BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੀਕਸ਼ਨ ਸੂਦ ਨੇ 24.25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਟਿਊਬਵੈਲ ਦਾ ਰੱਖਿਆ ਨੀਂਹ ਪੱਥਰ

ਹੁਸ਼ਿਆਰਪੁਰ, 1 ਅਪ੍ਰੈਲ (ਤਰਸੇਮ ਦੀਵਾਨਾ)- ਅਕਾਲੀ-ਭਾਜਪਾ ਸਰਕਾਰ ਪੰਜਾਬ ਵਿੱਚ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਾਉਣ ਲਈ ਵੱਚਨਬੱਧ ਹੈ ਜਿਸ ਤਹਿਤ ਬਿਨਾਂ ਕਿਸੇ ਭੇਦ-ਭਾਵ ਦੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਨ ਸੂਦ ਨੇ ਅੱਜ ਮੁਹੱਲਾ ਫਤਹਿਗੜ ਵਿਖੇ 24.25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਟਿਊਬਵੈਲ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਉਨਾਂ ਕਿਹਾ ਕਿ ਇਸ ਇਲਾਕੇ ਵਿੱਚ ਪਹਿਲਾਂ 2002 ਵਿੱਚ ਇੱਕ ਟਿਊਬਵੈਲ ਲਗਾਇਆ ਗਿਆ ਸੀ ਜਿਸ ਨਾਲ ਇਲਾਕਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਹੀ ਢੰਗ ਨਾਲ ਸਪਲਾਈ ਨਹੀਂ ਸੀ ਹੋ ਰਹੀ ਸੀ। ਇਲਾਕਾ ਵਾਸੀਆਂ ਦੀ ਮੰਗ ਅਨੁਸਾਰ ਇਸ ਮੁਹੱਲੇ ਵਿੱਚ ਇੱਕ ਹੋਰ ਪੀਣ ਵਾਲੇ ਪਾਣੀ ਦਾ ਟਿਊਬਵੈਲ ਲਗਾਇਆ ਜਾ ਰਿਹਾ ਹੈ ਜਿਸ ਨੂੰ ਨਿਸ਼ਚਿਤ ਸਮੇਂ ਅੰਦਰ ਪੂਰਾ ਕਰ ਲਿਆ ਜਾਵੇਗਾ। ਉਨਾਂ ਇਲਾਕੇ ਦੀ ਸਾਬਕਾ ਕੌਂਸਲਰ ਸਵ: ਸ੍ਰੀਮਤੀ ਰੰਬਾ ਸੇਠੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਨੇ ਇਸ ਇਲਾਕੇ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕੀਤੀ ਹੈ। ਉਨਾਂ ਦੀ ਮਿਹਨਤ ਸਦਕਾ ਇਸ ਇਲਾਕੇ ਦਾ ਬਹੁਤ ਵਿਕਾਸ ਹੋਇਆ ਹੈ।  ਸ੍ਰੀ ਸੂਦ ਨੇ ਮੁਹੱਲੇ ਵਿੱਚ ਪੈਂਦੀ ਸੜਕ ਰਾਮ ਸ਼ਰਣਮ ਸੜਕ ਤੋਂ ਮੁਹੱਲਾ ਬਾਜੀਗਰ ਤੱਕ ਸੜਕ ਦਾ ਨਾਂ ਸਾਬਕਾ ਕੌਂਸਲਰ ਸਵ: ਸ੍ਰੀਮਤੀ ਰੰਬਾ ਸੇਠੀ ਦੇ ਨਾਂ ਤੇ ਰੱਖਣ ਦਾ ਉਦਘਾਟਨ ਵੀ ਕੀਤਾ। ਸ੍ਰੀ ਸੂਦ ਨੇ ਇਸ ਮੌਕੇ ਆਮ ਲੋਕਾਂ ਨੂੰ ਪਾਣੀ ਦੀ ਸੰਭਾਲ ਕਰਨ ਲਈ ਵੀ ਅਪੀਲ ਕੀਤੀ। ਉਨਾਂ ਕਿਹਾ ਕਿ ਪਾਣੀ ਦਾ ਲੈਵਲ ਬਹੁਤ ਥੱਲੇ ਜਾ ਰਿਹਾ ਹੈ ਜਿਸ ਨਾਲ ਆਉਣ ਵਾਲੀ ਪੀੜੀ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨਾਂ ਕਿਹਾ ਕਿ ਸਾਨੂੰ ਅੱਜ ਤੋਂ ਹੀ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਪਾਣੀ ਦੀ ਇੱਕ-ਇੱਕ ਬੂੰਦ ਦੀ ਬੱਚਤ ਕਰੀਏ।  ਉਨਾਂ ਕਿਹਾ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੇ 6 ਨਵੇਂ ਟਿਊਬਵੈਲ ਲਗਾਏ ਗਏ ਹਨ। ਉਨਾਂ ਕਿਹਾ ਕਿ ਅਵਾਰਾ ਪਸ਼ੂਆਂ ਲਈ ਇੱਕ ਕੈਟਲ ਪੌਂਡ ਬਣਾਇਆ ਜਾ ਰਿਹਾ ਹੈ ਜਿਸ ਦਾ ਬਹੁਤ ਜਲਦ ਨੀਂਹ ਪੱਥਰ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਹੁਸ਼ਿਆਰਪੁਰ ਨੂੰ ਰਾਸ਼ਟਰੀ ਰਾਜ ਮਾਰਗ ਨਾਲ ਜੋੜ ਦਿੱਤਾ ਜਾਵੇਗਾ। ਸਕੱਤਰ ਭਾਜਪਾ ਪੰਜਾਬ ਜਗਤਾਰ ਸਿੰਘ ਸੈਣੀ, ਮੇਅਰ ਨਗਰ ਨਿਗਮ  ਸ਼ਿਵ ਸੂਦ ਅਤੇ , ਵਾਰਡ ਨੰਬਰ 13 ਦੀ ਕੌਂਸਲਰ ਮੀਨੂ ਸੇਠੀ ਨੇ ਵੀ ਇਸ ਮੌਕੇ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਜ਼ਿਲਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਐਸ.ਡੀ.ਓ. ਹਰਪ੍ਰੀਤ ਸਿੰਘ ਤੇ ਕੁਲਦੀਪ ਸਿੰਘ, ਜੇ ਈ ਅਸ਼ਵਨੀ ਸ਼ਰਮਾ, ਕੌਂਸਲਰ ਠਾਕਰ ਰਮੇਸ਼ ਕੁਮਾਰ ਮੇਸ਼ੀ, ਰਾਮ ਦੇਵ ਯਾਦਵ, ਜਨਰਲ ਸਕੱਤਰ ਅਮਰਜੀਤ ਸਿੰਘ ਲਾਡੀ, ਜਨਰਲ ਸਕੱਤਰ ਸਮਰਜੀਤ ਸਿੰਘ ਸਮਰ, ਕ੍ਰਿਸ਼ਨ ਅਰੋੜਾ, ਹਰਦਿਆਲ ਭੱਟੀ, ਹਰੀ ਕਿਸ਼ਨ, ਚੰਚਲਾ ਦੇਵੀ, ਦਰਸ਼ਨਾ ਸੈਣੀ, ਤਰਸੇਮ ਲਾਲ ਸੈਣੀ, ਪ੍ਰੋ: ਵਿਜੇ ਕੁਮਾਰ, ਅਨੂਪਸਤੀ, ਭੀਸ਼ਮ ਜੀ, ਇੰਦਰਪਾਲ ਸਿੰਘ, ਮਨੋਹਰ ਕਲਿਆਣ, ਜਨਕ ਰਾਜ, ਅਮਨ ਜੌਲੀ, ਰਮਨ ਭੰਡਾਰੀ ਅਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।

No comments: