BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖਿੱਚੀਪੁਰ ਵਿੱਚ ਅਕਾਲ ਅਕੈਡਮੀ ਦੀ 128ਵੀਂ ਬ੍ਰਾਂਚ ਦਾ ਉਦਘਾਟਨ ਹੋਇਆ

ਹਲਕਾ ਆਦਮਪੁਰ ਵਿਧਾਇਕ ਪਵਨ ਟੀਨੂੰ, ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਰਾਏਪੁਰ, ਬੀਬੀ ਗੁਰਦੇਵ ਕੋਰ ਸੰਘਾ, ਮਨਜਿੰਦਰ ਸਿੰਘ ਢਿੱਲੋਂ ਕੋਆਰਡੀਨੇਟਰ ਸ਼ੋ.ਅ.ਦ (ਹੁਸ਼ਿ), ਨੇ ਵਿਸੇਸ਼ ਤੋਰ ਤੇ ਸਮਾਗਮ ਵਿੱਚ ਸ਼ਿਰਕਤ ਕੀਤੀ
ਪਵਨ ਟੀਨੂੰ ਦਾ ਸਨਮਾਨ ਕਰਦੇ ਨੰਬਰਦਾਰ ਰਵਿੰਦਰਪਾਲ ਸਿੰਘ, ਜਸਵੰਤ ਸਿੰਘ, ਬੀਬੀ ਗੁਰਦੇਵ ਕੋਰ ਸੰਘਾ, ਅਤੇ ਹੋਰ ਪਤਵੰਤੇ।
ਆਦਮਪੁਰ 10 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਆਦਮਪੁਰ ਸਰਕਲ ਪਤਾਰਾ ਜਲੰਧਰ ਦੇ ਪਿੰਡ ਖਿੱਚੀਪੁਰ ਵਿੱਚ ਅੱਜ ਅਕਾਲ ਅਕੈਡਮੀ ਦਾ ਉਦਘਾਟਨ ਸਮਾਰੋਹ ਕਲਗੀਧਰ ਟਰੱਸਟ ਬੜੂ ਸਾਹਿਬ ਅਤੇ ਸਮੂਹ ਸਟਾਫ ਅਕਾਲ ਅਕੈਡਮੀ ਪਿੰਡ ਖਿੱਚੀਪੁਰ ਦੇ ਸਮੂਹ ਸਟਾਫ ਦੀ ਵਿਸੇਸ਼ ਦੇਖਰੇਖ ਹੇਠ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਅਕਾਲ ਅਕੈਡਮੀ ਧਨਾਡ ਕਲਾਂ, ਅਤੇ ਬਿਲਗਾ ਦੇ ਚਿੱਟੇ ਬਸਤਰਾਂ ਵਿੱਚ ਸਜੇ ਸੁੰਦਰ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੋਕ ਤੇ ਸੀਨੀਅਰ ਅਕਾਲੀ ਆਗੂ, ਨੰਬਰਦਾਰ ਰਵਿੰਦਰਪਾਲ ਸਿੰਘ ਦਿਉਲ ਅਤੇ ਸਾਬਕਾ ਸਰਪੰਚ ਜਸਵੰਤ ਸਿੰਘ ਦਿਉਲ ਵੱਲੋਂ ਵਿਸੇਸ਼ ਤੋਰ ਤੇ ਸਮਾਗਮ ਵਿੱਚ ਪੁੱਜੇ, ਹਲਕਾ ਆਦਮਪੁਰ ਵਿਧਾਇਕ ਪਵਨ ਟੀਨੂੰ, ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਰਾਏਪੁਰ, ਬੀਬੀ ਗੁਰਦੇਵ ਕੋਰ ਸੰਘਾ, ਮਨਜਿੰਦਰ ਸਿੰਘ ਢਿੱਲੋਂ ਕੋਆਰਡੀਨੇਟਰ ਸ਼ੋ.ਅ.ਦਲ (ਹੁਸ਼ਿ), ਅਤੇ ਹੋਰ ਪਤਵੰਤੇ ਸੱਜਣਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਨੰਬਰਦਾਰ ਰਵਿੰਦਰਪਾਲ ਸਿੰਘ ਅਤੇ ਸ. ਜਸਵੰਤ ਸਿੰਘ ਦੇ ਪਰਿਵਾਰ ਦੀ ਸ਼ਲਾਘਾ ਕੀਤੀ, ਕਿ ਜੋ ਉਨਾਂ ਵੱਲੋਂ 128ਵੀਂ ਅਕਾਲ ਅਕੈਡਮੀ ਪਿੰਡ ਖਿੱਚੀਪੁਰ ਵਿੱਚ ਬਣਾਉਣ ਲਈ ਜੋ ਤਿੰਨ ਏਕੜ ਜਮੀਨ ਦਿਉਲ ਪਰਿਵਾਰ ਵੱਲੋਂ ਅਕੈਡਮੀ ਨੂੰ ਦੇਣ ਵਿੱਚ ਯੋਗਦਾਨ ਪਾਇਆ ਹੈ, ਉਸਨੂੰ ਹਮੇਸ਼ਾਂ ਲੋਕ ਯਾਦ ਕਰਨਗੇ, ਉਨਾਂ ਕਿਹਾ ਬੱਚੇ ਇਸ ਅਕੈਡਮੀ ਵਿਚੋਂ ਸਿੱਖਿਆ ਹਾਸਲ ਕਰ ਕੇ ਜਿੱਥੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਗੇ, ਉੱਥੇ ਪਿੰਡ ਖਿੱਚੀਪੁਰ ਦਾ ਨਾਂਅ ਰੋਸ਼ਨ ਕਰਨਗੇ, ਦਿਉਲ ਪਰਿਵਾਰ ਨੂੰ ਵੀ ਇਹ ਵਿਸੇਸ਼ ਕਾਰਜ ਕਰਵਾਉਣ ਲਈ ਯਾਦ ਕੀਤਾ ਜਾਵੇਗਾ। ਇਸ ਮੋਕੇ ਤੇ ਬੀਬੀ ਗੁਰਦੇਵ ਕੋਰ ਸੰਘਾ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੋਰਾਨ ਇੰਚਾਰਜ ਭਾਈ ਤਰਲੋਕ ਸਿੰਘ ਨੇੇ ਦਸਿਆ ਕਿ ਇਹ ਅਕੈਡਮੀ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਵਿਸੇਸ਼ ਦੇਖਰੇਖ ਹੇਠ ਚੱਲੇਗੀ। ਇਸ ਮੋਕੇ ਤੇ ਰਿਟਾਇੰਡ ਡੀ.ਐਸ.ਪੀ ਸੋਮ ਨਾਥ, ਅਕਾਲੀ ਆਗੂ ਤੀਰਥ ਸਿੰਘ ਦਿਉਲ, ਸਾਬਕਾ ਸਰਪੰਚ ਜਗੀਰ ਕੋਰ, ਪੰਚ ਗੁਰਮੀਤ ਚੰਦ, ਪੰਚ ਅਜੀਤ ਸਿੰਘ, ਸਰੂਪ ਸਿੰਘ, ਸੰਦੀਪ ਸਿੰਘ, ਗੁਰਪ੍ਰਤਾਪ ਸਿੰਘ, ਗੁਰਕੀਰਤ ਸਿੰਘ, ਮਨਰਾਜ ਸਿੰਘ, ਜਸਕੀਰਤ ਸਿੰਘ, ਮਨਰੂਪ ਸਿੰਘ, ਸੋਹਣ ਸਿੰਘ ਫੋਜੀ, ਸੋਢੀ ਸਿੰਘ, ਪਿਆਰਾ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ, ਭਾਈ ਸਤਨਾਮ ਸਿੰਘ, ਯੂਥ ਆਗੂ ਮੱਖਣ ਸਿੰਘ ਨਰੰਗਪੁਰ, ਹਰਜੀਤ ਸਿੰਘ ਪਤਾਰਾ ਪੰਚ, ਅਵਤਾਰ ਸਿੰਘ, ਤਰਲੋਕ ਸਿੰਘ, ਭਾਈ ਮਨਜੀਤ ਸਿੰਘ ਮਨੀ, ਜੋਨਲ ਡਾਇਰੈਕਟਰ ਤਜਿੰਦਰਜੀਤ ਸਿੰਘ, ਆਰ. ਐਸ. ਮੇਹਤਾ, ਦਵਿੰਦਰ ਸਿੰਘ, ਬਲਵੀਰ ਸਿੰਘ ਸੰਤੋਖ ਸਿੰਘ, ਸਰਪੰਚ ਰਛਪਾਲ ਸਿੰਘ, ਅਤੇ ਹੋਰ ਦਿਉਲ ਪਰਿਵਾਰ ਦੇ ਮੈਂਬਰ ਅਤੇ ਪਤਵੰਤੇ ਹਾਜਰ ਸਨ।
ਪੁੱਲੀਆਂ ਢਾਹ ਕੇ ਪੁੱਲ ਜਲਦ ਉਸਾਰੇ ਜਾਣਗੇ, ਹੋਵੇਗੀ ਸੜਕਾਂ ਦੀ ਉਸਾਰੀ- ਟੀਨੂੰ
ਅੱਜ ਪਿੰਡ ਖਿੱਚੀਪੁਰ ਵਿੱਚ ਅਕਾਲ ਅਕੈਡਮੀ ਦੇ ਕਰਵਾਏ ਸਮਾਗਮ ਦੋਰਾਨ ਨੰਬਰਦਾਰ ਰਵਿੰਦਰਪਾਲ ਸਿੰਘ, ਬੀਬੀ ਗੁਰਦੇਵ ਕੋਰ ਸੰਘਾ ਸਾਬਕਾ ਵੂਮੈਨ ਸੈਲ ਚੈਅਰਪਰਸਨ, ਸ. ਜਸਵੰਤ ਸਿੰਘ, ਅਤੇ ਹੋਰ ਪਿੰਡ ਵਾਸੀਆਂ ਵੱਲੋਂ ਸ਼੍ਰੀ ਪਵਨ ਕੁਮਾਰ ਟੀਨੂੰ ਨੂੰ ਇੱਕ ਮੰਗ ਪੱਤਰ ਦਿਤਾ। ਜਿਸ ਵਿੱਚ ਅਕਾਲ ਅਕੈਡਮੀ ਪਿੰਡ ਖਿੱਚੀਪੁਰ ਅਤੇ ਜੰਡੂ ਸਿੰਘਾ ਤੋ ਕਪੂਰ ਪਿੰਡ ਰਾਹੀਂ ਖਿੱਚੀਪੁਰ ਨੂੰ ਆਂਉਦੀ ਸੜਕ ਬਣਾਉਣ ਅਤੇ ਉਸਦੀਆਂ ਛੋਟੀਆਂ ਪੁਲੀਆਂ ਨੂੰ ਵੱਡਾ ਕਰਨ ਸਬੰਧੀ ਟੀਨੂੰ ਨੂੰ ਪਿੰਡ ਵਾਸੀਆਂ ਮੰਗ ਪੱਤਰ ਦਿੰਦੇ ਹੋਏ, ਅਪੀਲ ਕੀਤੀ ਗਈ। ਜਿਸਦੇ ਬਾਰੇ ਟੀਨੂੰ ਨੇ ਐਲਾਨ ਕੀਤਾ ਕਿ ਇਹ ਛੋਟੀਆਂ ਪੁਲੀਆਂ ਦੇ ਪੁੱਲ ਬਣਾ ਕੇ ਸੜਕ ਦੀ ਉਸਾਰੀ ਵੀ ਜਲਦ ਕੀਤਾ ਜਾਵੇਗੀ। ਜੋ ਕਿ ਕਰੀਬ 14 ਲੱਖ ਦੀ ਲਾਗਤ ਨਾਲ ਕੰਮ ਕੁਝ ਦਿਨਾਂ ਵਿੱਚ ਹੀ ਸ਼ੁਰੂ ਹੋ ਜਾਵੇਗਾ।

No comments: