BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੌਹਾਲ ਵਿਖੇ ਸ੍ਰੀ ਮਨਮੋਹਨ ਥਾਪਰ 20-20 ਕ੍ਰਿਕਟ ਟੂਰਨਾਮੈਂਟ-2016 ਧੂਮ ਧੜੱਕੇ ਨਾਲ ਸ਼ੁਰੂ

20-20 ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਸ੍ਰੀ ਕਮਲ ਭਸ਼ੀਨ ਨੇ ਕੀਤਾ।
ਜੇ ਸੀ ਟੀ ਮਿੱਲ ਚੌਹਾਲ ਵਿਖੇ ਸ੍ਰੀ ਮਨਮੋਹਨ ਥਾਪਰ 20-20 ਕ੍ਰਿਕਟ ਟੂਰਨਾਮੈਂਟ-2016 ਦੇ ਉਦਘਾਟਨੀ ਮੈਚ ਦੌਰਾਨ ਬਿਜਨੈਸ਼ਹੈੱਡ ਸ੍ਰੀ ਕਮਲ ਭਸ਼ੀਨ ਅਤੇ ਨਾਲ ਹੋਰ।
ਹੁਸ਼ਿਆਰਪੁਰ, 3 ਅਪ੍ਰੈਲ (ਤਰਸੇਮ ਦੀਵਾਨਾ)- ਜੇ ਸੀ ਟੀ ਮਿੱਲ ਚੌਹਾਲ ਦੀ ਕ੍ਰਿਕਟ ਗਰਾਊਂਡ ਵਿਖੇ ਸ੍ਰੀ ਮਨਮੋਹਨ ਥਾਪਰ 20-20 ਕ੍ਰਿਕਟ ਟੂਰਨਾਮੈਂਟ-2016 ਸ਼ੁਰੂ ਕੀਤਾ ਗਿਆ। ਇਸ ਕ੍ਰਿਕਟ ਟੂਰਨਾਮੈਂਟ ਵਿਚ ਜੇ ਸੀ ਟੀ ਚੌਹਾਲ, ਜੇ ਸੀ ਟੀ ਫਗਵਾੜਾ, ਰਿਲਾਇੰਸ ਇੰਡਸਟਰੀ ਚੌਹਾਲ, ਮਹਾਵੀਰ ਸਪਿਨਿੰਗ ਮਿੱਲ ਹੁਸ਼ਿਆਰਪੁਰ , ਸੋਨਾਲੀਕਾ ਟ੍ਰੈਕਟਰ ਲਿਮੀਟਡ ਨਸਰਾਲਾ ਅਤੇ ਜੇ ਸੀ ਟੀ ਕ੍ਰਿਕਟ ਅਕੈਡਮੀ ਚੌਹਾਲ ਦੀਆ ਟੀਮਾਂ ਵਿਸ਼ੇਸ਼ ਤੌਰ 'ਤੇ ਹਿੱਸਾ ਲੈ ਰਹੀਆਂ ਹਨ। ਇਸ ਕ੍ਰਿਕਟ ਟੁਰਨਾਮੈਂਟ ਦਾ ਉਦਘਾਟਨ ਜੇ ਸੀ ਟੀ ਮਿੱਲ ਚੌਹਾਲ ਦੇੇ ਬਿਜਨੈਸ਼ਹੈੱਡ ਸ੍ਰੀ ਕਮਲ ਭਸ਼ੀਨ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਟੁਰਨਾਮੈਂਟ ਦੌਰਾਨ ਸਭ ਤੋਂ ਪਹਿਲਾ ਮੈਚ ਜੇ ਸੀ ਟੀ ਫਗਵਾੜਾ ਅਤੇ ਜੇ ਸੀ ਟੀ ਕ੍ਰਿਕਟ ਅਕੈਡਮੀ ਚੌਹਾਲ ਦੀਆਂ ਟੀਮਾ ਵਿਚਕਾਰ ਖੇਡਿਆ ਗਿਆ । ਜਿਸ ਦੌਰਾਨ ਜੇ ਸੀ ਟੀ ਫਗਵਾੜਾ ਨੇ ਪਹਿਲਾ ਪਾਰੀ ਖੇਡਦੇ ਹੋਏ ਮਿੱਥੇ ਓਵਰਾਂ ਵਿਚ 90 ਦੋੜਾਂ ਬਣਾਈਆਂ। ਇਸ ਤੋਂ ਬਾਦ ਜੇ ਸੀ ਟੀ ਕ੍ਰਿਕਟ ਅਕੈਡਮੀ ਚੌਹਾਲ ਦੇ ਖਿਡਾਰੀਆਂ ਨੇ ਕਰੀਬ 14 ਓਵਰਾਂ ਵਿਚ ਦੋ ਖਿਡਾਰੀਆਂ ਆਊਟ ਹੋਣ 'ਤੇ 94 ਦੋੜਾਂ ਬਣਾ ਕੇ ਜਿੱਤ ਹਾਸਿਲ ਕੀਤੀ। ਇਸ ਮੌਕੇ ਸ੍ਰੀ ਕਮਲ ਭਸੀਨ ਨੇ ਦੱਸਿਆ ਹੈ ਕਿ ਇਹੋ ਜਿਹੀਆ ਖੇਡਾ ਕਰਵਾਉਣ ਦਾ ਮੁੱਖ ਮਕਸਦ ਇਹ ਹੈ ਕਿ ਮਿੱਲ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਿਹਤ ਪੱਖੋਂ ਵਧੀਆਂ ਰੱਖਿਆ ਜਾਵੇ। ਇਸੇ ਹੀ ਮਕਸਦ ਨਾਲ ਹਰ ਸਾਲ ਜ਼ਿਲੇ ਦੀਆਂ ਨਾਮਵਰ ਮਿੱਲਾਂ ਵਲੋਂ 20-20 ਕ੍ਰਿਕਟ ਮੈਚ ਕਰਵਾਏ ਜਾਂਦੇ ਹਨ। ਇਸ ਮੌਕੇ ਰਜਨੀਸ਼ ਸੂਦ, ਰਾਹੁਲ ਸ਼ਰਮਾ , ਜੈ ਸਿੰਘ ਬਡਵਾਲ, ਵਿਪਨ ਕਟੋਚ, ਜੇ ਐਮ ਮਿੱਤਲ,ਆਰ ਕੇ ਖਾਨ ,ਰਾਕੇਸ਼ ਕੁਮਾਰ ਜੱਸਲ, ਕਮਲਪ੍ਰੀਤ ਸ਼ਰਮਾ, ਸੁਨੀਲ ਸ਼ਰਮਾ, ਉਪਿੰਦਰ ਸਿੰਘ , ਸੁਬਰੋ ਚਟੋਪਾਧਿਆ, ਐਸ ਕੇ ਕੇਜਰੀਵਾਲ, ਸਤਵੰਤ ਸਿੰਘ ਪਟਿਆਲ, ਰਾਜਨ ਸ਼ਰਮਾ, ਮੇਜਰ ਕੁਲਵਿੰਦਰ ਸਿੰਘ ਸੀ ਐਸ ਓ, ਆਤਮ ਪ੍ਰਕਾਸ਼ ਸੂਦ, ਆਸ਼ੋਕ ਕੁਮਾਰ ਸ਼ਰਮਾ, ਬਸੰਤ ਵੈਦ ਤੋਂ ਇਲਾਵਾ ਵੱਖ ਵੱਖ ਟੀਮਾਂ ਦੇ ਖਿਡਾਰੀ ਅਤੇ ਸੈਂਕੜੇ ਹੀ ਦਰਸ਼ਕ ਹਾਜ਼ਰ ਸਨ।

No comments: