BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਿਨਾਂ ਬਿਜਲੀ ਸਪਲਾਈ ਦੇ ਮੀਟਰ ਕਰ ਜਾਂਦਾ 5 ਮਿੰਟਾਂ ਵਿੱਚ ਇਕ ਯੂਨਿਟ ਖਪਤ

ਗੁਰੂਹਰਸਹਾਏ, 1 ਅਪ੍ਰੈਲ (ਮਨਦੀਪ ਸਿੰਘ ਸੋਢੀ) : ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਬਿਜਲੀ ਸਰਪਲੱਸ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਉਪਭੋਗਤਾਵਾਂ ਨੂੰ ਸ਼ਰੇਆਮ ਠੱਗਿਆ ਜਾ ਰਿਹਾ ਹੈ। ਜਿਸ ਦੀ ਮਿਸਾਲ ਪਿੰਡ ਮੋਰਾਂ ਵਾਲਾ ਦੇ ਮੌਜੂਦਾ ਸਰਪੰਚ ਹਸ਼ਮਤ ਰਾਏ ਦੇ ਨਾਮ ਉਪਰ ਲੱਗੇ ਮੀਟਰ ਤੋਂ ਦੇਖਣ ਨੂੰ ਮਿਲੀ। ਜਾਣਕਾਰੀ ਅਨੁਸਾਰ ਪਿੰਡ ਮੋਰਾਂ ਵਾਲੇ ਵਿਖੇ ਲੱਗੇ ਬਿਜਲੀ ਦੇ ਮੀਟਰ ਘਰ ਦੀ ਸਪਲਾਈ ਲਗਾਏ ਬਿਨਾਂ ਹੀ 5 ਮਿੰਟ ਅੰਦਰ ਇਕ ਯੂਨਿਟ ਖਪਤ ਕਰ ਰਿਹਾ ਹੈ। ਪਰ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਉਨਾਂ ਦੇ ਕੰਨ 'ਤੇ ਕੋਈ ਜੂ ਨਹੀਂ ਸਰਕ ਰਹੀ।  ਉਪਭੋਗਤਾ ਹਸ਼ਮਤ ਰਾਏ ਸਰਪੰਚ ਨੇ ਦੱਸਿਆ ਕਿ ਸਾਡਾ ਮੀਟਰ ਪਿਛਲੇ ਕਈ ਮਹੀਨਿਆਂ ਤੋਂ ਘਰ ਤੋਂ ਬਾਹਰ ਲੱਗਿਆ ਹੈ ਅਤੇ ਪਿਛਲੇ 6-7 ਮਹੀਨਿਆਂ ਤੋਂ ਸਾਨੂੰ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਦੋ ਮਹੀਨੇ ਬਿੱਲ ਆ ਰਿਹਾ ਹੈ। ਜਿਸ ਦਾ ਅਸੀਂ ਸਮੇਂ ਸਮੇਂ 'ਤੇ ਭੁਗਤਾਨ ਕੀਤਾ ਹੈ। ਪਰ ਸਾਨੂੰ ਸ਼ੱਕ ਹੋਣ 'ਤੇ ਮੀਟਰ ਤੋਂ ਘਰ ਦੀ ਸਪਲਾਈ ਕੱਟੀ ਗਈ ਤਾਂ ਮੀਟਰ ਬਿਜਲੀ ਸਪਲਾਈ ਤੋਂ ਬਿਨਾਂ ਹੀ ਯੂਨਿਟਾਂ ਖਪਤ ਕਰ ਰਿਹਾ ਹੈ। ਇਸ ਸਬੰਧੀ ਪਾਵਰ ਕਾਮ ਦੇ ਠੇਕੇਦਾਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀ ਨਾਲ ਸੰਪਰਕ ਕਰਨ 'ਤੇ ਅਧਿਕਾਰੀ ਵੀ ਮੌਕੇ ਪੁੱਜੇ, ਜਿੰਨਾਂ ਨੇ ਦੇਖਿਆ ਕਿ ਘਰ ਦੀ ਸਪਲਾਈ ਲਗਾਏ ਬਿਨਾਂ ਹੀ ਮੀਟਰ ਯੂਨਿਟਾਂ ਖਪਤ ਕਰ ਰਿਹਾ ਸੀ। ਇਸ ਸਬੰਧੀ ਉਨਾਂ ਦੱਸਿਆ ਕਿ ਅਸੀਂ ਆਪਣੇ ਉਚ ਅਧਿਕਾਰੀਆਂ ਨੂੰ ਮੀਟਰ ਡੈਡ ਹੋਣ ਬਾਰੇ ਲਿਖ ਦਿਆਂਗੇ ਅਤੇ ਜੋ ਤੁਸੀਂ ਬਿੱਲ ਭਰ ਰਹੇ ਹੋ ਉਨਾਂ ਵਿਚ ਵੀ ਕਟੌਤੀ ਕਰਵਾਂਵਾਗੇ। ਉਨਾਂ ਦੱਸਿਆ ਕਿ ਅੱਜ 10 ਦਿਨ ਬੀਤਣ ਦੇ ਬਾਵਜੂਦ ਐਸ.ਡੀ.ਓ.ਗੁਰੂਹਰਸਹਾਏ ਇਸ ਸਬੰਧੀ ਕੋਈ ਸੁਣਵਾਈ ਨਹੀਂ ਕਰ ਰਹੇ। ਉਨਾਂ ਦਾ ਕਹਿਣਾ ਹੈ ਕਿ ਜੋ ਤੁਹਾਨੂੰ ਬਿੱਲ ਇਸ ਵਾਰੀ ਵੀ ਆਇਆ ਹੈ, ਉਹ ਤੁਹਾਨੂੰ ਭਰਨਾ ਪਵੇਗਾ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਠੇਕੇਦਾਰਾਂ ਵੱਲੋਂ ਅਤੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਅਣਗਹਿਲੀ ਸਬੰਧੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਸਾਡੇ ਵੱਲੋਂ ਭਰੀ ਗਈ ਭਾਰੀ ਰਕਮ ਵਾਪਸ ਕਰਵਾਈ ਜਾਵੇ।  ਇਸ ਸਬੰਧੀ ਜਦੋਂ ਸੁਪਰਵਾਈਜ਼ਰ  ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਸ ਮੀਟਰ ਬਾਰੇ ਅਸੀਂ ਮਹਿਕਮੇ ਨੂੰ ਲਿਖ ਚੁੱਕੇ ਹਾਂ, ਬਾਕੀ ਕਾਰਵਾਈ ਉਚ ਅਧਿਕਾਰੀ ਹੀ ਕਰਨਗੇ।

No comments: