BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੱਬੇਹਾਲੀ ਨੇ ਸ਼ਗਨ ਸਕੀਮ ਤਹਿਤ ਵੰਡੇ 4 ਲੱਖ ਰੁਪਏ ਦੇ ਚੈੱਕ

  • ਪੰਜਾਬ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ ਕੀਤੇ ਰਿਕਾਰਡ ਤੋੜ ਕੰਮ-ਮੁੱਖ ਸੰਸਦੀ ਸਕੱਤਰ ਬੱਬੇਹਾਲੀ
  • ਰਾਜ ਸਰਕਾਰ ਨੇ ਲੋਕ ਭਲਾਈ ਸਕੀਮਾਂ, ਬਿਜਲੀ ਪੈਦਾਵਾਰ ਤੇ ਪ੍ਰਸ਼ਾਸਕੀ ਸੁਧਾਰ ਵਿਚ ਕੀਤੇ ਸ਼ਲਾਘਾਯੋਗ ਕਾਰਜ
ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਮੁੱਖ ਸੰਸਦੀ ਸਕਤੱਰ ਪਿੰਡ ਬੱਬੇਹਾਲੀ ਵਿਖੇ ਸ਼ਗਨ ਸਕੀਮ ਤਹਿਤ  ਲਾਭਪਾਤਰੀਆਂ ਨੂੰ ਚੈੱਕ ਵੰਡਦੇ ਹੋਏ
ਗੁਰਦਾਸਪੁਰ, 5 ਅਪ੍ਰੈਲ (ਬਿਊਰੋ)- ਪੰਜਾਬ ਸਰਕਾਰ ਨੇ ਪਿਛਲੇ 9 ਸਾਲਾਂ ਦੇ ਕਾਰਜ ਵਿਚ ਹਰ ਵਰਗ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਨੂੰ ਲਾਗੂ ਕੀਤਾ ਹੈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਵੱਡ ਅਕਾਰੀ ਪ੍ਰੋਜੈਕਟ ਮੁਕੰਮਲ ਕੀਤੇ ਗਏ ਹਨ ਅਤੇ ਚਾਲੂ ਵਰੇ ਦੌਰਾਨ ਪੰਜਾਬ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਮੁੱਖ ਸੰਸਦੀ ਸਕੱਤਰ, ਖੇਤੀਬਾੜੀ ਪੰਜਾਬ ਨੇ ਪਿੰਡ ਬੱਬੇਹਾਲੀ ਵਿਖੇ ਸ਼ਗਨ ਸਕੀਮ ਤਹਿਤ 23 ਲਾਭਪਾਤਰੀਆਂ ਨੂੰ 3 ਲੱਖ 45 ਹਜ਼ਾਰ ਰੁਪਏ ਦੇ ਚੈੱਕ ਵੰਡਣ ਉਪਰੰਤ ਕੀਤਾ। ਉਨਾਂ ਦੱਸਿਆ ਕਿ ਪਿਛਲੇ ਦੋ-ਤਿੰਨ ਮਹੀਨਿਆਂ ਦੌਰਾਨ ਕਰੀਬ 15 ਲੱਖ ਰੁਪਏ ਦੇ ਚੈੱਕ ਸ਼ਗਨ ਸਕੀਮ ਤਹਿਤ ਦਿੱਤੇ ਗਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸੰਸਦੀ ਸਕੱਤਰ ਸ੍ਰੀ ਬੱਬੇਹਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਇਤਿਹਾਸਕ ਪ੍ਰਾਪਤੀਆਂ ਕੀਤੀਆਂ ਹਨ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਵਿਕਾਸ ਕਾਰਜਾਂ ਰਾਹੀਂ ਲੋਕਾਂ ਦੇ ਵਿਕਾਸ ਲਈ ਹਰ ਕਦਮ ਉਠਾਇਆ ਹੈ।  ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਪੈਦਾਵਾਰ, ਪ੍ਰਸ਼ਾਸਕੀ ਸੁਧਾਰ ਅਤੇ ਸਨਅਤੀ ਖੇਤਰਾਂ ਦੀ ਬਿਹਤਰੀ ਲਈ ਲਏ ਫੈਸਲਿਆਂ ਨੇ ਜਿਥੇ ਪੰਜਾਬੀਆਂ ਦਾ ਜੀਵਨ ਸੁਖਾਲਾ ਕੀਤਾ ਹੈ ਓਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਵਲੋਂ ਵੋਟਰਾਂ ਨਾਲ ਕੀਤੇ ਵਾਅਦਿਆਂ ਦੀ ਵੀ ਸਫਲਤਾਪੂਰਵਕ ਪ੍ਰਾਪਤੀ ਕੀਤੀ ਹੈ।
ਸ ਬੱਬੇਹਾਲੀ ਨੇ ਕਿਹਾ ਕਿ ਰਾਜ ਸਰਕਾਰ ਨੇ ਲੋਕ ਹਿੱਤ ਲਈ ਵੱਡੇ ਯਤਨ ਕੀਤੇ ਹਨ ਅਤੇ ਲੋੜਵੰਦਾਂ ਨੂੰ ਸ਼ਗਨ ਸਕੀਮ, ਬੁਢਾਪਾ ਸਕੀਮ ਤੇ ਆਟਾ ਦਾਲ ਵਰਗੀਆਂ ਸਕੀਮਾਂ ਤਹਿਤ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸ਼ਗਨ ਸਕੀਮ ਤਹਿਤ ਹਰ ਲਾਭਪਾਤਰੀ ਨੂੰ 15 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਪੰਜਾਬ ਦੇਸ਼ ਦਾ ਅਜਿਹਾ ਸੂਬਾ ਹੈ ਜਿਸੇ ਲੋਕ ਭਲਾਈ ਲਈ ਵੱਡੀਆਂ ਸਕੀਮਾਂ ਕੇਵਲ ਬਣਾਈਆਂ ਹੀ ਨਹੀ ਂ ਸਗੋਂ ਉਨਾਂ ਨੂੰ ਲਾਗੂ ਵੀ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਦੇਸ਼ ਦਾ ਇਕ ਅਜਿਹਾ ਸੂਬਾ ਹੈ ਜੋ ਵਾਧੂ ਬਿਜਲੀ ਵਾਲਾ ਹੈ ਅਤੇ ਇਥੇ ਹਰੇਕ ਘਰ ਨੂੰ ਬਿਜਲੀ ਦੀ 24 ਘੰਟੇ  ਸੱਤੇ ਦਿਨ ਨਿਰੰਤਰ ਸਪਲਾਈ ਦਿੱਤੀ ਜਾਂਦੀ ਹੈ।
ਇਸ ਮੌਕੇ ਸ਼ਗਨ ਸਕੀਮ ਤਹਿਤ ਚੈੱਕ ਪ੍ਰਾਪਤ ਕਰਨ ਉਪਰੰਤ ਮੋਨਿਕਾ ਵਾਸੀ ਮੁਹੱਲਾ ਨੰਗਲ ਕੋਟਲੀ, ਊਸ਼ਾ ਦੇਵੀ ਵਾਸੀ ਪਿੰਡ ਜਾਫਲਪੁਰ ਤੇ ਨਿਰਮਲਾ ਦੇਵੀ ਵਾਸੀ ਜੋੜਾ ਛੱਤਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਦਿੱਤੀ ਗਈ ਇਸ ਵਿੱਤੀ ਸਹਾਇਤਾ ਲਈ ਧੰਨਵਾਦ ਕਰਦੇ ਹਾਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਕੀਮ ਰਾਹੀਂ ਮਾਪੇ ਹੋਣ ਦਾ ਰੋਲ ਅਦਾ ਕੀਤਾ ਹੈ ਅਤੇ  ਸਾਡੀ ਆਰਥਿਕ ਸਹਾਇਤਾ ਕੀਤੀ ਹੈ।

No comments: