BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 20ਵਾਂ ਸਲਾਨਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ

ਭਾਈ ਪ੍ਰਗਟ ਸਿੰਘ ਤਿੰਮੋਵਾਲ ਕਥਾ ਕਰਦੇ ਹੋਏ ਤੇ ਹੇਠਾ ਸੰਗਤਾਂ ਦੇ ਇਕੱਠ ਦਾ ਦ੍ਰਿਸ਼।
ਗੱਗੋਮਾਹਲ 02 ਅਪ੍ਰੈਲ (ਰਜਿੰਦਰ ਭਗਤ) ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ ਵੱਲੋਂ੍ਹ ਇੰਟਰਨੈਸ਼ਨਲ ਫਤਿਹ ਅਕੈਡਮੀ ਜਡਿਆਲਾ ਗੁਰੂ ਤੇ ਇਲਾਕੇ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 20ਵਾਂ ਸਾਲਾਨਾ ਮਹਾਨ ਗੁਰਮਤਿ ਸਮਾਗਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸਕੰਡਰੀ ਸਕੂਲ ਰਮਦਾਸ ਵਿਖੇ ਕਰਵਾਇਆ ਜਿਸ ਵਿੱਚ ਗਿਆਨੀ ਤਰਸੇਮ ਸਿੰਘ ਮੋਰਾਵਾਲੀ (ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ), ਭਾਈ ਪ੍ਰਗਟ ਸਿੰਘ ਤਿੰਮੋਵਾਲ ਕਥਾ ਵਾਚਕ, ਸੇਵਕ ਜਥਾ ਜੋੜਾ ਘਰ (ਗੁਰਦੁਆਰਾ ਸ਼ਹਿਦ ਗੰਜ ਸਾਹਿਬ ਸ੍ਰੀ ਅੰਮ੍ਰਿਤਸਰ), ਭਾਈ ਸਰਬਜੀਤ ਸਿੰਘ ਰਮਦਾਸ ਵਾਲੇ ਕੀਰਤਨੀ ਜਥਾ, ਭਾਈ ਅਜੀਤ ਸਿੰਘ ਕੀਰਤਨੀ ਜਥਾ, ਭਾਈ ਸੁਰਜੀਤ ਸਿੰਘ ਕੀਰਤਨੀ ਜਥਾ ਆਦਿ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਬਾਬਾ ਭਗਵੰਤ ਭਜਨ ਸਿੰਘ, ਨਗਰ ਕੌਂਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ, ਪ੍ਰਧਾਨ ਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਭੱਟੀ, ਰਜਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਮੈਨੇਜਰ ਹਰਜਿੰਦਰ ਸਿੰਘ ਲਸ਼ਕਲੀ ਨੰਗਲ, ਗੁਰਦੀਪ ਸਿੰਘ, ਗੁਰਮੁੱਖ ਸਿੰਘ, ਜਗਪ੍ਰੀਤ ਸਿੰਘ, ਨੀਰਜ ਕੁਮਾਰ, ਪ੍ਰਧਾਨ ਮਾ: ਅਵਤਾਰ ਸਿੰਘ, ਪ੍ਰਧਾਨ ਸੁਖਵੰਤ ਸਿੰਘ, ਪ੍ਰਧਾਨ ਅਵਤਾਰ ਸਿੰਘ, ਪ੍ਰਧਾਨ ਸੁਖਵੰਤ ਸਿੰਘ, ਡਾ. ਹਰਮਹਿੰਦਰ ਸਿੰਘ ਨਾਗਪਾਲ, ਪ੍ਰਧਾਨ ਗੁਰਦੀਪ ਸਿੰਘ ਸਲੂਜਾ, ਐਡਵੋਕੇਟ ਤਜਿੰਦਰ ਸਿੰਘ ਬਟਾਲਾ ਆਦਿ ਮੌਜੂਦ ਸਨ। ਪ੍ਰਧਾਨ ਸਵਿੰਦਰ ਸਿੰਘ ਤੇ ਗੁਰਪ੍ਰੀਤ ਭੱਟੀ ਨੇ ਦੱਸਿਆ ਕਿ 3 ਅਪ੍ਰੈਲ ਨੂੰ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਅਮ੍ਰਿਤ ਸੰਚਾਰ ਕਰਵਾਇਆ ਜਾਵੇਗਾ।

No comments: