BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

20 ਲੱਖ 70 ਹਜਾਰ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਨਾਲੇ ਦੀ ਬੀਬੀ ਗਿੱਲ ਵੱਲੋਂ ਕੀਤੀ ਸ਼ੁਰੂਆਤ

ਨਗਰ ਕੌਂਸਲ ਪ੍ਰਧਾਨ ਬੀਬੀ ਜਸਵਿੰਦਰ ਕੋਰ ਗਿੱਲ ਬਣਾਏ ਜਾਣ
ਵਾਲੇ ਨਾਲੇ ਦਾ ਟੱਪ ਲਗਾ ਕੇ ਸ਼ੁਰੂਆਤ ਕਰਦੇ ਹੋਏ ਤੇ ਹੋਰ
ਰਮਦਾਸ, 30 ਅਪ੍ਰੈਲ (ਰਜਿੰਦਰ ਭਗਤ)- ਸਥਾਨਿਕ ਕਸਬੇ ਦੀ ਵਾਰਡ ਨੰ:6 ਵਿੱਚ 20 ਲੱਖ 70 ਹਜਾਰ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਇੱਕ ਕਿਲੋਮੀਟਰ ਦੇ ਨਿਕਾਸੀ ਨਾਲੇ ਦੇ ਕੰਮ ਦੀ ਸੁਰੂਆਤ ਨਗਰ ਕੌਂਸਲ ਰਮਦਾਸ ਦੀ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ ਵੱਲੋਂ ਕੋਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆ, ਸੀਨੀਅਰ ਅਕਾਲੀ ਆਗੂ ਤੇ ਕੌਂਸਲਰ ਇੰਦਰਜੀਤ ਸਿੰਘ ਰੰਧਾਵਾ ਤੇ ਹੋਰ ਕੌਂਸਲਰਾਂ ਤੇ ਮੋਹਤਬਰਾ ਦੀ ਹਾਜਰੀ ਵਿੱਚ ਕਹੀ ਦਾ ਟੱਪ ਲਗਾ ਕੇ ਕੀਤੀ। ਉਪਰੰਤ ਬੀਬੀ ਜਸਵਿੰਦਰ ਕੌਰ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਲੀਮਾਨੀ ਸਕੱਤਰ ਪੰਜਾਬ ਬੋਨੀ ਅਮਰਪਾਲ ਸਿੰਘ ਅਜਾਨਾਲਾ ਦੇ ਵਿਸੇਸ਼ ਉਪਰਾਲੇ ਸਦਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਕਸਬੇ ਦੇ ਵਿਕਾਸ ਲਈ ਦਿੱਤੀ ਗਈ 6 ਕਰੋੜ 44 ਲੱਖ ਰੁਪਏ ਦੀ ਗਰਾਂਟ ਨਾਲ ਕਸਬੇ ਦੀਆਂ ਗਲ੍ਹੀਆਂ ਨਾਲੀਆਂ, ਬਾਈਪਾਸਾਂ ਦਾ ਕੰਮ, ਕਸਬੇ ਦੀ ਫਿਰਨੀਆ, ਨਾਲੇ ਅਤੇ ਵਾਰਡਾਂ ਵਿੱਚ ਇੰਟਰਲੋਕਿੰਗ ਟਾਇਲਾਂ ਦਾ ਕੰਮ ਕਰਵਾ ਕੇ ਇਸ ਇਤਹਾਸਕ ਕਸਬੇ ਨੂੰ ਨਾਮੂਨੇ ਦਾ ਕਸਬਾ ਬਣਾ ਦਿੱਤਾ ਜਾਵੇਗਾ। ਇਸ ਮੌਕੇ ਕੌਂਸਲਰ ਹਰਜੀਤ ਸਿੰਘ, ਕੌਂਸਲਰ ਕਮਲਜੀਤ, ਕੌਂਸਲਰ ਜੋਗਿੰਦਰ, ਅਮਰਜੀਤ ਸਿੰਘ ਫੌਜੀ, ਜਗਜੀਤ ਸਿੰਘ, ਕੇਵਲ ਕੁਮਾਰ, ਬੀਬੀ ਦਲਬੀਰ ਕੌਰ, ਬ੍ਰਿਜ ਭੁਸ਼ਣ, ਸਤਨਾਮ ਸਿੰਘ ਸੱਤਾ ਪਹਿਲਵਾਨ, ਹਰਪਾਲ ਸਿੰਘ ਰੰਧਾਵਾ, ਕਾਲਾ ਖਹਿਰਾ, ਸੁਰਜੀਤ ਸਿੰਘ ਜੋਹਲ, ਕੁਲਵੰਤ ਸਿੰਘ ਭੱਟੀ, ਅਜੇ ਕੁਮਾਰ ਆਦਿ ਮੋਜੂਦ ਸਨ।

No comments: