BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਬਾਬਾ ਪ੍ਰੀਤਮ ਸਿੰਘ ਚਾਹ ਵਾਲਿਆਂ ਦੀ 64ਵੀਂ ਨਿੱਘੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ 24 ਅ੍ਰਪੈਲ ਨੂੰ

ਦੇਸ਼ਾਂ ਵਿਦੇਸ਼ਾਂ ਵਿੱਚੋਂ ਗੁਰਦੁਆਰਾ ਡੇਰਾ ਸੰਤ ਸਾਗਰ ਚਾਹ ਵਾਲਾ ਵਿਖੇ ਪੁੱਜ ਰਹੀਆਂ ਹਨ ਸੰਗਤਾਂ
ਸੰਤ ਬਾਬਾ ਕਰਮ ਸਿੰਘ ਜੀ, ਸੰਤ ਬਾਬਾ ਹਰਜਿੰਦਰ ਸਿੰਘ ਜੀ ਜਾਣਕਾਰੀ ਦਿੰਦੇ ਹੋਏ।
ਆਦਮਪੁਰ ਜੰਡੂ ਸਿੰਘਾ 18 ਅਪ੍ਰੈਲ (ਅਮਰਜੀਤ ਸਿੰਘ)- ਦੋਆਬੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਡੇਰਾ ਸੰਤ ਸਾਗਰ ਚਾਹ ਵਾਲਾ ਵਿਖੇ ਨਾਂਮ ਬਾਣੀ ਦੇ ਰਸੀਏ, ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੀ ਕ੍ਰਮਵਾਰ ਸਲਾਨਾਂ 64ਵੀਂ ਨਿੱਘੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਕਰਮ ਸਿੰਘ ਜੀ, ਅਤੇ ਉਨਾਂ ਦੇ ਉੱਤਰਾਅਧਿਕਾਰੀ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਰਹਿਮੁਮਾਈ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ 24 ਅਪ੍ਰੈਲ ਨੂੰ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਸੰਤ ਬਾਬਾ ਹਰਜਿੰਦਰ ਸਿੰਘ ਜੀ ਨੇ ਦਸਿਆ ਕਿ 24 ਅਪ੍ਰੈਲ ਨੂੰ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਸੰਤ ਮਹਾਪੁਰਸ਼ ਅਤੇ ਅਹਿੱਮ ਸ਼ਖਸੀਅਤਾਂ, ਉੱਘੇ ਰਾਗੀ, ਢਾਡੀ, ਪ੍ਰਚਾਰਕ ਸੰਗਤਾਂ ਨਾਲ ਗੁਰਮਤਿ ਵਿਚਾਰਾ ਦੀ ਸਾਂਝ ਕਰਨਗੇ। ਸੰਤ ਬਾਬਾ ਕਰਮ ਸਿੰਘ ਜੀ ਅਤੇ ਸੰਤ ਬਾਬਾ ਹਰਿੰਜਦਰ ਸਿੰਘ ਨੇ ਸਮੂਹ ਸੰਗਤਾਂ ਨੂੰ ਸਮਾਗਮਾਂ ਵਿੱਚ ਹੁੱਮਹੁੰਮਾਂ ਕੇ ਸ਼ਿਰਕਤ ਕਰਨ ਅਪੀਲ ਕੀਤੀ ਹੈ।

No comments: