BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਆਦਮੀ ਪਾਰਟੀ ਦੇ ਰਮਦਾਸ ਤੋ 2 ਦਰਜਨ ਤੋ ਵੱਧ ਪਰਿਵਾਰ ਸ੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਿਲ

(ਆਪ ਦੇ 2 ਦਰਜਨ ਤੋ ਵੱਧ ਪਰਿਵਾਰ ਬੋਨੀ ਅਜਨਾਲਾ ਦੇ ਬੇੜੇ ਤੇ ਸਵਾਰ)
ਮੁੱਖ ਸੰਸਦੀ ਸਕੱਤਰ ਪੰਜਾਬ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ।
ਰਮਦਾਸ 29 ਅਪ੍ਰੈਲ (ਸਾਹਿਬ ਖੋਖਰ) ਆਮ ਆਦਮੀ ਪਾਰਟੀ ਨੂੰ ਕਸਬਾ ਰਮਦਾਸ 'ਚ ਉਸ ਵੇਲੇ ਤਕੜਾ ਝਟਕਾ ਲੱਗਾ ਜਦ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਨਗਰ ਕੌਸਲ ਦੇ ਸੀਨੀਅਰ ਪ੍ਰਧਾਨ ਸੁਰਿੰਦਰਪਾਲ ਕਾਲੀਆ, ਫੌਜੀ ਅਮਰਜੀਤ ਸਿੰਘ, ਨੰਬਰਦਾਰ ਕਰਨਬੀਰ ਸਿੰਘ ਦੀ ਪ੍ਰੇਰਨਾ ਸਦਕਾ  2 ਦਰਜਨ ਤੋ ਵੱਧ ਆਮ ਆਦਮੀ ਪਾਰਟੀ ਦੇ ਪਰਿਵਾਰ ਜਗਿੰਦਰ ਸਿੰਘ ਸ਼ਾਹ, ਜਸਪਾਲ ਸਿੰਘ, ਪੂਰਨ ਸਿੰਘ, ਅਜੀਤ ਸਿੰਘ, ਕਰਤਾਰ ਸਿੰਘ , ਹਰਦੇਵ ਸਿੰਘ, ਬਲਵੰਤ ਸਿੰਘ, ਮਨਜੀਤ ਕੌਰ, ਰਾਜਬੀਰ ਸਿੰਘ, ਜਸਵੰਤ ਸਿੰਘ, ਪ੍ਰਗਟ ਸਿੰਘ, ਪ੍ਰਕਾਸ਼ ਸਿੰਘ, ਜਸਪਾਲ ਸਿੰਘ, ਮੁਖਵਿੰਦਰ ਸਿੰਘ, ਤਰਸੇਮ ਸਿੰਘ, ਪ੍ਰਗਾਸ ਸਿੰਘ, ਹਰਪ੍ਰੀਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਨੀਟਾ, ਮਨਪ੍ਰੀਤ ਸਿੰਘ, ਲੱਕੀ ਬੈਟਰੀਆਂਵਾਲਾ, ਬੀਬੀ ਇੰਦਰਜੀਤ ਕੌਰ, ਮਨਜੀਤ ਕੌਰ  ਆਦਿ ਆਮ ਆਦਮੀ ਪਾਰਟੀ  ਨੂੰ ਅਲਵਿਦਾ ਕਹਿ ਕੇ ਸ੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਏ ਤੇ ਉਹਨਾ ਨੂੰ ਮੁੱਖ ਸੰਸਦੀ ਸਕੱਤਰ ਪੰਜਾਬ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਸਿਰਪਾਓ ਦੇ ਕੇ  ਸਨਮਾਨਿਤ ਕੀਤਾ । ਸ: ਬੋਨੀ ਅਜਨਾਲਾ ਨੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਆਖਿਆ ਕਿ ਆਪ ਪਾਰਟੀ ਨੂੰ  ਛੱਡ ਕੇ  ਆਏ ਇੰਨ੍ਹਾ ਪਰਿਵਾਰਾਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ । ਉਹਨਾ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆ ਦੋਗਲੀਆ ਨੀਤੀਆ ਨੂੰ ਜਾਣ ਚੁੱਕੇ ਹਨ । ਜਿਸ ਕਰਕੇ ਸੂਝਵਾਨ ਵੋਟਰ ਇੰਨ੍ਹਾ ਨੂੰ ਮੂੰਹ ਨਹੀ ਲਗਾ ਰਹੇ ਉਹਨਾ ਕਿਹਾ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾ 'ਚ ਪੰਜਾਬ ਦੇ ਲੋਕ  ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜੇ ਹਨ ਤੇ ਸ: ਬਾਦਲ ਦੀ ਸਰਕਾਰ ਵੱਡੇ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ।ਇਸ ਮੌਕੇ ਸ਼ੋਮਣੀ ਕਮੇਟੀ ਮੈਬਰ ਮਾ: ਅਮਰੀਕ ਸਿੰਘ ਵਿਛੋਆ, ਨਗਰ ਕੌਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ, ਨਗਰ ਕੌਸਲ ਮੀਤ ਪ੍ਰਧਾਨ ਤੇਰਿੰਦਰਸ਼ੇਰ ਸਿੰਘ, ਕੌਸਲਰ ਇੰਦਰਜੀਤ ਸਿੰਘ ਰੰਧਾਵਾ, ਕੌਸਲਰ ਜੋਗਿੰਦਰਪਾਲ, ਪ੍ਰਧਾਨ ਗੁਰਿੰਦਰ ਸੋਨਾ, ਸੇਵਾ ਮੁਕਤ ਐਸ.ਡੀ.ਓ ਰਾਜ ਕੁਮਾਰ, ਅਮਰਜੀਤ ਸਿੰਘ ਰੰਧਾਵਾ, ਪੀ.ਏ.ਅਵਤਾਰ ਸਿੰਘ, ਸਰਪੰਚ ਸੰਤੋਖ ਸਿੰਘ ਕੋਟ, ਸਰਪੰਚ ਰਾਜਬੀਰ ਸਿੰਘ, ਸਰਪੰਚ ਬਲਜੀਤ ਸਿੰਘ, ਸਰਪੰਚ ਲਾਡਾ ਨਾਸਰ, ਭਾਜਪਾ ਦੇ ਸ਼ਹਿਰੀ ਪ੍ਰਧਾਂਨ ਨੱਥਾ ਸਿੰਘ, ਅਮਰੀਕ ਸਿੰਘ ਬੱਲ ਆਦਿ ਅਕਾਲੀ ਵਰਕਰ ਮੌਜੂਦ ਸਨ ।ਇਸ ਮੌਕੇ ਬੋਨੀ ਅਜਨਾਲਾ ਨੇ ਪ੍ਰਮੁੱਖ ਸ਼ਖਸ਼ੀਅਤਾ ਨੂੰ ਸਨਮਾਨਿਤ ਵੀ ਕੀਤਾ।

No comments: