BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂਹਰਸਹਾਏ ਤੇ ਆਸ ਪਾਸ ਦੀਆਂ ਮੰਡੀਆਂ ਵਿੱਚ ਹੋਈ 700500 ਕੁਇੰਟਲ ਕਣਕ ਦੀ ਖਰੀਦ

ਸਿਹਤ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਜੇ ਫਾਰਮ ਜ਼ਰੂਰ ਲੈਣ-ਚੇਅਰਮੈਨ ਗੁਰੂ
ਮਾਰਕੀਟ ਕਮੇਟੀ ਵਿਖੇ ਜਾਣਕਾਰੀ ਦਿੰਦੇ ਹਰਜਿੰਦਰ ਸਿੰਘ ਗੁਰੂ ਚੇਅਰਮੈਨ ਅਤੇ ਸੈਕਟਰੀ ਮਾਰਕੀਟ ਕਮੇਟੀ।
ਗੁਰੂਹਰਸਹਾਏ, 20 ਅਪ੍ਰੈਲ (ਮਨਦੀਪ ਸਿੰਘ ਸੋਢੀ) : ਅਨਾਜ ਮੰਡੀ ਗੁਰੂਹਰਸਹਾਏ ਵਿਖੇ ਸਰਕਾਰੀ ਹਦਾਇਤਾਂ ਅਨੁਸਾਰ ਕਣਕ ਦੀ ਖਰੀਦ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਇਸ ਮੰਡੀ ਦੇ ਨਾਲ ਲੱਗਦੇ ਫ਼ੋਕਲ ਪੁਆਇੰਟਾਂ ਅਤੇ ਮੰਡੀਆਂ ਅੰਦਰ ਵੀ ਵੱਖ-ਵੱਖ ਏਜੰਸੀਆਂ ਵੱਲੋਂ 7 ਲੱਖ 500 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਚੇਅਰਮੈਨ ਮਾਰਕੀਟ ਕਮੇਟੀ ਹਰਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਗੁਰੂਹਰਸਹਾਏ ਅਤੇ ਇਸ ਦੇ ਆਸ ਪਾਸ ਦੀਆਂ ਮੰਡੀਆਂ ਵਿਚ ਬਿਨਾਂ ਕਿਸੇ ਰੁਕਾਵਟ ਦੇ ਹਰ ਰੋਜ਼ ਕਣਕ ਦੀ ਬੋਲੀ ਹੋ ਰਹੀ ਹੈ। ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿਚ ਰੋਸ਼ਨੀ, ਪਾਣੀ, ਤਰਪਾਲਾਂ ਤੋਂ ਇਲਾਵਾ ਹੋਰ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਸ. ਸੰਧੂ ਨੇ ਦੱਸਿਆ ਕਿ ਖਰੀਦ ਏਜੰਸੀ ਐਫ.ਸੀ.ਆਈ.ਵੱਲੋਂ 1600, ਮਾਰਕਫੈਡ ਵੱਲੋਂ 11830, ਪਨਸਪ 7770, ਵੇਅਰਹਾਊਸ 13500, ਪਨਗ੍ਰੇਨ 33150 ਖਰੀਦ ਕੀਤੀ ਗਈ ਹੈ। ਮਾਰਕੀਟ ਕਮੇਟੀ ਦੇ ਸੈਕਟਰੀ ਜਸਵਿੰਦਰ ਸਿੰਘ ਚਹਿਲ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾਂ ਦਾ ਲਾਭ ਲੈਣ ਲਈ ਜੇ ਫਾਰਮ ਜ਼ਰੂਰ ਲੈਣ। ਉਨਾਂ ਦੱਸਿਆ ਕਿ ਉਕਤ ਯੋਜਨਾ ਤਹਿਤ ਕਿਸੇ ਵੀ ਪ੍ਰਕਾਰ ਦਾ ਹਾਦਸਾ ਵਾਪਰਨ ਤੇ 5 ਲੱਖ ਰੁਪਏ ਦੀ ਪੀੜਤ ਕਿਸਾਨ ਨੂੰ ਸਹਾਇਤਾ ਦਿੱਤੀ ਜਾਣੀ ਹੈ। ਇਸ ਯੋਜਨਾ ਤਹਿਤ ਕਿਸਾਨ ਅਤੇ ਉਸ ਉਪਰ ਨਿਰਭਰ ਪਰਿਵਾਰ ਦੇ ਮੈਂਬਰਾਂ ਦੇ ਇਲਾਜ ਲਈ 50 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਇਆ ਜਾਣਾ ਹੈ। ਉਨਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਨ ਵਾਲਾ ਕਿਸਾਨ ਵੀ ਲੈ ਸਕਦਾ ਹੈ। ਉਨਾਂ ਦੱਸਿਆ ਕਿ ਮਾਰਕੀਟ ਕਮੇਟੀ ਗੁਰੂਹਰਸਹਾਏ ਵੱਲੋਂ ਉਕਤ ਯੋਜਨਾ ਲਈ 6802 ਕਿਸਾਨਾਂ ਦੀਆਂ ਦਰਖਾਸਤਾਂ ਉਕਤ ਯੋਜਨਾ ਲਈ ਭੇਜੀਆਂ ਜਾ ਚੁੱਕੀਆਂ ਹਨ ਅਤੇ ਉਨਾਂ ਦੇ ਜਲਦ ਹੀ ਬੀਮਾ ਕਾਰਡ ਬਣਾ ਕੇ ਭੇਜ ਦਿੱਤੇ ਜਾਣਗੇ। ਇਸ ਮੌਕੇ ਸੁਰਿੰਦਰ ਸਿੰਘ, ਸੂਬਾ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।

No comments: