BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀ. ਸੈ. ਸਕੂਲ, ਜਲੰਧਰ ਦੇ 6 ਵਿਦਿਆਰਥੀਆਂ ਨੇ ਸੀ. ਟੀ. ਐਸ. ਈ. ਪ੍ਰੀਖਿਆ ਵਿਚ ਟਰਾਫੀਜ ਜਿੱਤੀਆਂ

ਜਲੰਧਰ 25 ਅਪ੍ਰੈਲ (ਬਿਊਰੋ)- ਪੀ. ਸੀ. ਐਮ. ਐਸ. ਡੀ. ਕਾਲਜੀਏਟ ਸੀ. ਸੈ. ਸਕੂਲ, ਜਲੰਧਰ ਦੇ ਗਿਆਰਵੀਂ ਅਤੇ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਕੁਮਾਰੀ ਅਕਸ਼ਿਤਾ, ਕੁਮਾਰੀ ਮਨੀਸ਼ਾ, ਕੁਮਾਰੀ ਲਵਲੀਨ, ਕੁਮਾਰੀ, ਸਿੰਮੀ, ਕੁਮਾਰੀ ਸਮਾਇਲੀ ਅਤੇ ਕੁਮਾਰੀ ਵੰਸ਼ਿਕਾ ਨੇ ਦਸਵੀਂ ਸੀ. ਟੀ. ਐਸ. ਈ. (ਕਾਮਰਸ ਟੈਲੇਂਟ ਸਰਚ ਐਗਜਾਮੈਨੇਸ਼ਨ) ਨੈਸ਼ਨਲ ਪੱਧਰ ਪ੍ਰੀਖਿਆ ਵਿਚ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ। ਉਹਨਾਂ ਨੂੰ ਟਰਾਫੀਜ ਅਤੇ ਸਰਟੀਫੀਕੇਟ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਅਤੇ ਸਕੂਲ਼ ਦੇ ਇੰਚਾਰਜ ਸ਼੍ਰੀਮਤੀ ਕੁਸਮ ਮਿੱਡਾ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।

No comments: