BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੰਬੇਦਕਰ ਦੀ 125ਵੀ ਜਨਮ ਸ਼ਤਾਬਦੀ ਮਨਾਉਣ ਜਾ ਰਹੀ ਸਰਕਾਰ ਸਵਿਧਾਨ ਵਿੱਚ ਦਿੱਤੇ ਗਏ ਜਾਤ ਪਾਤ ਤੇ ਫਿਰਕਾਪ੍ਰਸਤੀ ਦੇ ਸੁਧਾਰਾ ਨੂੰ ਲਾਗੂ ਕਰਨ ਤੋਂ ਮੁਨਕਰ

ਕਾਂਨਫਰੰਸ ਉਪਰੰਤ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਆਗੂ ਤੇ ਵਰਕਰ।
ਗੱਗੋਮਾਹਲ, 15 ਅਪ੍ਰੈਲ (ਰਜਿੰਦਰ ਭਗਤ/ਡਿੰਪਲ ਢਿੱਲੋਂ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀਫ਼ਲੈਨਨਵਾਦੀ) ਨਿਉ ਡੈਮੋਕਰੇਸੀ ਦੇ ਸੱਦੇ ਤੇ ਪਿੰਡ ਗੱਗੋਮਾਹਲ ਵਿਖੇ ਜਿਲ੍ਹਾ ਜਰਨਲ ਸਕੱਤਰ ਸੁਖਰਾਜ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਜਾਤ ਪਾਤ ਤੇ ਫਿਰਕਾ ਪ੍ਰਸਤੀ ਵਿਰੁੱਧ ਵਿਸ਼ਾਲ ਕਾਂਨਫਰੰਸ ਕੀਤੀ ਗਈ ਜਿਸ ਵਿੱਚ ਇਲਾਕੇ ਦੇ ਕਿਸਾਨਾਂ, ਮਜਦੂਰਾਂ, ਨੋਜਵਾਨਾਂ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਕਾਂਨਫਰੰਸ ਨੂੰ ਸੰਬੋਧਨ ਕਰਦਿਆ ਸੁਬਾਈ ਜਰਨਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਦਾਤਾਰ ਸਿੰਘ ਤੇ ਜਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲ੍ਹਾ ਦੇ ਦੱਸਿਆ ਕਿ ਦੇਸ਼ ਦੀ ਮੋਜੂਦਾ ਸਰਕਾਰ ਮੁੜ ਮੰਨੂਵਾਦੀ ਸਿਧਾਂਤ ਲਾਗੂ ਕਰਕੇ ਦੇਸ਼ ਨੂੰ ਜਾਤ ਪਾਤ, ਫਿਰਕਾ ਪ੍ਰਸਤੀ ਦੇ ਧਾਰਮਿਕ ਦੰਗਿਆ ਫਸਾਦਾ ਵਿੱਚ ਉਲਝਾਉਣ ਦੀ ਕੋਸ਼ਿਸ ਕਰ ਰਹੀ ਹੈ। ਕਦੀ ਲਵ ਜਿਹਾਦ ਦੀਆਂ ਅਤੇ ਘਰ ਵਾਪਸੀ ਦੀਆਂ ਗੱਲਾਂ ਕਰ ਰਹੇ ਹਨ ਸਰਕਾਰ ਡਾ. ਭੀਮ ਰਾਉ ਅੰਬੇਦਕਰ ਦੀ 125ਵੀ ਜਨਮ ਸ਼ਤਾਬਦੀ ਮਨਾਉਣ ਜਾ ਰਹੀ ਹੈ ਪ੍ਰੰਤੂ ਉਸ ਦੁਆਰਾ ਸਵਿਧਾਨ ਵਿੱਚ ਦਿੱਤੇ ਗਏ ਜਾਤ ਪਾਤ ਤੇ ਫਿਰਕਾਪ੍ਰਸਤੀ ਦੇ ਸੁਧਾਰਾ ਨੂੰ ਲਾਗੂ ਕਰਨ ਤੋਂ ਮੁਨਕਰ ਹੈ। ਸਾਡੇ ਧਾਰਮਿਕ ਗੁਰੂਆਂ ਨੇ ਜਾਤ ਪਾਤ, ਫਿਰਕਾ ਪ੍ਰਸਤੀ ਵਿਰੁੱਧ ਅਵਾਜ ਉਠਾਈ ਪ੍ਰੰਤੂ ਉਸ ਨੂੰ ਮਨਣ ਲਈ ਵੀ ਇਹ ਲੋਕ ਤਿਆਰ ਨਹੀ। ਸਿੱਖ ਗੁਰੂ ਸਹਿਬਾਨਾਂ ਨੇ ਹਰ ਜਾਤ ਪਾਤ ਦੇ ਭਗਤਾਂ ਨੂੰ ਬਾਣੀ ਵਿੱਚ ਦਰਜ ਕਰਕੇ ਜਾਤ ਪਾਤ ਨੂੰ ਜੜ੍ਹੋ ਖਤਮ ਕਰ ਦਿੱਤਾ। ਅੱਜ ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ ਅੱਜ ਆਰ.ਐਸ.ਐਸ. ਦੀਆਂ ਬਹੁਤ ਸਰੀਆਂ ਨੀਤੀਆਂ ਘੱਟ ਗਿਣਤੀਆ ਦੇ ਵਿਰੁੱਧ ਵਿੱਚ ਹਨ ਜਿਨ੍ਹਾਂ ਲਈ ਅਵਾਜ ਬੁਲੰਦ ਕਰਨ ਸਮੇਂ ਦੀ ਮੁੱਖ ਲੋੜ ਹੈ। ਕਾਂਨਫਰੰਸ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਝੰਡੇਰ, ਅਵਤਾਰ ਸਿੰਘ ਜੱਸੜ, ਬਲਦੇਵ ਸਿੰਘ ਸੰਧੂ, ਪੇਂਡੂ ਮਜਦੂਰ ਯੂਨੀਅਨ ਦੇ ਧਰਮਿੰਦਰ ਅਜਨਾਲਾ, ਸਰਬਜੀਤ ਸਿੰਘ ਗੱਗੋਮਾਹਲ, ਬਲਵਿੰਦਰ ਸਿੰਘ ਮੁਕਾਮ, ਕੁਲਵੰਤ ਸਿੰਘ ਕੋਲਾਨੰਗਲ, ਜਸਪਾਲ ਸਿੰਘ ਸੂਫੀਆ, ਦੇਸ਼ ਭਗਤ ਮੁਖਤਾਰ ਸਿੰਘ ਸਹਿਸਰਾ, ਅੰਗਰੇਜ ਸਿੰਘ, ਮਹਿੰਦਰ ਸਿੰਘ, ਸੁੱਖਾ ਸਿੰਘ ਭਗਤ, ਰਾਜਪਾਲ ਸਿੰਘ, ਪੀ.ਐਸ.ਯੂ. ਆਗੂ ਵਿਜੇ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ। ਮਹਿੰਦਰ ਸਿੰਘ ਤੇ ਕਸ਼ਮੀਰ ਸਿੰਘ ਨੇ ਇਸ ਮੌਕੇ ਇਨਕਲਾਬੀ ਗੀਤ ਪੇਸ਼ ਕੀਤੇ।

No comments: