BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਸਪਾ ਆਗੂ ਸੰਦੀਪ ਰੱਜ਼ਤ ਦੇ ਘਰ 'ਤੇ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਬਸਪਾ ਕਰੇਗੀ 21 ਅਪ੍ਰੈਲ ਨੂੰ ਥਾਣਾ ਮਾਡਲ ਟਾਊਨ ਦਾ ਘਿਰਾਓ- ਦਲਜੀਤ ਰਾਏ

ਹੁਸ਼ਿਆਰਪੁਰ 15 ਅਪ੍ਰੈਲ (ਤਰਸੇਮ ਦੀਵਾਨਾ)- ਬਹੁਜਨ ਸਮਾਜ ਪਾਰਟੀ ਦਾ ਅਹਿਮ ਇਕੱਠ ਦਿਨੇਸ਼ ਕੁਮਾਰ ਪੱਪੂ ਦੀ ਅਗਵਾਈ ਵਿਚ ਮੁਹੱਲਾ ਕਮਾਲਪੁਰ ਵਿਖੇ ਹੋਇਆ। ਇਸ ਮੌਕੇ 'ਤੇ ਵਿਸ਼ੇਸ਼ ਤੌਰ ਤੇ ਦਲਜੀਤ ਰਾਏ ਜ਼ਿਲਾ ਪ੍ਰਧਾਨ ਬਸਪਾ, ਉਂਕਾਰ ਸਿੰਘ ਝੱਮਟ ਕੁਆਰਡੀਨੇਟਰ ਜਲੰਧਰ ਮੰਡਲ, ਠੇਕੇਦਾਰ ਭਗਵਾਨ ਦਾਸ, ਇੰਚਾਰਜ ਵਿਧਾਨ ਸਭਾ ਸ਼ਾਮਚੁਰਾਸੀ ਪਹੁੰਚੇ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਦਲਜੀਤ ਰਾਏ ਜ਼ਿਲਾ ਪ੍ਰਧਾਨ ਬਸਪਾ ਨੇ ਕਿਹਾ ਜਦੋਂ-ਜਦੋਂ ਅਕਾਲੀ ਬੀ.ਜੇ.ਪੀ ਦੇ ਜਾਣ ਦੇ ਦਿਨ ਨੇੜੇ ਆ ਰਹੇ ਹਨ, ਉਦੋਂ ਦੇ ਇਨਾਂ ਦੇ ਆਗੂ ਲੋਕਾਂ ਦੇ ਘਰਾਂ ਵਿਚ ਵੜ ਕੇ ਹਮਲੇ ਕਰ ਰਹੇ ਹਨ। ਜਿਸਦੇ ਉਦਾਹਰਨ ਮੁਹੱਲਾ ਕਮਾਲਪੁਰ ਵਾਰਡ ਨੰ:42 ਦੇ ਐਮ.ਸੀ ਸੁਰੇਸ਼ ਭਾਟੀਆ ਬਿੱਟੂ ਦੇ ਪਰਿਵਾਰ ਵੱਲੋਂ ਬਸਪਾ ਆਗੂ ਸੰਦੀਪ ਰੱਜ਼ਤ ਦੇ ਘਰ ਹਮਲਾ ਕਰਨ ਤੋਂ ਮਿਲਦੀ ਹੈ। ਬਸਪਾ ਆਗੂਆਂ ਨੇ ਕਿਹਾ ਜੇਕਰ ਘਰ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੇ ਵਿਰੁੱਧ ਪਰਚਾ ਨਾ ਦਰਜ਼ ਕੀਤਾ ਗਿਆ ਤਾਂ ਬਹੁਜਨ ਸਮਾਜ ਪਾਰਟੀ 21 ਅਪ੍ਰੈਲ ਨੂੰ ਥਾਣਾ ਮਾਡਲ ਟਾਊਨ ਦਾ ਘਿਰਾਓ ਤੇ ਚੱਕਾ ਜਾਮ ਕਰੇਗੀ। ਉਨਾਂ ਨੇ ਕਿਹਾ ਇਸੇ ਤਰਾਂ ਹੀ ਲਾਲ ਚੰਦ ਬਿੱਲੇ 'ਤੇ ਕੁੱਝ ਦਿਨ ਪਹਿਲਾਂ ਤੋਂ ਕੁੱਝ ਗੁੰਡਾਅੰਸਰਾਂ ਨੇ ਹਮਲਾ ਕੀਤਾ। ਪੁਲਿਸ ਨੇ ਉਨਾਂ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ। ਬਸਪਾ ਆਗੂਆਂ ਨੇ ਕਿਹਾ ਪੁਲਿਸ ਪ੍ਰਸ਼ਾਸਨ ਰਾਜਨੀਤਿਕ ਦਬਾਅ ਹੇਠ ਨਾ ਕੰਮ ਕਰੇ ਅਤੇ ਦੋਸ਼ੀਆਂ ਦੇ ਵਿਰੁੱਧ ਜਲਦੀ ਤੋਂ ਜਲਦੀ ਕਾਰਵਾਈ ਕਰੇ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਉਂਕਾਰ ਸਿੰਘ ਨਲੋਇਆਂ, ਸੁਖਦੇਵ ਬਿੱਟਾ, ਪਵਨ ਕੁਮਾਰ, ਮਨੀਸ਼ ਕੁਮਾਰ, ਸ਼ੇਰ ਸਿੰਘ ਸ਼ੇਰੀ, ਦਰਸ਼ਨ ਲੱਧਰ, ਰੰਧਾਵਾ ਸਿੰਘ, ਗੁਰਪ੍ਰੀਤ ਝੱਮਟ ਆਦਿ ਆਗੂ ਹਾਜ਼ਰ ਸਨ।

No comments: