BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਲਈ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਮਿਤੀ 17 ਤੋਂ 19 ਅਪ੍ਰੈਲ ਤੱਕ

ਹੁਸ਼ਿਆਰਪੁਰ 15 ਅਪ੍ਰੈਲ (ਤਰਸੇਮ ਦੀਵਾਨਾ)- ਬਾਰਹਲੇ ਪ੍ਰਦੇਸ਼ਾਂ ਦੇ ਉਹ ਨਿਵਾਸੀ ਜੋ ਪੰਜਾਬ ਵਿੱਚ ਰੋਜ਼ਗਾਰ ਦੀ ਭਾਲ ਵਿੱਚ ਆਏ ਹੋਏ ਹਨ, ਇਨਾਂ ਪ੍ਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੇ ਭਵਿੱਖ ਨੂੰ ਪੋਲੀਓ ਵਰਗੀ ਬੀਮਾਰੀ ਤੋਂ  ਸੁਰੱਖਿਅਤ ਰੱਖਣ ਲਈ ਉਚੇਚੇ ਤੌਰ ਤੇ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਮਿਤੀ 17 ਅਪ੍ਰੈਲ ਤੋਂ 19 ਅਪ੍ਰੈਲ ਤੱਕ ਚਲਾਈ ਜਾਵੇਗੀ। ਇਸ ਸਬੰਧੀ ਬੋਲਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਨੇ ਦੱਸਿਆ ਕਿ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਨਿਯਮਤ ਟੀਕਾਕਰਣ ਦੌਰਾਨ ਸਾਰੇ ਬੱਚਿਆਂ ਦਾ ਸਮੂਚਾ ਟੀਕਾਕਰਣ ਯਕੀਨੀ ਬਣਾਏ ਜਾਣ ਦਾ ਹਰ ਸਭੰਵ ਉਪਰਾਲਾ ਕੀਤਾ ਜਾਂਦਾ ਹੈ। ਲੇਕਿਨ ਪ੍ਰਵਾਸੀ ਪਰਿਵਾਰਾਂ ਦੇ ਵਸਨੀਕ ਜੋ ਕਿ ਰੋਜ਼ੀ ਰੋਟੀ ਦੀ ਤਲਾਸ਼ ਵਿੱਚ  ਅਕਸਰ ਆਪਣੀ ਰਿਹਾਇਸ਼ ਬਦਲਦੇ ਰਹਿੰਦੇ ਹਨ, ਜਿਸ ਕਾਰਣ ਅਕਸਰ ਉਨਾਂ ਦੇ ਬੱਚੇ ਸੰਪੂਰਨ ਟੀਕਾਕਰਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਸਿਹਤ ਵਿਭਾਗ ਵੱਲੋਂ ਇਨਾਂ ਬੱਚਿਆਂ ਦੀ ਪੋਲੀਓ ਵੈਕਸੀਨੇਸ਼ਨ ਲਈ ਵਿਸ਼ੇਸ਼ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਉਲੀਕੀ ਗਈ ਹੈ ਤਾਂ ਜੋ ਬੱਚਿਆਂ ਨੂੰ ਪੋਲੀਓ ਕਾਰਣ ਹੋਣ ਵਾਲੀ ਜੀਵਨ ਭਰ ਦੀ ਅਪੰਗਤਾ ਤੋਂ ਬਚਾਇਆ ਜਾ ਸਕੇ। ਭਾਵੇਂ ਭਾਰਤ ਵਿੱਚੋਂ ਪੋਲੀਓ ਦੀ ਬੀਮਾਰੀ ਦਾ ਖਾਤਮਾ ਹੋ ਚੁੱਕਾ ਹੈ ਪਰ ਸਾਡੇ ਗੁਆਂਢੀ ਮੁਲਕਾਂ ਵਿੱਚ ਜਿੱਥੇ ਅਜੇ ਵੀ ਪੋਲੀਓ ਦੇ ਕੇਸ ਸਾਹਮਣੇ ਆ ਰਹੇ ਹਨ, ਉਨਾਂ ਮੁਲਕਾਂ ਦੇ ਵਸਨੀਕਾਂ ਦੀ ਆਪਸੀ ਆਵਾਜਾਈ ਕਾਰਣ ਪੋਲੀਓ ਦਾ ਵਾਇਰਸ ਵੀ ਸੰਚਾਰ ਕਰਦਾ ਰਹਿੰਦਾ ਹੈ ਤੇ ਕਿਸੇ ਵੀ ਭਾਰਤੀ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ। ਇਸ ਲਈ ਅਜੇ ਵੀ ਰੂਟੀਨ ਟੀਕਾਕਰਣ ਦੌਰਾਨ ਅਤੇ ਸਮੇਂ-ਸਮੇਂ ਤੇ ਚਲਾਈ ਜਾਂਦੀ ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ ਹਰ ਇੱਕ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਂਦੀਆਂ ਹਨ। ਡਾ.ਬਬੂਟਾ ਨੇ ਦੱਸਿਆ ਕਿ ਸਿਹਤ ਪ੍ਰਸ਼ਾਸਨ ਵੱਲੋਂ ਮੁਹਿੰਮ ਦੌਰਾਨ ਲੋੜੀਦੀਆਂ ਤਿਆਰੀਆਂ ਮੁੰਕਮਲ ਕੀਤੀਆਂ ਜਾ ਚੁੱਕੀਆਂ ਹਨ ਤੇ ਇਸ ਤਿੰਨ ਰੋਜ਼ਾਂ ਕੈਂਪੇਨ ਤਹਿਤ ਨਿਰਧਾਰਤ ਟੀਮ ਮੈਂਬਰਾਂ ਵੱਲੋਂ ਪ੍ਰਵਾਸੀ ਪਰਿਵਾਰਾਂ ਦੇ ਇਲਾਕਿਆਂ ਵਿੱਚ ਜਾ ਕੇ ਬੱੱਚਿਆਂ ਨੂੰ ਪੋਲੀਓ ਵਿਰੋਧੀ ਖੁਰਾਕ ਪਿਲਾਈ ਜਾਵੇਗੀ। ਘਰਾਂ ਤੋਂ ਇਲਾਵਾ ਮਾਈਗ੍ਰੇਟਰੀ ਆਬਾਦੀ ਦੇ ਸਮੂਹ ਬੱਚਿਆਂ ਨੂੰ ਕਵਰ ਕਰਨ ਲਈ ਸਲੱਮ ਖੇਤਰਾਂ, ਝੁੱਗੀ ਝੋਪੜੀਆਂ, ਭੱਠਿਆਂ ਅਤੇ ਉਸਾਰੀ ਅਧੀਨ ਇਮਾਰਤਾਂ ਵਿੱਚ ਕੰਮ ਕਰਦੇ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ 2 ਬੂੰਦ ਜਿੰਦਗੀ ਦੀ ਦਿੱਤੀ ਜਾਵੇਗੀ। ਮੁਹਿੰਮ ਸਬੰਧੀ ਹੋਰ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ ਜਿਲਾ ਨੋਡਲ ਅਧਿਕਾਰੀ ਪਲਸ ਪੋਲੀਓ ਮੁਹਿੰਮ-ਕਮ-ਜ਼ਿਲਾ ਟੀਕਾਕਰਣ ਅਧਿਕਾਰੀ ਡਾ.ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਇਸ ਵਿਸੇਸ਼ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੌਰਾਨ ਜਿਲੇ ਦੇ ਪ੍ਰਵਾਸੀ ਆਬਾਦੀ ਵਾਲੇ ਖੇਤਰਾਂ ਵਿੱਚ ਵੱਸਦੇ 1,25,030  ਘਰਾਂ ਦੇ  ਲਗਭਗ 22,705 ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਪਿਲਾਏ ਜਾਣ ਲਈ  169 ਟੀਮਾਂ ਅਤੇ 1 ਮੌਬਾਈਲ ਟੀਮ ਦਾ ਗਠਨ ਕੀਤਾ ਗਿਆ ਹੈ। ਮੁਹਿੰਮ ਦੇ ਸਮੂਚੇ ਨਿਰੀਖਣ ਲਈ 41 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਉਨਾਂ ਇਸ ਮੌਕੇ ਜਿਲੇ ਦੇ ਸਮੂਹ ਪ੍ਰਵਾਸੀ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਭਾਰਤ ਨੂੰ ਪੋਲੀਓ ਮੁਕਤ ਦੇਸ਼ ਬਣਾਏ ਰੱਖਣ ਲਈ ਅਤੇ ਆਪਣੇ ਬੱਚਿਆਂ ਨੂੰ ਨਾਮੁਰਾਦ ਬੀਮਾਰੀ ਪੋਲੀਓ ਤੋਂ ਸੁਰੱਖਿਅਤ ਰੱਖਣ ਲਈ ਮੁਹਿੰਮ ਦੌਰਾਨ ਸਿਹਤ ਕਰਮਚਾਰੀਆਂ ਨੂੰ ਸਹਿਯੋਗ ਜਰੂਰ ਦੇਣ ਅਤੇ ਬੱਚਿਆਂ ਨੂੰ 2 ਬੂੰਦ ਜਿੰਦਗੀ ਦੀਆਂ ਜਰੂਰ ਪਿਲਾਉਣ।

No comments: