BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਸਰਕਾਰ ਦਾ ਕਾਰਨਾਮਾ 7 ਐਫ.ਆਈ.ਆਰ ਦਰਜ ਹੋਣ ਦੇ ਬਾਵਜੂਦ ਐਸ.ਡੀ.ਐਮ ਅੰਮ੍ਰਿਤਸਰ-2 ਨੂੰ ਅਹੁਦੇ ਤੋ ਨਹੀ ਹਟਾਇਆ ਗਿਆ-ਸਿਰਸਾ

ਬਲਦੇਵ ਸਿੰਘ ਸਿਰਸਾ ਐਸ.ਡੀ.ਐਮ ਅੰਮ੍ਰਿਤਸਰ-2ਦੇ ਖਿਲਾਫ ਪੂਖਤਾ ਸਬੂਤ ਦਿਖਾੳਦੇ ਹੋਏ।
ਅਮ੍ਰਿਤਸਰ 3 ਅਪ੍ਰੈਲ (ਕੁਲਬੀਰ ਸਿੰਘ ਢਿੱਲੋ)- ਪੰਜਾਬ ਸਰਕਾਰ ਰਾਜ ਨਹੀ ਸੇਵਾ ਦਾ ਢਡੌਰਾ ਪਿੱਟ ਦੀ ਨਹੀ ਥੱਕਦੀ ਪਰ ਇਹ ਕਹਿਣੀ ਤੇ ਕਥਨੀ ਸਿਰਫ ਕਾਗਜਾ ਵਿੱਚ ਚੰਗੀ ਲੱਗਦੀ ਹੈ । ਪਰ ਅਸਲ ਕਾਹਣੀ ਦਾ ਕੁਝ ਹੋਰ ਹੀ ਹੁੁੰਦੀ ਹੈ । ਜਿਸ ਦੀ ਤਾਜਾ ਮਿਸਾਲ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਬਤੌਰ ਪੀ.ਸੀ.ਐਸ. ਅਫਸਰ ਸ੍ਰੀ ਰਜੇਸ਼ ਸ਼ਰਮਾ ਐਸ.ਡੀ.ਐਮ. ਅੰਮ੍ਰਿਤਸਰ -2 ਲਗਾਏ ਗਏ ਹਨ ਪਰ ਇਸ ਅਧਿਕਾਰੀ ਤੇ 7 ਐਫ.ਆਈ. ਆਰ ਬਤੌਰ ਤਹਿਸੀਲਦਾਰ ਹੁੰਦਿਆ ਪੁਲਿਸ ਨੇ ਦਰਜ ਕੀਤੀਆ ਹਨ। ਪਰ ਪੁਲਿਸ ਅਤੇ ਮਾਲ ਵਿਭਾਗ ਦੀ ਮਿਲੀ ਭੁਗਤ ਦੇ ਨਾਲ ਉਕਤ ਅਧਿਕਾਰੀ ਦੀ ਕਿਸੇ ਵੀ ਕੇਸ ਵਿੱਚ ਗ੍ਰਿਫਤਾਰੀ ਨਹੀ ਹੋਈ। ਇਸ ਗੱਲ ਦਾ ਅੰਦਾਜਾ ਇਸ ਤੋ ਲਗਾਇਆ ਜਾ ਸਕਦਾ ਹੈ ਇਹ  ਅਧਿਾਕਰੀ ਐਫ.ਸੀ.ਆਰ. ਮਾਲ ਅਤੇ ਪੰਜਾਬ ਸਰਕਾਰ ਤੱਕ ਕਿੰਨਾਂ ਅਸਰ ਰਸੂਖ ਰੱਖਦਾ ਹੈ। ਇਸ ਅਧਿਕਾਰੀ ਦੇ ਖਿਲਾਫ ਇੰਨੀਆਂ ਜਿਆਦਾ ਐਫ.ਆਈ.ਆਰ ਦਰਜ ਹੋਣ ਤੇ ਹੋਰ ਇਨਕੁਆਰੀਆਂ ਦੇ ਚੱਲਦਿਆਂ ਇਸ ਨੁੰ ਨਾਇਬ ਤਹਿਸੀਲਦਾਰ ਤੋ ਤਹਿਸੀਲਦਾਰ, ਡੀ.ਆਰ.ਓ ਅਤੇ ਐਸ.ਡੀ.ਐਮ ਤੱਕ ਤਰੱਕੀਆ ਦਿੱਤੀਆ ਗਈਆ ਹਨ । ਹੈਰਾਨੀ ਦੀ ਗੱਲ ਤਾਂ ਇਹ ਹੇੈ ਕਿ ਇਸੇ ਹੀ ਦਾਇਰੇ ਵਿੱਚ ਅਦਾਲਤ ਸ੍ਰੀ ਯੁਕਤੀ ਗੋਇਲ ਚੀਫ ਮੈਜਿਸਟ੍ਰੇਟ ਵੱਲੋਂ ਐਫ.ਆਈ.ਆਰ. ਨੰ: 13 ਮਿਤੀ 23-01-2013 ਨੂੰ ਧਾਰਾ 420  ਆਂਦਿ ਦੇ ਕੇਸ਼ ਵਿੱਚ ਫੇਸਲੇ ਸਮੇ 10-09-2014 ਨੂੰ ਪੀ.ਓ ਐਲਾਨਿਆ ਗਿਆਂ । ਜਦ ਕਿ ਪੁਲਿਸ ਵੱਲੋਂ ਵੀ ਚਲਾਨ ਪੇਸ਼ ਕਰਨ ਇਸ ਅਧਿਾਕਰੀ ਨੂੰ ਪੀ.ਓ ਕਰਾਰ ਦਿੱਤਾ ਗਿਆ ।ਪਰ ਪੁੁਲਿਸ ਐਸ.ਡੀ.ਐਮ ਅੰਮ੍ਰਿਤਸਰ-2 ਨੂੰ ਪੀ.ਓ. ਕਰਾਰ ਦੇਣ ਦੇ ਬਾਵਜੂਦ ਵੀ ਗ੍ਰਿਫਤਾਰ ਨਹੀ ਕਰ ਸਕੀ। ਇਸ ਗੱਲ ਦਾ ਖੁਲਾਸਾ ਲੋਕ ਭਲਾਈ ਵੈਲਫੈਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਅੱਜ ਪੱਤਰਕਾਰਾਂ ਨੂੰ ਪ੍ਰੈੱਸ ਨੋਟ ਜਾਰੀ ਕਰਕੇ ਕੀਤਾ। ਉਹਨਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਜਿਹੇ ਦੋਸ਼ੀਆ ਦੀ ਇਸੇ ਤਰ੍ਹਾ ਹੀ ਮਦਦ ਕਰਦੀ ਰਹੇਗੀ ਤਾਂ ਆਮ ਲੋਕਾਂ ਦੀ ਜਿੰਦਗੀ ਬਦ ਤੋ ਬਦਤਰ ਹੋ ਜਾਵੇਗੀ ਅਤੇ ਜੋ ਲੋਕਾਂ ਨੂੰ ਥੋੜੀ ਬਹੁਤ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਤੋ  ਆਸ ਦੀ ਕਿਰਨ ਦਿਖਾਈ ਦਿੰਦੀ ਹੈ ਉਹ ਖਤਮ ਹੋ ਜਾਵੇਗੀ ਇਹ ਕਾਨੂੰਨ ਸਿਰਫ ਆਮ ਜਨਤਾ ਤੇ ਹੀ ਲਾਗੂ ਹੋਇਆ ਕਰਨਗੇ ਕਿਸੇ ਚੰਗੇ ਅਸਰ ਰਸੂਖ ਰੱਖਣ ਵਾਲਿਆ ਵਾਸਤੇ ਨਹੀ। ਸ: ਸਿਰਸਾ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੇੈ ਕਿ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਉਕਤ ਅਧਿਕਾਰੀ ਨੂੰ ਅਹੁਦੇ ਤੋ ਬਰਖਾਸ਼ਤ ਕੀਤਾ ਜਾਵੇ।

No comments: