BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤੀ ਕਿਸਾਨ ਯੂਨੀਅਨ ਏਕਤਾ 15 ਅਪ੍ਰੈਲ ਨੂੰ ਐਸ.ਡੀ.ਓ ਰਮਦਾਸ ਦੇ ਦਫਤਰ ਦਾ ਘਿਰਾਓ ਕਰੇਗੀ

ਮੀਟਿੰਗ ਦੌਰਾਨ ਸੰਘਰਸ਼ ਦਾ ਐਲਾਨ ਕਰਦੇ ਹੋਏ ਜੱੱਥੇਬੰਦੀ ਦੇ ਆਗੂ।
ਰਮਦਾਸ 10 ਅਪ੍ਰੈਲ (ਸਾਹਿਬ ਖੋਖਰ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਅਜਨਾਲਾ ਦੀ ਹੰਗਾਮੀ ਮੀਟਿੰਗ ਪਿੰਡ ਧੰਗਾਈ ਵਿਖੇ ਹੋਈ। ਮੀਟਿੰਗ ਵਿੱਚ ਐਸ.ਡੀ.ਓ ਪਾਵਰ ਕਾਮ ਰਮਦਾਸ ਵੱਲੋਂ ਕੀਤੇ ਗਏ ਸੰਘਰਸ਼ ਦੌਰਾਨ ਕਿਸਾਨਾਂ, ਮਜਦੂਰਾਂ ਦੀਆ ਮੰਨੀਆ ਮੰਗਾਂ ਲਾਗੂ ਨਾ ਕਰਨ ਤੇ ਵਿਚਾਰ ਚਰਚਾ ਕੀਤੀ ਗਈ । ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਬਲਾਕ ਕਮੇਟੀ ਵੱਲੋਂ ਉਕਤ ਐਸ.ਡੀ.ਓ ਨੂੰ 5 ਫਰਵਰੀ ਦੇ ਸੰਘਰਸ਼ ਦਾ ਨੋਟਿਸ ਦਿੱਤਾ ਗਿਆ ਸੀ ਪ੍ਰੰਤੂ ਐਸ.ਡੀ.ਓ ਤੇ ਬਿਜਲੀ ਅਧਿਕਾਰੀਆ ਨੇ ਇਸ ਨੋਟਿਸ ਸਬੰਧੀ ਕੋਈ ਵੀ ਹਾਂ ਪੱਖੀ ਹੁੰਗਾਰਾ ਨਾ ਦੇ ਕੇ ਆਪਣੇ ਅੜੀਅਲ ਵਤੀਰੇ ਦਾ ਸਬੂਤ ਦਿੱਤਾ ਹੈ । ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆ ਪ੍ਰੈੱਸ ਸਕੱਤਰ ਗੁਰਿੰਦਰਬੀਰ ਸਿੰਘ ਥੋਬਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਐਸ ਡੀ.ਓ ਨੂੰ ਕਤਲੇ ਫੀਡਰ ਦਾ ਸੁਧਾਰ ਕਰਨ , ਸਵਿਚ ਸਹੀ ਕਰਨ, ਕੋਟ ਗੁਰਬਖਸ਼ ਫੀਡਰ ਨਾਲੋ ਕਤਲੇ ਫੀਡਰ ਵੱਖ ਕਰਨ, 24 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਤੇ ਲੱਖੂਵਾਲ ਫੀਡਰ ਤੇ ਪਿਛਲੇ ਲੰਬੇ ਸਮੇ ਦੀ ਪਾਈ ਕੇਵਲ ਵਿੱਚ ਬਿਜਲੀ ਸਪਲਾਈ ਤੁਰੰਤ ਚਾਲੂ ਕਰਨ ਲਈ ਕਿਹਾ । ਕਿਉਕਿ ਇਸ ਫੀਡਰ ਤੇ ਕਈ ਕਈ ਦਿਨ ਬਿਜਲੀ ਸਪਲਾਈ ਨਹੀ ਮਿਲਦੀ । ਉਹਨਾ ਅੱਗੇ ਕਿਹਾ ਕਿ ਸਬ ਸਟੇਸ਼ਨ ਦੇ ਕਰਮਚਾਰੀ ਆਮ ਲੋਕਾਂ ਦੇ ਜਾ ਤਾਂ ਫੋਨ ਸੁਣਦੇ ਹੀ ਨਹੀ ਤੇ ਜੇਕਰ ਸੁਣਦੇ ਹਨ ਤਾਂ ਸਹੀ ਜਾਣਕਾਰੀ ਨਹੀ ਦਿੰਦੇ । ਨਵੇਂ ਟਿਊਬਵੈਲ ਕੁਨੈਕਸ਼ਨਾ ਦੇ ਅਸਟੀਮੇਟ ਲਗਾਉਣ ਦੇ 5 ਤੋ 6 ਹਜਾਰ ਰੁਪਏ ਮੰਗੇ ਜਾਂਦੇ ਹਨ ਜੋ ਕਿਸਾਨਾਂ ਨਾਲ ਧੱਕਾ ਹਨ । ਜੇਕਰ ਉਪਰੋਕਤ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਜੱਥੇਬੰਦੀ  15 ਅਪ੍ਰੈਲ ਨੂੰ ਐਸ.ਡੀ.ਓ ਪਾਵਰ ਕਾਮ ਰਮਦਾਸ ਦਾ ਘਿਰਾਓ ਕਰੇਗੀ । ਜਿਸ ਤੋ ਨਿਕਲਣ ਵਾਲਿਆ ਸਿਟਿਆ ਦੀ ਜਿੰਮੇਵਾਰੀ ਪਾਵਰ ਕਾਮ ਦੀ ਹੋਵੇਗੀ । ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆ ਵਿੱਚ ਜਸਪਾਲ ਸਿੰਘ ਧੰਗਾਈ, ਗੁਰਚਰਨ ਸਿੰਘ ਲੱਖੂਵਾਲ, ਅਨੋਖ ਸਿੰਘ ਕੁਰਾਲੀਆ, ਰਣਜੀਤ ਸਿੰਘ ਥੋਬਾ, ਜਸਬੀਰ ਸਿੰਘ ਲੱਖੂਵਾਲ, ਗੁਰਬਾਜ ਸਿੰਘ, ਦਾਰਾ ਸਿੰਘ, ਜੋਧਾ ਸਿੰਘ, ਨਿਰਮਲ ਸਿੰਘ, ਡਾ. ਕੁਲਦੀਪ ਸਿੰਘ, ਗੁਰਮੀਤ ਸਿੰਘ, ਬਾਬਾ ਪੂਰਨ ਸਿੰਘ, ਗੁਰਵੰਥ ਸਿੰਘ, ਗੁਰਭੇਜ ਸਿੰਘ, ਮੁਖਤਾਰ ਸਿੰਘ ਤੇ ਸਵਰਨ ਸਿੰਘ ਸਰਪੰਚ ਦਰੀਆ ਮੌਜੂਦ ਸਨ।

No comments: