BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਢੱਡਾ ਵਿੱਚ ਮਨਾਈ ਗਈ ਡਾ. ਅੰਬੇਡਕਰ ਦੀ 125 ਵੀਂ ਜਯੰਤੀ

ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਬਾਬਾ ਸਾਹਿਬ ਦੀ ਮਹਿਮਾਂ ਗਾਉਦੇ ਜੋਗਿੰਦਰ ਦੁਖੀਆਂ, ਅਤੇ ਇਕੱਤਰ ਸੰਗਤਾਂ।
ਆਦਮਪੁਰ ਜੰਡੂ ਸਿੰਘਾ 15 ਅਪ੍ਰੈਲ (ਅਮਰਜੀਤ ਸਿੰਘ)- ਜਲੰਧਰ ਰਾਮਾਮੰਡੀ ਹੁਸ਼ਿਆਰਪੁਰ ਤੇ ਸਥਿਤ ਪਿੰਡ ਢੱਡਾ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ 125 ਵੀਂ ਜਯੰਤੀ ਡਾ. ਅੰਬੇਡਕਰ ਸ਼ੰਘਰਸ਼ ਸਭਾ (ਰਜਿ) ਵੱਲੋਂ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸ਼ੰਘਰਸ਼ ਸਭਾ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਕਾਲਾ ਰਾਮ, ਜਸਵਿੰਦਰ ਕੁਮਾਰ, ਸ਼ੀਤਲ ਸੋਹਪਾਲ, ਰਵਨੀਤ ਸੋਹਪਾਲ ਅਤੇ ਮਦਨ ਲਾਲ ਕੈਂਥ ਨੇ ਦੱਸਿਆ ਕਿ ਸਾਡੀ ਡਾ. ਅੰਬੇਡਕਰ ਸ਼ੰਘਰਸ਼ ਸਭਾ ਪਿਛਲੇ ਕਾਫੀ ਸਮੇਂ ਤੋਂ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਉਂਦੀ ਆ ਰਹੀ ਹੈ। ਇਸ ਸਮਾਗਮ ਵਿਚ ਵਿਦਿਆਰਥੀਆਂ ਨੂੰ ਹਰ ਵਾਰ ਸਭਾ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਉਨਾ ਕਿਹਾ ਕਿ ਦੇਸ਼ ਦਾ ਭੱਵਿਖ ਵਿਦਿਆਰਥੀ ਅਤੇ ਨੌਜਵਾਨ ਵਰਗ ਹੁੰਦਾ ਹੈ। ਬੱਚਿਆਂ ਨੂੰ ਪੜਾਈ ਵਿਚ ਉਤਸ਼ਾਹਿਤ ਕਰਨ ਲਈ ਸਾਡੀ ਸਭਾ ਉਨਾਂ ਨੂੰ ਸਨਮਾਨਿਤ ਕਰਦੀ ਹੈ। ਇਸ ਮੌਕੇ ਮਿਸ਼ਨਰੀ ਗਾਇਕ ਯੁਗਿੰਦਰ ਦੁਖੀਆ ਵੱਲੋਂ ਮਿਸ਼ਨਰੀ ਗੀਤ ਗਾ ਕੇ ਡਾ. ਅੰਬੇਡਕਰ ਦੀ ਜੀਵਨੀ ਨਾਲ ਜੋੜਿਆ ਗਿਆ।

No comments: