BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਥਾਣਾ 6 ਵਿੱਚ ਲੁੱਟ ਖੋਹ ਕਰਨ ਦੇ ਮਾਮਲੇ ਵਿਚ 2 ਦੋਸ਼ੀ ਫੜੇ

ਜਲੰਧਰ 2 ਅਪ੍ਰੈਲ (ਰਾਜੀਵ ਧੰਮੀ)- ਮਾਣਯੋਗ ਪੁਲਿਸ ਕੰਮਿਸ਼ਨਰ ਸ਼੍ਰੀ (ਈ.ਪੀ.ਏਸ) ਅਰਪਿਤ ਸ਼ੁਕਲਾ, ਸ਼੍ਰੀ ਅਮਰੀਕ ਸਿੰਘ (ਏ.ਡੀ.ਸੀ.ਪੀ ਸਿਟੀ-2) ਅਤੇ ਸ਼੍ਰੀ ਕਰਨਬੀਰ ਸਿੰਘ(ਏ.ਸੀ.ਪੀ.) ਮਾਡਲ ਟਾਊਨ ਜਲੰਧਰ ਜੀ ਦੀ ਰਹਿਨੁਮਾਈ ਹੇਠ ਸ਼ਹਿਰ ਵਿੱਚ ਲੁਟਾ ਖੋਹ/ਸਨੈਚਿੰਗ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਨ ਲਈ ਥਾਣਾ 6 ਦੇ ਇੰਸਪੈਕਟਰ ਨਿਰਮਲ ਸਿੰਘ ਮੁੱਖ ਅਫਸਰ ਵਲੋਂ ਸਮੇਤ ਪੁਲਿਸ ਪਾਰਟੀ ਦੇ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਨਾਕਾਬੰਦੀ ਮਾਡਲ ਟਾਊਨ ਜਲੰਧਰ ਤੋ ਨਾਮੀ ਸਨੈਚਰ ਸੁਬਾਸ਼ ਉਰਫ ਸ਼ਿਬੂ ਪੁੱਤਰ ਰਾਜੇਸ਼ ਕੁਮਾਰ ਅਤੇ ਨਮਨ ਸਹਿਗਲ ਪੁੱਤ ਰਜੇਸ਼ ਕੁਮਾਰ ਵਸਿਆਨ ਮਕਾਨ ਨੰਬਰ 102 ਮੁਹੱਲਾ ਕੋਟ ਕਿਸ਼ਨ ਚੰਦ ਜਲੰਧਰ ਨੂੰ ਮੁਕਦਮਾ ਨੰਬਰ 30 ਮਿਤੀ 29-03-2016 ਅ/ਧ 379-B IPC ਥਾਣਾ ਡਿਵੀਜ਼ਨ ਨੰਬਰ 6 ਜਲੰਧਰ ਵਿੱਚ ਗਿਰਫ਼ਤਾਰ ਕੀਤਾ ਅਤੇ ਦੋਸ਼ੀਆਂ ਪਾਸੋ ਖੋਹ ਕੀਤੇ ਮੋਬਾਈਲ ਫੋਨ ਅਤੇ 3000 ਰੁ ਨਗਦ ਬਰਾਮਦ ਕੀਤੇ ਦੋਸ਼ੀਆਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਕੀਤੀਆਂ ਵਾਰਦਾਤਾਂ ਨੂੰ ਟਰੈਸ ਕੀਤਾ ਜਾਵੇਗਾ।
ਅਜੇ ਇਸ ਸੰਬੰਧ ਵਿਚ ਏ.ਸੀ.ਪੀ. ਮਾਡਲ ਟਾਊਨ ਕਰਨਬੀਰ ਸਿੰਘ ਜੀ ਨੇ ਪ੍ਰੈਸ ਵਾਰਤਾ ਦੌਰਾਨ ਦਸਿਆ ਕੇ ਦੋਸ਼ੀਆਂ ਨੇ ਪੁੱਛ ਗਿੱਛ ਦੌਰਾਨ ਦਸਿਆ "ਆਮ ਤੋਰ ਤੇ ਔਰਤਾਂ ਸੜਕ ਤੇ ਚਲਦੇ ਸਮੇ ਆਪਣਾ ਪੁਰਸ ਸਾਜੇ ਪਾਸੇ ਪਕੜ ਕੇ ਚਲਦੇ ਨੇ, ਜਿਸ ਕਰਕੇ ਲੁੱਟ ਖੋਹ ਕਰਨਾ ਆਸਾਨ ਹੁੰਦਾ ਹੈ।" ਕਰਨਬੀਰ ਸਿੰਘ ਜੀ ਦਾ ਕਹਿਣਾ ਹੈ ਕੇ ਇਹ ਗੱਲ ਤੋਂ ਸਾਨੂ ਸਬਕ ਲੈਣਾ ਚਾਹਿਦਾ ਹੈ ਕੇ ਔਰਤ ਸੜਕ ਤੇ ਚੜੇ ਸਮੇ ਯਾ ਰਿਕਸ਼ਾ ਤੇ ਕਦੇ ਵੀ ਪਰਸ ਨੂੰ ਬਾਹਰ ਕੱਢ ਕੇ ਨਾ ਰੱਖਣ। ਪੀੜਿਤ ਪਕਸ਼ ਨੂੰ ਏ.ਸੀ.ਪੀ. ਮਾਡਲ ਟਾਊਨ ਕਰਨਬੀਰ ਸਿੰਘ, ਇੰਸਪੈਕਟਰ ਡਿਵੀਸਿਓਂ ਨੰਬਰ 6 ਨਿਰਮਲ ਸਿੰਘ, ਏ.ਇਸ.ਈ.ਰਾਕੇਸ਼ ਕੁਮਾਰ ਨੇ ਉਹਨਾਂ ਦਾ ਬਰਾਮਦ ਮੋਬਾਈਲ ਵਾਪਿਸ ਕੀਤਾ ਗਿਆ।

No comments: