BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਪੂਰ ਪਿੰਡ ਵਿੱਚ ਬਾਬਾ ਸਾਹਿਬ ਦਾ 125ਵਾਂ ਜਨਮ ਦਿਹਾੜਾ ਮਨਾਇਆ

ਸੇਠ ਸਤਪਾਲ ਮੱਲ ਦਾ ਸਨਮਾਨ ਕਰਦੇ ਚਮਨ ਲਾਲ, ਹਰਪਾਲ ਬਿੱਟੂ, ਜੋਨੀ ਪ੍ਰਧਾਨ, ਮਨਜਿੰਦਰ ਸਿਆਣ ਅਤੇ ਹੋਰ।
ਆਦਮਪੁਰ 25 ਅਪ੍ਰੈਲ (ਅਮਰਜੀਤ ਸਿੰਘ)- ਸਰਕਲ ਪਤਾਰਾ ਜਲੰਧਰ ਦੇ ਪਿੰਡ ਕਪੂਰ ਪਿੰਡ ਵਿੱਚ ਭਾਰਤੀ ਸਵਿਧਾਨ ਦੇ ਰਚੈਤਾਂ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਜੀ ਦਾ 125 ਵਾਂ ਜਨਮ ਦਿਹਾੜਾ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਡਾ. ਬੀ.ਆਰ. ਅੰਬੇਡਕਰ ਵੈਲਫੈਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਦੇਖਰੇਖ ਹੇਠ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾਂ ਪਿੰਡ ਦੇ ਵਿਦਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬਚਿਆਂ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਵਿਸ਼ੇਸ਼ ਤੋਰ ਤੇ ਧਰਮਿੰਦਰ ਸਿੰਘ ਭੁੱਲਾ ਰਾਏ, ਨੇਕ ਚੰਦ ਪੰਜਾਬੀ ਲੈਕਚਰਾਰ ਨੇ ਮੁੱਖ ਬੁਲਾਰੇ ਵੱਜੋਂ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਚਾਨਣਾਂ ਪਾ ਕੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ। ਇਸ ਮੋਕੇ ਤੇ ਮੁੱਖ ਮਹਿਮਾਨ ਦੇ ਤੋਰ ਤੇ ਸੇਠ ਸਤਪਾਲ ਮੱਲ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਐਜੂਕੇਸ਼ਨ ਅਤੇ ਚੈਰੀਟੇਬਲ ਟਰੱਸਟ, ਇੰਦਰਜੀਤ ਸਿੱਧੂ, ਪਰਮਜੀਤ ਸਿੰਘ, ਰਾਕੇਸ਼, ਵਿਸ਼ੇਸ਼ ਤੋਰ ਤੇ ਪੁੱਜੇ ਅਤੇ ਉਨਾਂ ਸੰਗਤਾਂ ਸਮੇਤ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੋਕੇ ਤੇ ਸਾਬਕਾ ਸਰਪੰਚ ਚਮਨ ਲਾਲ, ਸਾਬਕਾ ਸਰਪੰਚ ਦਰਸ਼ਨ ਲਾਲ ਵਿਰਦੀ, ਸਾਬਕਾ ਸਰਪੰਚ ਬਲਵੀਰ ਕੋਰ, ਪੰਚ ਕੁਲਦੀਪ ਕੋਰ, ਸਾਬਕਾ ਪੰਚ ਹਰਪਾਲ ਬਿੱਟੂ, ਪੰਚ ਦੋਲਤ ਰਾਮ, ਪ੍ਰਧਾਨ ਜੋਨੀ ਸਿਆਣ, ਉਪ ਪ੍ਰਧਾਨ ਲਹਿਬਰ ਰਾਮ, ਡਾ. ਰਣਜੀਤ, ਦਾਰਾ ਰਾਮ ਪ੍ਰਧਾਨ, ਬੂਟਾ ਰਾਮ, ਮਨਜਿੰਦਰ ਸਿਆਣ, ਮਲਕੀਤ ਚੰਦ, ਇੰਦਰਜੀਤ ਸਿੱਧੂ, ਗਿਆਨ ਚੰਦ, ਬੀਬੀ ਗੁਰਦੇਵ ਕੋਰ, ਅਤੇ ਹੋਰ ਸੇਵਾਦਾਰ ਹਾਜਰ ਸਨ।

No comments: