BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੇ ਵਿਖੇ 130ਵੇਂ ਅਮਰ ਜਯੋਤੀ ਸਮਾਰੋਹ ਦਾ ਆਯੋਜਨ

892 ਵਿਦਿਆਰਥਣਾਂ ਨੂੰ ਦਿੱਤੀਆਂ ਸ਼ੁੱਭ ਇੱਛਾਵਾਂ
ਜਲੰਧਰ 27 ਅਪ੍ਰੈਲ (ਬਿਊਰੋ)- ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਨੇ ਆਪਣੀਆਂ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਇਆਂ ਆਪਣੀ ਸਿੱਖਿਆ ਨੂੰ ਮੁਕੰਮਲ ਕਰਕੇ ਜਾਣ ਵਾਲੀਆਂ ਵਿਦਿਆਰਥਣਾਂ ਦੇ ਲਈ ਵਿਦਾਇਗੀ ਸਮਾਰੋਹ 'ਅਮਰ ਜਯੋਤੀ' ਦਾ ਆਯੋਜਨ ਕੀਤਾ। ਵਿਦਿਆਲਾ ਦੇ 130ਵੇਂ ਇਸ ਸਮਾਗਮ ਵਿਚ ਕਾਲਜ ਪ੍ਰਬੰਧਕੀ ਕਮੇਟੀ ਦੀ ਮੈਂਬਰ ਸ਼੍ਰੀਮਤੀ ਨੀਰਜਾ ਚੰਦਰ ਮੋਹਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥਣਾਂ ਨੂੰ ਆਸ਼ੀਰਵਾਦ ਅਤੇ ਸ਼ੁੱਭ ਇੱਛਾਵਾਂ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ, ਜਲੰਧਰ, ਸ਼੍ਰੀ ਕੇ.ਕੇ. ਯਾਦਵ ਨੇ ਵੀ ਉਚੇਚੇ ਤੌਰ ਤੇ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਜਦਕਿ ਕਾਲਜ ਦੀਆਂ ਸਾਬਕਾ ਵਿਦਿਆਰਥਣਾਂ ਸ਼੍ਰੀਮਤੀ ਪ੍ਰੋਮਿਲਾ ਵਾਲੀਆ (ਕੋਪਨ ਹੈਗਨ ਡੈਨਮਾਰਕ) ਅਤੇ ਡਾ. ਸੁਸ਼ਮਾ ਚਾਵਲਾ (ਵਾਈਸ ਪ੍ਰੈਸੀਡੈਂਟ, ਕੇ.ਐੱਮ.ਵੀ. ਮੈਨੇਜਿੰਗ ਕਮੇਟੀ) ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ। ਸਮਾਰੋਹ ਦਾ ਆਰੰਭ ਵੰਦੇ ਮਾਤਰਮ ਉਪਰੰਤ ਗਾਇਤਰੀ ਮੰਤਰ ਦੇ ਉਚਾਰਨ ਨਾਲ ਸ਼ਮਾਂ ਰੌਸ਼ਨ ਕਰਨ ਦੀ ਰਸਮ ਦੇ ਨਾਲ ਹੋਇਆ। ਕਾਲਜ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਇਸ ਅਕਾਦਮਿਕ ਵਰੇ ਦੀ ਰਿਪੋਰਟ ਨੂੰ ਪੇਸ਼ ਕੀਤਾ। ਜਿਸ ਵਿਚ ਉਹਨਾਂ ਨੇ ਕਾਲਜ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨ ਦੇ ਨਾਲ-ਨਾਲ ਅਕਾਦਮਿਕ, ਸਾਹਿਤਕ, ਸਭਿਆਚਾਰਕ, ਖੇਡ ਅਤੇ ਪ੍ਰਾਧਿਆਪਕਾਂ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਆਧੁਨਿਕਤਾ ਅਤੇ ਪਰੰਪਰਾ ਦਾ ਸੁਮੇਲ ਕੇਵਲ ਕੇ.ਐੱਮ.ਵੀ. ਵਿਚ ਹੀ ਦਿਖਾਈ ਦਿੰਦਾ ਹੈ ਅਤੇ ਇਹ ਸੰਸਥਾ ਨਾਰੀ ਸਸ਼ਕਤੀਕਰਨ ਦੇ ਖੇਤਰ ਵਿਚ ਅਗਾਂਹਵਧੂ ਭੂਮਿਕਾ ਨਿਭਾਉਣ ਲਈ ਵਚਨਬੱਧ ਹੈ। ਕਾਲਜ ਦੇ ਪਰੰਪਰਾਗਤ ਗੀਤਾਂ ਦੇ ਗਾਇਨ ਨਾਲ ਅਮਰ ਜਯੋਤੀ ਦੀ ਰਸਮ ਨੂੰ ਨਿਭਾਇਆ ਗਿਆ। ਸਾਲ 1961 ਵਿੱਚ ਕੇ.ਐੱਮ.ਵੀ. ਤੋਂ ਵਿੱਦਿਆ ਗ੍ਰਹਿਣ ਕਰਕੇ ਜਾਣ ਵਾਲੀ ਵਿਦਿਆਰਥਣ ਸ਼੍ਰੀਮਤੀ ਪ੍ਰੋਮਿਲਾ ਵਾਲੀਆ ਨੇ ਇਸ ਮੌਕੇ ਤੇ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਭਾਵਮਈ ਅੰਦਾਜ ਵਿੱਚ ਸੰਸਥਾ ਵਿਚ ਪਲਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਅੱਜ ਆਪਣੀ ਕਾਮਯਾਬ ਜ਼ਿੰਦਗੀ ਦਾ ਸਿਹਰਾ ਕੇ.ਐੱਮ.ਵੀ. ਨੂੰ ਦਿੱਤਾ ਅਤੇ ਕਿਹਾ ਕਿ ਇਸ ਸੰਸਥਾ ਵਿਚੋਂ ਗਈਆਂ ਵਿਦਿਆਰਥਣਾਂ ਸਫਲਤਾ ਦੀਆਂ ਸਿਖਰਾਂ ਨੂੰ ਛੂਹ ਰਹੀਆਂ ਹਨ। ਇਸਦੇ ਨਾਲ ਹੀ ਉਹਨਾਂ ਨੇ ਵਿਦਾਇਗੀ ਲੈ ਕੇ ਜਾ ਰਹੀਆਂ ਵਿਦਿਆਰਥਣਾਂ ਦੇ ਸਫਲ ਜੀਵਨ ਦੀ ਦੁਆ ਕੀਤੀ। ਡਾ. ਸੁਸ਼ਮਾ ਚਾਵਲਾ ਨੇ ਕਿਹਾ ਕਿ ਉਹ ਜਨੂੰਨ ਦੀ ਹੱਦ ਤੱਕ ਕੰਨਿਆ ਮਹਾਵਿਦਿਆਲਾ ਨਾਲ ਜੁੜੀ ਹੋਈ ਹੈ। ਵਿਦਿਆਰਥਣਾਂ ਨੂੰ ਮਿਹਨਤ ਪ੍ਰੇਰਦੇ ਕਰਦੇ ਕਿਹਾ ਕਿਹਾ ਕਿ ਜ਼ਿੰਦਗੀ ਵਿਚ ਸਫਲਤਾ ਲਈ ਦ੍ਰਿਸ਼ਟੀ ਅਤੇ ਸੇਧ ਦਾ ਹੋਣਾ ਬਹੁਤ ਜ਼ਰੂਰੀ ਹੈ।
ਸਮਾਰੋਹ ਦੌਰਾਨ ਕਾਲਜ ਵਿੱਚ ਚੱਲੇ ਸਕੂਲ ਆਫ ਕੰਪੀਟੇਟਿਵ ਐਗਜ਼ਾਮ ਵਿਚ ਰਿਸੋਰਸ ਪਰਸਨ ਦੇ ਤੌਰ ਤੇ ਸ਼ਿਰਕਤ ਕਰਨ ਲਈ ਸਾਬਕਾ ਪ੍ਰੋ ਕੇ.ਕੇ. ਘਈ, ਮੇਜਰ ਜਨਰਲ ਜੀ.ਜੀ. ਦਿਵੇਦੀ, ਡਾ. ਦੀਪਕ ਕੰਵਰ, ਮਿਸ ਚਾਰੂ ਸਿੱਕਾ ਅਤੇ ਹੋਰ ਪ੍ਰਾਧਿਅਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਸਕੂਲ ਫਾਰ ਪ੍ਰਸਨੈਲਟੀ ਡਿਵੈਲਪਮੈਂਟ ਅਤੇ ਫਾਊਂਡੇਸ਼ਨ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਬੁਲਾਰਿਆਂ ਦੇ ਰੂਪ ਵਿਚ ਸ਼ਾਮਿਲ ਹੋਣ ਵਾਲੇ ਪ੍ਰਾਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਨੈਸ਼ਨਲ ਉਲੰਪੀਆਡ ਵਿੱਚ ਸਫਲਤਾ ਹਾਸਿਲ ਕਰਨ ਵਾਲੀਆਂ ਚਾਰ ਵਿਦਿਆਰਥਣਾਂ ਦੇ ਨਾਲ-ਨਾਲ ਸਮਾਰਟ ਕਲਾਸਿਜ਼ ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲੇ ਅਧਿਆਪਕਾਂ ਨੂੰ ਵੀ ਮੰਚ ਉੱਪਰ ਸਨਮਾਨ ਭੇਂਟ ਕੀਤਾ ਗਿਆ।  ਇਸ ਅਵਸਰ 'ਤੇ ਨਾਨ-ਟੀਚਿੰਗ ਸਟਾਫ ਦੇ 11 ਕਰਮਚਾਰੀਆਂ ਨੂੰ ਉਹਨਾਂ ਦੀ ਬਿਹਤਰੀਨ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ ਅਤੇ ਇਸਦੇ ਨਾਲ ਕਾਲਜ ਦੀ ਸਪੋਰਟਸ ਨਿਊਜ਼ ਲਾਈਨ ਵੀ ਰਿਲੀਜ਼ ਕੀਤੀ ਗਈ।
ਵਿਦਾਇਗੀ ਲੈ ਕੇ ਜਾ ਰਹੀਆਂ ਵਿਦਿਆਰਥਣਾਂ ਵਿੱਚੋਂ ਕਾਲਜ ਦੀ ਹੈੱਡ ਗਰਲ ਕੁਮਾਰੀ ਸਾਕਸ਼ੀ, ਸੁਖਜੀਤ ਕੌਰ, ਕੁਮਾਰੀ ਅਨੁਕਰਨ ਨੇ ਭਾਵੁਕ ਹੁੰਦੇ ਹੋਇਆਂ ਕਾਲਜ ਵਿਚ ਬਿਤਾਏ ਪਲਾਂ ਨੂੰ ਸਭ ਨਾਲ ਸਾਂਝਿਆ ਕੀਤਾ। ਸਮਾਰੋਹ ਦੌਰਾਨ 892 ਵਿਦਿਆਰਥਣਾਂ ਨੂੰ ਕਾਲਜ ਪ੍ਰਿੰਸੀਪਲ ਅਤੇ ਮੁੱਖ ਮਹਿਮਾਨ ਦੁਆਰਾ ਤਿਲਕ ਲਗਾਕੇ ਪ੍ਰਸ਼ਾਦ ਦਿੰਦੇ ਹੋਏ ਸੁੰਦਰ ਤੇ ਸਫਲ ਭਵਿੱਖ ਦੀ ਕਾਮਨਾ ਕੀਤੀ ਗਈ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਅਮਰ ਜਯੋਤੀ ਸਮਾਰੋਹ ਦੇ ਆਯੋਜਕ ਡਾ. ਕਮਲਜੀਤ ਅਤੇ ਸ੍ਰੀਮਤੀ ਸ਼ਾਲਿਨੀ ਗੁਲਾਟੀ ਨੂੰ ਇਸ ਸਫਲ ਆਯੋਜਨ ਲਈ ਮੁਬਾਰਕਬਾਦ ਦਿੱਤੀ।

No comments: