BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਵਿੱਚ ਪੰਜ ਪੀਰ ਦਰਬਾਰ ਤੇ ਸਲਾਨਾਂ ਮੇਲਾ 27 ਅਪ੍ਰੈਲ ਨੂੰ

ਜੰਡੂ ਸਿੰਘਾ ਵਿੱਚ ਹੋ ਰਹੇ ਮੇਲੇ ਸਬੰਧੀ ਜਾਣਕਾਰੀ ਦਿੰਦੇ ਬਾਬਾ ਬੰਤੇ ਸ਼ਾਹ, ਪਹਿਲਵਾਨ ਰਜਿੰਦਰ ਕੁਮਾਰ।
ਆਦਮਪੁਰ ਜੰਡੂ ਸਿੰਘਾ 18 ਅਪ੍ਰੈਲ (ਅਮਰਜੀਤ ਸਿੰਘ)- ਦਰਬਾਰ ਪੰਜ ਪੀਰ ਜੰਡੂ ਸਿੰਘਾ ਵਿੱਖੇ ਸਲਾਨਾਂ ਮੇਲਾ ਮੁੱਖ ਸੇਵਾਦਾਰ ਬਾਬਾ ਬੰਤੇ ਸ਼ਾਹ ਜੀ ਦੀ ਵਿਸੇਸ਼ ਦੇਖਰੇਖ ਹੇਠ ਸੰਗਤਾਂ ਵੱਲੋਂ ਰੱਲ ਮਿੱਲ ਕਰਕੇ ਮਨਾਇਆ ਜਾ ਰਿਹਾ ਹੈ। ਬਾਬਾ ਬੰਤੇ ਸ਼ਾਹ, ਬੀਬੀ ਰਾਣੀ ਮਲੰਗਣੀ, ਅਤੇ ਪਹਿਲਵਾਨ ਉਸਤਾਦ-ਪੰਜਾਬ ਪੁਲਿਸ ਦੇ ਮੁਲਾਜਮ ਰਜਿੰਦਰ ਕੁਮਾਰ ਮਿੰਟੂ ਨੇ ਜਾਣਕਾਰੀ ਦਿੰਦੇ ਦਸਿਆ ਕਿ 26 ਅਪ੍ਰੈਲ ਨੂੰ ਝੰਡੇ ਦੀ ਰਸਮ ਅਤੇ ਰਾਤ ਵੇਲੇ ਮਹਿੰਦੀ ਅਤੇ ਨਕਲਾਂ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ। 27 ਅ੍ਰਪੈਲ ਨੂੰ 10 ਵੱਜੇ ਸਵੇਰੇ ਮਹਿਫਲ ਦੋਰਾਨ ਵੱਖ ਵੱਖ ਕਲਾਕਾਰ ਆਪਣੇ ਫੰਨ ਦਾ ਮੁਜਾਹਰਾਂ ਕਰਨਗੇ। ਸ਼ਾਮ 5 ਵਜੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ, ਉਪਰੰਤ ਰਾਤ ਵੇਲੇ ਮਹਾਂਮਾਈ ਦੀ ਜਾਗਰਣ ਕਰਵਾਇਆ ਜਾਵੇਗਾ। ਪਹਿਵਾਨ ਰਜਿੰਦਰ ਮਿੰਟੂ ਅਤੇ ਬਾਬਾ ਬੰਤੇ ਸ਼ਾਹ ਨੇ ਸੰਗਤਾਂ ਨੂੰ ਮੇਲੇ ਵਿੱਚ ਹੁੰਮਹੁਮਾਂ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ। ਅੱਜ ਜਾਣਕਾਰੀ ਦੇਾਂ ਮੋਕੇ ਤੇ ਪਹਿਲਵਾਨ ਰਜਤ ਸ਼ਰਮਾਂ, ਵਿੱਕੀ, ਵਿਕਾਸ ਜੋਸ਼ੀ, ਦਿਲਪ੍ਰੀਤ, ਮੰਨਾ, ਵਿੱਕੀ, ਰਵੀ, ਜੀਤਾ, ਜੰਗੀ, ਹਨੀ ਅਤੇ ਹੋਰ ਹਾਜਰ ਸਨ।

No comments: