BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਨਾਰਾ (ਹੁਸ਼ਿਆਰਪੁਰ) ਵਿਖੇ 34ਵਾਂ ਸਾਲਾਨਾ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ

ਹੁਸ਼ਿਆਰਪੁਰ 7 ਅਪ੍ਰੈਲ (ਜਸਵਿੰਦਰ ਆਜ਼ਾਦ)- ਰੋਜ਼ਾ-ਏ-ਸ਼ਰੀਫ ਗਿਆਰਵੀਂ ਵਾਲੀ ਸਰਕਾਰ ਪਿੰਡ ਨਾਰਾ ਜ਼ਿਲਾ ਹੁਸ਼ਿਆਰਪੁਰ ਵਿੱਚ ਹਰ ਸਾਲ ਦੀ ਤਰਾਂ 34ਵਾਂ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਭਗਤ ਜੀਵਨ ਸ਼ਾਹ ਜੀ ਦੀ ਰਹਿਨੁਮਾਈ ਹੇਠ ਹੋਇਆ। ਮਿਤੀ 6 ਅਪ੍ਰੈਲ ਨੂੰ ਮਹਿੰਦੀ ਦੀ ਰਸਮ ਮਗਰੋਂ ਪੀਰਾਂ ਦੇ ਚਿਰਾਗ ਰੌਸ਼ਨ ਕੀਤੇ ਗਏ। ਕੱਵਾਲ ਸ਼ੌਕਤ ਦੀਵਾਨ, ਸੂਫੀ ਕਲਾਕਾਰ ਰਾਜ ਮਹਿੰਦੀ, ਪ੍ਰਤਾਪ ਰਾਣਾ, ਮੁਕੇਸ਼ ਅਨਾਇਤ ਅਤੇ ਹੋਰ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਆਪਣੀ-ਆਪਣੀ ਹਾਜ਼ਰੀ ਲਗਵਾਈ। ਮਿਤੀ 7 ਅਪ੍ਰੈਲ ਨੂੰ ਪੀਰਾਂ ਦੇ ਨਿਸ਼ਾਨ ਸਾਹਿਬ ਅਤੇ ਦਰਬਾਰ ਤੇ ਚਾਦਰ ਚੜਾਈ ਗਈ। ਭਗਤ ਜੀ ਵਲੋਂ ਸਭ ਲੁਕਾਈ ਨੂੰ ਸਾਂਝੀਵਾਲਤਾ ਬਣਾਈ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਉਪਦੇਸ਼ ਦਿੱਤੇ ਗਏ। ਖੁੱਲੇ ਮੈਦਾਨ ਵਿੱਚ ਸੂਫੀਆਨ ਕਲਾਕਾਰ ਮਾਸ਼ਾ ਅਲੀ, ਗਾਮਾ ਫਕੀਰ, ਮੀਨੂੰ ਸਿੰਘ, ਅਮਰਿੰਦਰ ਬੌਬੀ ਅਤੇ ਹੋਰ ਕਲਾਕਾਰਾਂ ਨੇ ਪੀਰਾਂ ਦੇ ਗੁਣ ਗਾਏ। ਮੇਲੇ ਵਿੱਚ ਸ਼੍ਰੀ ਤੀਕਸ਼ਣ ਸੂਦ ਰਾਜਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਸਰਕਾਰ, ਸ਼੍ਰੀ ਡਾ. ਰਾਜ ਕੁਮਾਰ ਚੱਬੇਵਾਲ ਐਸ.ਸੀ. ਸੈੱਲ ਪੰਜਾਬ, ਐਮ.ਐਲ.ੇ. ਸ਼੍ਰੀ ਸ਼ਾਮ ਸੁੰਦਰ ਅਰੋੜਾ ਜੀ ਅਤੇ ਮੇਅਰ ਸ਼੍ਰੀ ਸ਼ਿਵ ਸੂਦ ਨੇ ਆਪਣੀ ਹਾਜ਼ਰੀ ਲਗਵਾਈ। ਮੇਲੇ ਵਿੱਚ ਇਲਾਕੇ ਦੀਆਂ ਮੰਨੀਆਂ ਪ੍ਰਮੰਨੀਆਂ ਅਤੇ ਪੀਰਾਂ ਨੂੰ ਮੰਨਣ ਵਾਲੀਆਂ ਸੰਗਤਾਂ ਨੇ ਦੇਸ਼-ਵਿਦੇਸ਼ ਤੋਂ ਆ ਕੇ ਹਾਜ਼ਰੀ ਲਗਵਾਈ। ਦੋਨੋਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

No comments: