BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨ ਪਰਿਵਾਰ ਦਾ 50 ਹਜ਼ਾਰ ਰੁਪਏ ਤੱਕ ਦਾ ਹੋਵੇਗਾ ਮੁਫ਼ਤ ਇਲਾਜ

  • ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਰਾਜ ਪੱਧਰੀ ਸਮਾਗਮ ਦੌਰਾਨ ਕਿਸਾਨਾਂ ਨੂੰ ਵੰਡਣਗੇ ਸਿਹਤ ਬੀਮਾ ਕਾਰਡ-ਡਿਪਟੀ ਕਮਿਸ਼ਨਰ
  • ਪੰਜਾਬ ਸਰਕਾਰ ਵੱਲੋਂ ਕਿਸਾਨਾਂ ਵਪਾਰੀਆਂ ਤੇ ਗਰੀਬ ਵਰਗ ਦੀ ਸਿਹਤ/ਇਲਾਜ ਲਈ ਲਿਆ ਇਤਿਹਾਸਕ ਫ਼ੈਸਲਾ: ਵਰਦੇਵ ਸਿੰਘ ਮਾਨ
  • 11 ਅਪ੍ਰੈਲ ਨੂੰ ਗੁਰੂਹਰਸਹਾਏ ਦੇ ਰਿਜੀ ਰਿਜੋਰਟ ਵਿਖੇ ਦੁਪਹਿਰ 2.30 ਵਜੇ ਹੋਵੇਗਾ ਰਾਜ ਪੱਧਰੀ ਸਮਾਗਮ।
ਗੁਰੂਹਰਸਹਾਏ (ਫਿਰੋਜਪੁਰ) 9 ਅਪ੍ਰੈਲ (ਬਿਊਰੋ)- ਸਮਾਜ ਦੇ ਗਰੀਬ 'ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ  ਹੈ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਆਟਾ ਦਾਲ ਕਾਰਡ ਧਾਰਕਾਂ ਨੂੰ ਦਿੱਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮ ਦੀ ਤਰਜ਼ 'ਤੇ ਹੀ ਰਾਜ ਦੇ ਕਿਸਾਨਾਂ ਨੂੰ ਵੀ ਇਸ ਯੋਜਨਾ ਅਧੀਨ ਸਲਾਨਾ 50 ਹਜ਼ਾਰ ਰੁਪਏ ਤੱਕ ਦੇ ਲਾਭ ਦੇਣ ਹਿੱਤ ਸਮਾਰਟ ਕਾਰਡ ਵੰਡਣ ਦੀ ਸ਼ੁਰੂਆਤ ਪੰਜਾਬ ਦੇ ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ 11 ਅਪੈ੍ਰਲ 2016 ਨੂੰ ਰਿਜੀ ਰਿਜੋਰਟ, ਫ਼ਰੀਦਕੋਟ ਰੋਡ ਨਜ਼ਦੀਕ ਪਿੰਡ ਨਿਜਰਾਂ ਗੁਰੂਹਰਸਹਾਏ ਵਿਖੇ ਦੁਪਹਿਰ 2.30 ਵਜੇ ਰਾਜ ਪੱਧਰੀ ਸਮਾਗਮ ਦੌਰਾਨ ਕਰਨਗੇ। ਇਹ ਜਾਣਕਾਰੀ ਇੰਜੀ ਡੀ.ਪੀ.ਐਸ.ਖਰਬੰਦਾ ਡਿਪਟੀ ਕਮਿਸ਼ਨਰ ਅਤੇ ਸ.ਵਰਦੇਵ ਸਿੰਘ ਮਾਨ ਨੇ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਜਾਇਜਾ ਲੈਣ ਸਮੇਂ ਦਿੱਤੀ।
ਸ.ਵਰਦੇਵ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਅਤੇ ਰੋਗ ਮੁਕਤ ਬਣਾਉਣ ਲਈ ਵਚਨਬੱਧ ਹੈ ਅਤੇ  ਇਸ ਮੰਤਵ ਲਈ ਸਮੇਂ ਸਮੇਂ ਤੇ ਅਨੇਕ ਸਕੀਮਾਂ ਚਲਾਈਆਂ ਗਈਆਂ ਹਨ। ਸੂਬੇ ਦੇ ਕਿਸਾਨਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਬਿਲਕੁਲ ਮੁਫ਼ਤ ਹੈ। ਇਸ ਸਿਹਤ ਬੀਮਾ ਯੋਜਨਾ ਤਹਿਤ ਕਿਸਾਨ ਪਰਿਵਾਰ ਦੇ ਮੁਖੀ ਦੇ ਦਿਹਾਂਤ ਜਾਂ ਨਕਾਰਾ ਹੋਣ 'ਤੇ 5 ਲੱਖ ਰੁਪਏ ਦਾ ਮੁਆਵਜ਼ਾ ਵੀ ਸ਼ਾਮਲ ਹੈ। ਉਨਾਂ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਸਬੰਧਤ ਕਿਸਾਨ ਪਰਿਵਾਰ ਦਾ 50 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਸੂਚੀਬੱਧ ਹਸਪਤਾਲਾਂ ਵਿਚੋਂ ਕੈਸ਼ਲੈਸ ਹੋਵੇਗਾ। ਉਨਾਂ ਦੱਸਿਆ ਕਿ ਇਸ ਤਰਾਂ ਹੀ  ਵਪਾਰੀ ਵਰਗ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਸ ਵਿਚ 1 ਕਰੋੜ ਰੁਪਏ ਤੱਕ ਦੀ ਸਲਾਨਾ ਟਰਨ ਓਵਰ ਵਾਲੇ ਵਪਾਰੀਆਂ ਨੂੰ ਲਾਭ ਮਿਲੇਗਾ। ਉਨਾਂ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਵਪਾਰੀਆਂ ਨੂੰ 50 ਹਜ਼ਾਰ ਰੁਪਏ ਤੱਕ ਕੈਸ਼ਲੈਸ ਸਿਹਤ ਬੀਮਾ ਸੁਰੱਖਿਆ ਦਾ ਲਾਭ ਮਿਲੇਗਾ ਅਤੇ ਪਰਿਵਾਰ ਦੇ ਪੰਜ ਮੈਂਬਰ ਇਸ ਯੋਜਨਾ ਦਾ ਲਾਭ ਲੈ ਸਕਣਗੇ। ਉਨਾਂ ਦੱਸਿਆ ਕਿ ਇਸ ਯੋਜਨਾ ਅਧੀਨ ਵਪਾਰੀਆਂ ਨੂੰ 5 ਲੱਖ ਰੁਪਏ ਦਾ ਬੀਮਾ ਦੁਰਘਟਨਾ ਦੌਰਾਨ ਮੌਤ ਹੋਣ ਜਾਂ ਅੰਗਹੀਣ ਹੋਣ ਅਤੇ ਦੁਕਾਨ ਨੂੰ ਅੱਗ ਲੱਗਣ ਦੀ ਸੂਰਤ ਵਿੱਚ 5 ਲੱਖ ਰੁਪਏ ਤੱਕ ਦਾ ਬੀਮਾ ਮਿਲੇਗਾ। ਉਨਾਂ ਦੱਸਿਆ ਕਿ ਵਪਾਰੀਆਂ ਨੂੰ ਇਹ ਕਾਰਡ ਜਲਦ ਵੰਡੇ ਜਾਣਗੇ।
ਇਸ ਮੌਕੇ ਜ਼ਿਲਾ ਪੁਲੀਸ ਮੁੱਖੀ ਸ.ਮਨਮਿੰਦਰ ਸਿੰਘ, ਸ.ਪਰਮਜੀਤ ਸਿੰਘ ਐਸ. ਡੀ. ਐਮ. ਗੁਰੂਹਰਸਹਾਏ, ਸ.ਚਰਨਜੀਤ ਸਿੰਘ ਜ਼ਿਲਾ ਟਰਾਂਸਪੋਰਟ ਅਫਸਰ, ਸ.ਅਮਰਜੀਤ ਸਿੰਘ ਸੰਧੂ ਐਸ.ਪੀ, ਜ਼ਿਲਾ ਮੰਡੀ ਅਫਸਰ ਸ.ਮਨਜੀਤ ਸਿੰਘ, ਸ.ਭੁਪਿੰਦਰ ਸਿੰਘ ਤਹਿਸੀਲਦਾਰ, ਸ੍ਰੀ ਵਿਜੇ ਬਹਿਲ ਨਾਇਬ ਤਹਿਸੀਲਦਾਰ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ,  ਸ.ਬਲਦੇਵ ਸਿੰਘ ਚੇਅਰਮੈਨ ਜ਼ਿਲਾ ਪ੍ਰੀਸ਼ਦ, ਸ.ਹਰਜਿੰਦਰ ਸਿੰਘ ਗੁਰੂ ਚੇਅਰਮੈਨ ਮਾਰਕੀਟ ਕਮੇਟੀ, ਇਕਬਾਲ ਸਿੰਘ ਚੇਅਰਮੈਨ ਬਲਾਕ ਸੰਮਤੀ, ਸ.ਦਰਸ਼ਨ ਸਿੰਘ ਮੋਠਾਵਾਲਾ ਮੈਂਬਰ ਐਸ.ਜੀ.ਪੀ.ਸੀ, ਸ੍ਰੀ ਰੋਹਿਤ ਵੋਹਰਾ , ਸ. ਦਰਸ਼ਨ ਸਿੰਘ ਚੇਅਰਮੈਨ ਲੈਂਡ ਮਾਰਟਗੇਜ ਬੈਂਕ, ਸ.ਸੁਖਚੈਨ ਸਿੰਘ ਸੇਖੋਂ, ਸ.ਰਵਿੰਦਰ ਸਿੰਘ ਗਿੱਲ ਐਡਵੋਕੇਟ ਸਮੇਤ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜਰ ਸਨ।

No comments: