BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਔਰਤਾਂ ਦੀ ਘਰੇਲੂ ਹਿੰਸਾ ਤੋਂ ਸੁਰੱਖਿਆ ਐਕਟ-2005 ਸਬੰਧੀ ਜਾਗਰੂਕਤਾ ਸਮਾਰੋਹ

ਹੁਸ਼ਿਆਰਪੁਰ, 1 ਅਪ੍ਰੈਲ (ਤਰਸੇਮ ਦੀਵਾਨਾ)- ਔਰਤਾਂ ਦੀ ਘਰੇਲੂ ਹਿੰਸਾ ਤੋਂ ਸੁਰੱਖਿਆ ਐਕਟ-2005 ਸਬੰਧੀ ਜ਼ਿਲਾ ਪੱਧਰੀ ਜਾਗਰੁਕਤਾ ਸਮਾਰੋਹ ਡਾ ਅੰਬੇਦਕਰ ਭਵਨ ਰਾਮ ਕਲੋਨੀ ਕੈਂਪ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਿਹਤ ਤੇ ਪਰਿਵਾਰ ਕਲਿਆਣ, ਯੂਵਕ ਸੇਵਾਵਾਂ, ਭਲਾਈ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਜੁਵੇਨਾਇਲ ਜਸਟਿਸ ਬਰੋਡ ਅਤੇ ਜ਼ਿਲਾ ਭਲਾਈ ਕਮੇਟੀ ਦੇ ਅਹੁਦੇਦਾਰ ਸ਼ਾਮਿਲ ਹੋਏ। ਇਸ ਮੌਕੇ ਡਾ ਡੀ ਪੀ ਐਸ ਪੂੰਨੀਆਂ ਸਹਾਇਕ ਪ੍ਰੋਫੈਸਰ ਕਾਨੂੰਨ ਵਿਭਾਗ ਪੰਜਾਬ ਯੂਨੀਵਰਸਿਟੀ ਰਿਜੀਨਲ ਸੈਂਟਰ ਹੁਸ਼ਿਆਰਪੁਰ ਨੇ ਘਰੇਲੂ ਹਿੰੋਸਾ ਐਕਟ ਬਾਰੇ ਵਿਸਥਾਰ ਪੂਰਵਕ ਵਿਆਖਿਆ ਕੀਤੀ ਅਤੇ ਸ੍ਰੀ ਪੂਰਨ ਪੰਕਜ ਸ਼ਰਮਾ ਸੀ ਡੀ ਪੀ ਓ ਮਾਹਿਲਪੁਰ ਨੇ ਘਰੇਲੂ ਹਿੰਸਾ ਅਤੇ ਮਹਿਲਾ ਸ਼ਕਤੀਕਰਨ ਦੇ ਤੁਲਨਾਤਮਕ ਅਧਿਆਨ ਦੇ ਤੱਥ ਪੇਸ਼ ਕੀਤੇ। ਜਦਕਿ  ਡਾ ਧਰਮਪਾਲ ਸਾਹਿਲ ਨੇ ਘਰੇਲੂ ਹਿੰਸਾ ਦਾ ਬੱਚਿਆਂ ਤੇ ਪ੍ਰਭਾਵ ਵਿਸ਼ੇ ਤੇ ਚਰਚਾ ਕੀਤੀ। ਇਸ ਸਮਾਗਮ ਵਿੱਚ ਪੰਜਾਬ ਰੰਗ ਮੰਚ ਹੁਸ਼ਿਆਰਪੁਰ ਵਲੋਂ ਸ੍ਰੀ ਵਿਨੋਦ ਸਿੱਧੂ ਦੀ ਅਗਵਾਈ ਹੇਠ ਔਰਤ ਵਿਸ਼ੇੇ ਤੇ ਪ੍ਰਭਾਵਸ਼ਾਲੀ ਨਾਟਕ ਖੇਡ ਕੇ ਹਾਜ਼ਰ ਲੋਕਾਂ ਤੇ ਅਮਿਟ ਛਾਪ ਛੱਡੀ। ਇਸ ਮੌਕੇ ਜ਼ਿਲਾ ਪੋ੍ਰਗਰਾਮ ਅਫ਼ਸਰ ਡਾ ਕੁਲਦੀਪ ਸਿੰਘ ਵਲੋਂ ਘਰੇਲੂ ਹਿੰਸਾ ਐਕਟ ਦਾ ਪੰਜਾਬੀ ਵਿਚ ਇਕ ਕਿਤਾਬਚਾ ਵੀ ਰਿਲੀਜ਼ ਕੀਤਾ ਗਿਆ। ਉਨਾਂ ਦੱਸਿਆ ਕਿ ਪੰਜਾਬੀ ਭਾਸ਼ਾ ਵਿਚ ਘਰੇਲੂ ਹਿੰਸਾ ਐਕਟ 2005 ਦਾ ਤਿਆਰ ਕੀਤਾ ਗਿਆ ਕਿਤਾਬਚਾ ਆਮ ਲੋਕਾਂ  ਵਿਚ ਐਕਟ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰੇਗਾ। ਉਨਾਂ ਹਾਜਰ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਜਾਗਰੁਕ ਹੋ ਕੇ ਘਰੇਲੂ ਹਿੰਸਾ ਤੋ ਬਚਣ ਦੇ ਉਪਾਅ ਲੱਭਣੇ ਚਾਹੀਦੇ ਹਨ, ਤਾਂ ਹੀ ਇਕ ਨਰੋਏ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਮੌਕੇ ਤੇ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਸ੍ਰੀ ਪ੍ਰੀਤ ਕੋਹਲੀ, ਜ਼ਿਲਾ ਭਲਾਈ ਅਫ਼ਸਰ ਸ੍ਰੀ ਜਸਦੇਵ ਸਿੰਘ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ ਹਰਪ੍ਰੀਤ ਕੌਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਜਗਦੀਸ਼ ਮਿਤਰ, ਇੰਸਪੈਕਟਰ ਪੰਜਾਬ ਪੁਲਿਸ ਲਖਵੀਰ ਸਿੰਘ ਅਤੇ ਲੀਗਲ ਕਮ ਪ੍ਰੋਬੇਸ਼ਨ ਅਫ਼ਸਰ ਸੁਖਜਿੰਦਰ ਸਿੰਘ ਹਾਜਰ ਸਨ।

No comments: