BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਠੰਡਲ ਨੇ 4 ਪੁੱਲੀਆਂ ਦੇ ਨੀਂਹ ਪੱਥਰ ਸਮੇਤ ਪਿੰਡਾਂ ਨੂੰ 57 ਲੱਖ ਰੁਪਏ ਦੇ ਚੈਕ ਵੰਡੇ

10 ਅਪ੍ਰੈਲ ਨੂੰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਰਵਾਨਾ ਹੋਣ ਵਾਲੀ ਟਰੇਨ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ
ਹੁਸ਼ਿਆਰਪੁਰ, 8 ਅਪ੍ਰੈਲ (ਤਰਸੇਮ ਦੀਵਾਨਾ)-
ਜੇਲਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸੋਹਨ ਸਿੰਘ ਠੰਡਲ ਨੇ ਹਲਕਾ ਚੱਬੇਵਾਲ ਵਿੱਚ ਵਿਕਾਸ ਕਾਰਜਾਂ ਦੀ ਝੜੀ ਨੂੰ ਅੱਗੇ ਵਧਾਉਂਦੇ ਹੋਏ 48 ਲੱਖ ਰੁਪਏ ਦੀ ਲਾਗਤ ਨਾਲ ਬਿਸਤ ਦੁਆਬ ਨਹਿਰ ਉਪਰ ਬਣਨ ਵਾਲੇ 4 ਪੁੱਲੀਆਂ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨਾਂ ਨੇ ਵੱਖ-ਵੱਖ ਪਿੰਡਾਂ ਦੀਆਂ 11 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਕਰੀਬ 57 ਲੱਖ ਰੁਪਏ ਦੇ ਚੈਕ ਵੀ ਵੰਡੇ। ਪਿੰਡ ਈਸਪੁਰ ਵਿਖੇ ਕਰਵਾਏ ਗਏ ਨੀਂਹ ਪੱਥਰ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੋਹਨ ਸਿੰਘ ਠੰਡਲ ਨੇ ਕਿਹਾ ਕਿ ਹਲਕਾ ਚੱਬੇਵਾਲ ਦੀ ਜਨਤਾ ਨੇ ਉਨਾਂ ਨੂੰ ਬਹੁਤ ਮਾਣ ਬਖਸ਼ਿਆ ਹੈ। ਲੋਕਾਂ ਦੇ ਅਸ਼ੀਰਵਾਦ ਸਦਕਾ ਹੀ ਅੱਜ ਸਰਕਾਰ ਵਿੱਚ ਉਨਾਂ ਨੂੰ ਕਈ ਅਹਿਮ ਵਿਭਾਗ ਮਿਲੇ ਹਨ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦਿਆਂ ਹੋਇਆ ਹਰ ਖੇਤਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਖੇਤਰ ਵਿੱਚੋਂ ਲੰਘਣ ਵਾਲੀ ਬਿਸਤ-ਦੁਆਬ ਨਹਿਰ 'ਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੀਬ 320 ਕਰੋੜ ਰੁਪਏ ਖਰਚ ਕਰਕੇ ਨਹਿਰ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਈਸਪੁਰ, ਪੰਜੌੜਾ, ਨਡਾਲੋਂ ਅਤੇ ਅਜਨੋਹਾ ਵਿਖੇ ਚਾਰ ਪੁਲੀਆਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਲੋਕਾਂ ਨੂੰ ਹਰ ਤਰਾਂ ਦੀਆਂ ਮੁਢਲੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਲਈ ਪੰਜਾਬ ਸਰਕਾਰ ਵਲੋਂ ਪਹਿਲ ਦੇ ਆਧਾਰ 'ਤੇ ਵਿਕਾਸ ਕਾਰਜ ਕੀਤੇ ਗਏ ਹਨ। ਮਨੁੱਖੀ ਜੀਵਨ ਲਈ ਸਾਫ਼-ਸੁਥਰਾ ਪਾਣੀ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਲਈ ਸਰਪੰਚਾਂ ਨੂੰ ਵਿਸ਼ੇਸ਼ ਤੌਰ 'ਤੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਪਿੰਡ ਵਿੱਚ ਸਾਫ਼ ਪਾਣੀ ਦੀ ਸੁਵਿਧਾ ਹਰ ਹਾਲਤ ਵਿੱਚ ਲੋਕਾਂ ਨੂੰ ਮੁਹੱਈਆ ਕਰਾਉਣ। ਉਨਾਂ ਕਿਹਾ ਕਿ ਸਿੰਚਾਈ ਦੀ ਸੁਵਿਧਾ ਮੁਹੱਈਆ ਕਰਾਉਣ ਲਈ ਰਾਜ ਵਿੱਚ ਕਰੀਬ 280 ਟਿਊਬਵੈਲ ਲਗਾਏ ਗਏ ਹਨ ਅਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਕੱਲੇ ਹਲਕਾ ਚੱਬੇਵਾਲ ਵਿੱਚ 71 ਟਿਊਬਵੈਲ ਲਗਾਏ ਗਏ ਹਨ। ਇਸ ਦੌਰਾਨ ਉਨਾਂ ਨੇ ਪਿੰਡ ਈਸਪੁਰ ਨੁੰ 11 ਲੱਖ, ਭਗਤੂਪੁਰ ਨੂੰ 6 ਲੱਖ, ਕਾਲੇਵਾਲ 5 ਲੱਖ, ਨਗਦੀਪੁਰ 4 ਲੱਖ, ਖੈਰੜ 8.50 ਲੱਖ, ਅੱਛਰਵਾਲ 11 ਲੱਖ, ਹਕੂਮਤਪੁਰ ਨੂੰ 5 ਲੱਖ, ਪੰਚਨੰਗਲ 5 ਲੱਖ, ਰਾਮ ਲੀਲਾ ਦਸਹਿਰਾ ਕਮੇਟੀ ਕੋਟ ਨੂੰ 1 ਲੱਖ ਸਮੇਤ 57 ਲੱਖ ਰੁਪਏ ਦੇ ਚੈਕ ਵੰਡੇ। ਇਸ ਮੌਕੇ ਉਨਾਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਲਈ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕਾ ਚੱਬੇਵਾਲ ਦੀਆਂ ਸੰਗਤਾਂ ਵਾਸਤੇ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ 10 ਅਪ੍ਰੈਲ ਨੂੰ ਸਵੇਰੇ 8 ਵਜੇ ਰਵਾਨਾ ਹੋਣ ਵਾਲੀ ਟਰੇਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।  ਸੰਗਤਾਂ ਨੂੰ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਪਹੁੰਚਾਉਣ ਲਈ ਬੱਸਾਂ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕਰ ਲਿਆ ਗਿਆ ਹੈ।     ਇਸ ਮੌਕੇ 'ਤੇ ਯੂਥ ਅਕਾਲੀ ਆਗੂ ਰਵਿੰਦਰ ਠੰਡਲ, ਡੀ.ਐਸ.ਪੀ. ਹਰਦੀਪ ਕੁਮਾਰ, ਸੀਨੀਅਰ ਆਗੂ ਭਾਜਪਾ ਸੰਜੀਵ ਕੁਮਾਰ ਪੰਚਨੰਗਲ, ਐਸ.ਸੀ. ਵਿੰਗ ਦੇ ਜਿਲਾ ਪ੍ਰਧਾਨ ਪਰਮਜੀਤ ਸਿੰਘ ਪੰਜੌੜ, ਬਲਾਕ ਸੰਮਤੀ ਮਾਹਿਲਪੁਰ ਦੇ ਚੇਅਰਮੈਨ ਸਰਵਨ ਸਿੰਘ ਰਸੂਲਪੁਰ, ਵਾਈਸ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਵੈਦ ਤਰਲੋਕ ਸਿੰਘ, ਜਥੇਦਾਰ ਅਵਤਾਰ ਸਿੰਘ, ਸਰਪੰਚ ਨੰਗਦੀਪੁਰ ਸੋਹਨ ਸਿੰਘ, ਸਰਪੰਚ ਈਸਪੁਰ ਹਰਪਾਲ ਸਿੰਘ, ਸਰਪੰਚ ਦਾਤਾ ਬਲਬੀਰ ਸਿੰਘ, ਜਨਰਲ ਸਕੱਤਰ ਸ਼ੋ੍ਰਮਣੀ ਅਕਾਲੀ ਦਲ ਮੋਹਨ ਸਿੰਘ ਨਗਦੀਪੁਰ, ਬੀਬੀ ਅਮਨਿੰਦਰ ਕੌਰ, ਬੀਬੀ ਮੇਹਰ ਕੌਰ ਮਹਿਰੋਵਾਲ ਅਤੇ ਪਿੰਡ ਵਾਸੀ ਭਾਰੀ ਗਿਣਤੀ ਵਿੱਚ  ਹਾਜ਼ਰ ਸਨ।

No comments: