BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੈਸ ਕਲੱਬ ਚੰਡੀਗੜ ਵਿਚ 33ਵਰੇ ਬਾਅਦ ਤਬਦੀਲੀ

ਜਲੰਧਰ 7 ਅਪ੍ਰੈਲ (ਬਿਊਰੋ)- ਚੰਡੀਗੜ ਪ੍ਰੈਸ ਕਲੱਬ ਦੇ ਨਵਨਿਯੁਕਤ ਪ੍ਰਧਾਨ ਸ੍ਰੀ ਜਸਵੰਤ ਰਾਣਾ ਸੀਨੀਅਰ ਉਪ ਪ੍ਰਧਾਨ ਸ੍ਰੀ ਰਮੇਸ਼ ਕੁਮਾਰ ਹਾਂਡਾ ਅਤੇ ਚੰਡੀਗੜ ਜਨਰਲਿਸਟ ਯੂਨੀਅਨ ਦੇ ਪ੍ਰਧਾਨ ਸ: ਅਵਤਾਰ ਸਿੰਘ ਦੇ ਅੱਜ ਭਾਜਪਾ ਦੀ ਪੱਤ੍ਰਿਕਾ ਕਮਲ ਸੁਨੇਹਾ ਅਤੇ ਰੋਜ਼ਾਨਾ ਗਰਜਦੀ ਸਵੇਰ ਹਿੰਦੀ ਅਤੇ ਪੰਜਾਬੀ ਦੇ ਮੁੱਖ ਸੰਪਾਦਕ ਡਾ: ਭਾਈ ਪਰਮਜੀਤ ਸਿੰਘ, ਮੈਨੇਜਿੰਗ ਐਡੀਟਰ ਤੇ ਕਮਲ ਸੁਨੇਹਾ ਦੇ ਚੀਫ ਬਿਊਰੋ ਸੁਰਿੰਦਰ ਸਿੰਘ, ਹਰਿਆਣਾ ਚੀਫ ਬਿਊਰੋ ਬੀਬੀ ਅਰਵਿੰਨ ਸੰਧੂ, ਟ੍ਰਾਈਸਿਟੀ ਪ੍ਰਧਾਨ ਬੀਬੀ ਸੰਤੋਸ਼ ਗੁਪਤਾ ਅਤੇ ਟੀ.ਵੀ.24 ਦੇ ਚੀਫ ਬਿਊਰੋ ਸ੍ਰੀ ਹਰਵਿੰਦਰ ਸਿੰਘ ਨਾਗਪਾਲ ਜਨਰਲ ਸੈਕਟਰੀ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਵੱਲੋਂ ਨਵੀਂ ਟੀਮ ਦਾ ਫੁੱਲਾਂ ਦਾ ਗੁਲਦਸਤਾ ਅਤੇ ਯਾਦਗਾਰੀ ਚਿੰਨ ਦੇ ਕੇ ਸਵਾਗਤ ਕੀਤਾ ਗਿਆ। ਡਾ. ਭਾਈ ਪਰਮਜੀਤ ਸਿੰਘ ਨੇ ਇਸ ਮੌਕੇ ਆਖਿਆ ਕਿ ਪ੍ਰੈਸ ਕਲੱਬ ਚੰਡੀਗੜ ਵਿਚ 33ਵਰੇ ਬਾਅਦ ਜੋ ਤਬਦੀਲੀ ਤੇ ਨਵਾਂਪਣ ਆਇਆ ਹੈ ਇਸ ਨਾਲ ਸਮੂਹ ਪੱਤਰਕਾਰਾਂ ਵਿਚ ਭਾਰੀ ਖੁਸ਼ੀ ਹੈ ਅਤੇ ਅਸੀਂ ਸਭ ਦਾ ਧੰਨਵਾਦ ਤੇ ਸਵਾਗਤ ਕਰਦੇ ਹਾਂ। ਡਾ. ਭਾਈ ਪਰਮਜੀਤ ਸਿੰਘ ਨੇ ਆਖਿਆ ਕਿ ਸਾਨੂੰ ਸਮੂਹ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਮਿਲ ਜੁਲ ਕੇ ਸਾਂਝੇ ਯਤਨ ਕਰਨੇ ਚਾਹੀਦੇ ਹਨ ਨਾ ਕੀ ਪੱਤਰਕਾਰਾਂ ਵਿਚ ਮਤਭੇਦ ਅਤੇ ਵਾਦ ਵਿਵਾਦ ਪੈਦਾ ਕਰਕੇ ਬਾਹਰੀ ਸ਼ਕਤੀਆਂ ਨੂੰ ਬੜਾਵਾ ਦੇਣਾ ਚਾਹੀਦਾ ਹੈ।

No comments: