ ਸਦਭਾਵਨਾ ਤਹਿਤ ਪਿੰਡ ਵਿਰਕ ਵਿਖੇ ਗ੍ਰਾਮ ਪੰਚਾਇਤ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਸਾਹਿਬ ਜੀ ਦਾ ੧੨੫ ਵਾਂ ਜਨਮ ਦਿਵਸ ਬੜੀ ਸ਼ਰਧਾਪੁਰਵਕ ਮਨਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਰਾਮ ਸਰੂਪ ਚੰਬਾ ਅਤੇ ਸਮੂਹ ਗ੍ਰਾਮ ਪੰਚਾਇਤ ਵਲੋ ਬਾਬਾ ਸਾਹਿਬ ਦੀ ਤਸਵੀਰ ਤੇ ਫੁੱਲ ਮਲਾਵਾਂ ਭੇਂਟ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਵੱਖੁਵੱਖ ਬੁਲਾਰਿਆਂ ਨੇ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੇ ਦਿਨੁਰਾਤ ਇੱਕ ਕਰਕੇ ਭਾਰਤ ਦਾ ਸੰਵਿਧਾਨ ਲਿਖਿਆ। ਉਹਨਾਂ ਨੇ ਦਲਿਤਾਂ ਦੇ ਹੱਕਾਂ ਲਈ ਬਹੁਤ ਲੰਮੀ ਘਾਲਣਾ ਘਾਲੀ ਸੀ,ਜਿਸ ਸਦਕਾ ਅੱਜ ਸਮਾਜ ਵਿੱਚ ਬਰਾਬਰਤਾ ਦਾ ਹੱਕ ਮਿਲਿਆ ਹੈ। ਬਾਬਾ ਸਾਹਿਬ ਨੇ ਗਰੀਬਾਂ ਤੇ ਪੱਛੜੇ ਦਲਿਤ ਦੇ ਹਿੱਤਾਂ ਦੀ ਰੱਖਿਆ ਲਈ ਜੋ ਪਹਿਰਾ ਦਿੱਤਾ ਹੈ ਜੋ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਸ ਸਮੇਂ ਅੋਰਤ ਜਾਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਬਾਬਾ ਸਾਹਿਬ ਦੀ ਬਦੌਲਤ ਅੋਰਤ ਜਾਤ ਨੂੰ ਵੋਟ ਪਾਉਣ ਅਤੇ ਬਰਾਬਰਤਾ ਦਾ ਹੱਕ ਦਵਾਇਆ। ਇਸ ਮੌਕੇ ਸਰਪੰਚ ਰਾਮ ਸਰੂਪ ਚੰਬਾ ਸੀਤਾ ਰਾਮ ਪੰਚ, ਚੇਅਰਮੈਨ ਜਸਵੀਰ ਕੁਮਾਰ, ਦੀਪ ਕੁਮਾਰ ਪੰਚ, ਆਸ਼ਾ ਰਾਣੀ ਪੰਚ, ਕਸ਼ਮੀਰ ਸਿੰਘ ਪੰਚ, ਇੰਦਰਜੀਤ ਸਿੰਘ ਪੰਚ, ਰਾਮ ਜੀ ਦਾਸ ਪੰਚ, ਪਾਲ ਰਾਮ ਪੰਚ, ਅਸ਼ੋਕ ਸੰਧੂ, ਸਤਪਾਲ ਵਿਰਕ ਸਾਬਕਾ ਸਰਪੰਚ, ਡਾ. ਬੀ.ਆਰ.ਅੰਬੇਦਕਰ ਵਲੰਟੀਅਰ ਯੂਨਿਟ, ਡਾ.ਅੰਬੇਦਕਰ ਸੋਸ਼ਲ ਵੈੱਲਫੇਅਰ ਸੁਸਾਇਟੀ, ਗੁਰੁ ਰਵਿਦਾਸ ਨੌਜਵਾਨ ਸਭਾ ਅਤੇ ਹੋਰ ਭਾਰੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਰ ਸਨ।

No comments: