BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਲੱਡ ਬੈਂਕ ਸ਼ਾਖਾ ਵਿਖੇ 36ਵੀਂ ਵਾਰ ਕੀਤਾ ਖੂਨਦਾਨ

ਹੁਸ਼ਿਆਰਪੁਰ, 1 ਅਪ੍ਰੈਲ (ਤਰਸੇਮ ਦੀਵਾਨਾ)- ਖੂਨਦਾਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਸ ਪ੍ਰਤੀ ਅਗਾਂਹਵਧੂ ਅਤੇ ਬੇਹਦ ਸਾਕਾਰਾਤਮਕ ਸੋਚ ਰੱਖਣ ਵਾਲੇ ਇਲਾਕਾ ਨਿਵਾਸੀ ਬਹਾਦਰ ਸਿੰਘ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਬਲੱਡ ਬੈਂਕ ਸ਼ਾਖਾ ਵਿਖੇ 36ਵੀਂ ਵਾਰ ਖੂਨਦਾਨ ਕੀਤਾ। ਇਸ ਮੌਕੇ ਤੇ ਉਨਾਂ ਦੇ ਨਾਲ ਉਨਾਂ ਦੀ ਪਤਨੀ ਜਤਿੰਦਰ ਕੌਰ ਨੇ ਵੀ 7ਵੀਂ ਵਾਰ ਖੂਨਦਾਨ ਕੀਤਾ। ਜ਼ਿਕਰਯੋਗ ਹੈ ਕਿ ਬਹਾਦਰ ਸਿੰਘ ਦੀ ਉਮਰ 32 ਸਾਲ ਅਤੇ ਉਨਾਂ ਦੀ ਪਤਨੀ ਦੀ ਉਮਰ 28 ਸਾਲ ਹੈ। ਇਸ ਮੌਕੇ ਤੇ ਬਲੱਡ ਬੈਂਕ ਦੇ ਇੰਚਾਰਜ ਡਾ.ਅਮਰਜੀਤ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹਾਦਰ ਸਿੰਘ ਦੇ ਵਿਆਹ ਹੋਣ ਉਪੰਰਤ ਹੁਣ ਉਨਾਂ ਦੀ ਪਤਨੀ ਵੀ ਇਸ ਨੇਕ ਮੁਹਿੰਮ ਨਾਲ ਜੁੜ ਗਈ ਹੈ। ਇਸ ਵਿਆਹਤਾ ਜੋੜੇ ਨੇ ਖੂਨਦਾਨ ਨੂੰ ਆਪਣੀ ਜਿੰਦਗੀ ਦਾ ਅਨਿਖੜਵਾਂ ਅੰਗ ਬਣਾਇਆ ਹੋਇਆ ਹੈ ਤੇ ਹਰ ਤਿੰਨ ਮਹੀਨੇ ਬਾਅਦ ਨਿਯਮਤ ਰੂਪ ਵਿੱਚ ਖੂਨ ਦਾਨ ਕਰਦੇ ਹਨ। ਡਾ. ਲਾਲ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਤਰਾਂ ਦੀ ਕਮਜ਼ੋਰੀ ਨਹੀਂ ਹੁੰਦੀ ਤੇ 18 ਸਾਲ ਤੋਂ 65 ਸਾਲ ਤੱਕ ਦੀ ਉਮਰ ਦਾ ਕੋਈ ਵੀ ਸਿਹਤਮੰਦ ਵਿਅਕਤੀ ਹਰ ਤਿੰਨ ਮਹੀਨੇ ਦੇ ਅੰਤਰਾਲ ਤੇ ਖੂਨਦਾਨ ਕਰ ਸਕਦਾ ਹੈ। ਉਨਾਂ ਕਿਹਾ ਕਿ ਇਸ ਮਹਾਨ ਕੰਮ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਬਹਾਦਰ ਸਿੰਘ ਅਤੇ ਉਨਾਂ ਦੀ ਪਤਨੀ ਜਤਿੰਦਰ ਕੌਰ ਵਧਾਈ ਦੇ ਪਾਤਰ ਹਨ। ਡਾ.ਅਮਰਜੀਤ ਲਾਲ ਅਤੇ ਹੋਰਨਾਂ ਵੱਲੋਂ ਇਨਾਂ ਦੋਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਅਵਸਰ ਤੇ ਹਾਜ਼ਰ ਮਾਸ ਮੀਡੀਆ ਅਧਿਕਾਰੀ ਸੁਖਵਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਹਾਦਸੇ ਦੌਰਾਨ ਜਾਂ ਕਿਸੀ ਬੀਮਾਰੀ ਦੀ ਸਥਿਤੀ ਦੌਰਾਨ ਕਿਸੇ ਖੂਨਦਾਨੀ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਲੋੜਮੰਦ ਦੀ ਬੁਝ ਰਹੇ ਜੀਵਨ ਵਿੱਚ ਮੁੜ ਤੋਂ ਜਾਨ ਪਾ ਸਕਦਾ ਹੈ। ਇਸ ਨਾਲ ਖੂਨਦਾਨੀ ਨੂੰ ਆਤਮਿਕ ਤਸੱਲੀ ਤਾਂ ਮਿਲਦੀ ਹੀ ਹੈ ਨਾਲ ਹੀ ਸਮਾਜ ਵਿੱਚ ਉਹ ਵਿਅਕਤੀ ਹੋਰਨਾ ਲਈ ਪ੍ਰੇਰਣਾ ਸਰੋਤ ਦਾ ਕੰਮ ਵੀ ਕਰਦਾ ਹੈ। ਜਿਸ ਤਰਾਂ ਬਹਾਦਰ ਸਿੰਘ ਦੀ ਉਮਰ ਸਿਰਫ 32 ਸਾਲ ਹੈ ਤੇ ਉਹ 36 ਵਾਰ ਖੂਨ ਦਾਨ ਕਰ ਚੁੱਕੇ ਹਨ। ਇਸ ਲਈ ਆਮ ਲੋਕਾਂ ਤੇ ਖਾਸਕਰ ਯੂਵਾ ਵਰਗ ਨੂੰ ਇਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਖੂਨਦਾਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਲਈ ਜਨਮਦਿਨ, ਵਰੇਗੰਢ ਅਤੇ ਹੋਰਨਾਂ ਸਮਾਗਮਾਂ ਨੂੰ ਖੂਨਦਾਨ ਕਰਕੇ ਮਨਾਉਣ ਦੀ ਰਸਮ ਅਪਣਾਉਣੀ ਚਾਹੀਦੀ ਹੈ। ਇਸ ਮੌਕੇ ਤੇ ਹਰਜੀਤ ਸਿੰਘ, ਸੁਰਿੰਦਰ ਕੁਮਾਰ, ਰਣਜੀਤ ਕੌਰ, ਬੀ.ਸੀ.ਸੀ. ਫਸੀਲੀਟੇਟਰ ਰੀਨਾ ਸੰਧੂ ਅਤੇ ਜ਼ਿਲਾ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਇਏ ਹਾਜ਼ਰ ਸਨ।

No comments: