BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

15 ਕਿਲੋ ਡੋਡਿਆਂ ਸਮੇਤ ਜੰਡੂ ਸਿੰਘਾ ਪੁਲਿਸ ਨੇ ਦੋ ਨੂੰ ਕਾਬੂ ਕੀਤਾ

ਜੰਡੂ ਸਿੰਘਾ ਦੀ ਪੁਲਿਸ ਪਾਰਟੀ ਕਾਬੂ ਕੀਤੇ ਦੋਸ਼ੀਆਂ ਨਾਲ।
ਆਦਮਪੁਰ 27 ਅਪ੍ਰੈਲ (ਅਮਰਜੀਤ ਸਿੰਘ)- ਪਿੰਡ ਜੰਡੂ ਸਿੰਘਾ ਦੀ ਪੁਲਿਸ ਨੇ 15 ਕਿਲੋ ਡੋਡਿਆਂ ਸਮੇਤ ਦੋ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਚੋਕੀ ਇੰਚਾਰਜ ਸੁਖਵਿੰਦਰਪਾਲ ਸਿੰਘ ਨੇ ਦਸਿਆ ਕਿ ਉਨਾਂ ਮੁਲਾਜਮਾਂ ਸਮੇਤ ਧੋਗੜੀ ਨਹਿਰ ਤੇ ਨਾਕਾਬੰਦੀ ਕੀਤੀ ਹੋਈ ਸੀ, ਅਤੇ ਸਿਕੰਦਰਪੁਰ ਦੀ ਤਰਫੋਂ ਇੰਡੀਕਾ ਕਾਰ ਨੰਬਰ ਪੀਬੀ10.ਸੀਏ.0594 ਉਨਾਂ ਕੋਲੋਂ ਗੁੱਜਰਨ ਲੱਗੀ, ਅਸੀਂ ਕਾਰ ਨੂੰ ਰੁੱਕਣ ਦਾ ਇਸਾਰਾ ਕੀਤਾ। ਉਨਾਂ ਦਸਿਆ ਕਿ ਕਾਰ ਤਾਂ ਕਾਰ ਚਾਲਕ ਨੇ ਰੋਕ ਲਈ ਪਰ ਉਹ ਕਾਰ ਵਿੱਚ ਪਿਆ ਬੈਗ ਲੈ ਕੇ ਫਰਾਰ ਹੋਣ ਲੱਗਾ, ਤਾਂ ਪੁਲਿਸ ਨੇ ਪਿਛਾ ਕਰਕੇ ਉਸਨੂੰ ਕਾਬੂ ਕਰ ਲਿਆ। ਜਿਸਤੋਂ 10 ਕਿਲੋਂ ਡੋਡੇ ਬਰਾਮਦ ਹੋਏ ਹਨ। ਦੋਸ਼ੀ ਦੀ ਪਹਿਚਾਣ ਮੋਨੂੰ ਪੁੱਤਰ ਗਿਆਨ ਰਾਮ ਵਾਸੀ ਅਰਜੁਨ ਵਾਲ ਵੱਜੋਂ ਹੋਈ ਹੈ, ਉਨਾਂ ਦਸਿਆ ਕਿ ਮੋਨੂੰ ਤੋ ਪਹਿਲਾ ਵੀ ਥਾਨਾ ਆਦਮਪੁਰ ਵਿੱਚ ਦੋ ਮਾਮਲੇ ਦਰਜ ਹਨ।
ਪਿੰਡ ਮਦਾਰਾ ਵਿੱਖੇ ਗਸ਼ਤ ਦੋਰਾਨ ਏ.ਐਸ.ਆਈ ਸੁਖਵਿੰਦਰ ਸਿੰਘ ਨੇ ਸ਼ਮਸ਼ਾਨਘਾਟ ਦੇ ਨਜਦੀਕ ਇੱਕ ਸਕੂਟਰ ਨੰਬਰ ਪੀਬੀ36.ਸੀ.3753 ਤੇ ਸਵਾਰ ਕੋਲੋਂ 5 ਕਿਲੋ ਡੋਡੋ ਬਰਾਦਮ ਕੀਤੇ ਹਨ। ਦੋਸ਼ੀ ਦੀ ਪਹਿਚਾਣ ਰਾਮ ਚੰਦ ਪੁੱਤਰ ਤਾਰਾ ਚੰਦ ਵਾਸੀ ਅਰਜੁਨ ਵਾਲ ਵੱਜੋਂ ਹੋਈ ਹੈ। ਏ.ਐਸ.ਆਈ ਸੁਖਵਿੰਦਰਪਾਲ ਨੇ ਦਸਿਆ ਕਿ ਇਸ ਦੋਸ਼ੀ ਖਿਲਾਫ ਪਹਿਲਾਂ ਵੀ ਡੋਡੇ ਵੇਚਣ ਸਬੰਧੀ ਕੇਸ ਦਰਜ ਹੈ, ਇਸਨੂੰ ਦਸ ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨਾ ਹੋਇਆ। ਜੋ ਕਿ ਜਮਾਨਤ ਤੋ ਆਇਆ ਹੋਇਆ ਸੀ, ਪਰ ਇਸਨੇ ਆਂਉਦੇ ਹੀ ਡੋਡੇ ਵੇਚਣ ਦਾ ਕੰਮ ਮੁੜ ਦੁਬਾਰਾ ਸ਼ੁਰੂ ਕਰ ਦਿਤਾ। ਉਨਾਂ ਦਸਿਆ ਕਿ ਦੋਵੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਪੇਸ਼ ਕੀਤਾ ਗਿਆ। ਜਿਥੋ ਇਨਾਂ ਦਾ ਦੋ ਦਿਨ ਦਾ ਰਿਮਾਡ ਮਿਲਿਆ ਹੈ, ਉਨਾਂ ਕਿਹਾ ਦੋਸ਼ੀਆਂ ਤੋਂ ਪੁਛਗਿੱਛ ਜਾਰੀ ਹੈ।

No comments: