BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਵਿੱਚ ਦੋ ਭਾਰਤੀ ਮੁੰਡਿਆਂ ਨੂੰ ਨਾਬਾਲਿਗਾ ਨਾਲ ਜਬਰਦਸਤੀ ਕਰਨ 'ਤੇ 8 ਸਾਲਾਂ ਦੀ ਸਜ਼ਾ

  • ਬੁਰੇ ਕੰਮ ਦਾ ਬੁਰਾ ਨਤੀਜਾ
  • ਕ੍ਰਾਈਸਟਚਰਚ ਵਿੱਚ ਦਸੰਬਰ 2013 ਨੂੰ ਇਸ ਕਾਰੇ ਨੂੰ ਦਿੱਤਾ ਸੀ ਅੰਜ਼ਾਮ
  • ਸ਼ੋਸ਼ਲ ਮੀਡੀਆ ਟੈਗਡ ਰਾਹੀਂ ਲੱਭੀ ਦੋਸਤ ਪਈ ਬਹੁਤ ਮਹਿੰਗੀ
ਅੰਮ੍ਰਿਤਪਾਲ ਸਿੰਘ ਅਤੇ ਪਰਮਪ੍ਰੀਤ ਸਿੰਘ ਦੀ ਇਕ ਤਸਵੀਰ।
ਆਕਲੈਂਡ-1 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਸਿਆਣਿਆ ਕਿਹਾ ਹੈ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਨਿਕਲਦਾ ਹੈ ਪਰ ਇਹ ਓਨਾ ਚਿਰ ਸਮਝ ਨਹੀਂ ਪੈਂਦਾ ਜਦੋਂ ਤੱਕ ਹੱਡ ਬੀਤੀ ਨਾ ਬਣ ਜਾਵੇ। ਇਕ ਅਜਿਹੇ ਹੀ ਮਾਮਲੇ ਵਿਚ ਦੋ ਭਾਰਤੀ ਮੁੰਡਿਆਂ ਪਰਮਪ੍ਰੀਤ ਸਿੰਘ (26) ਅਤੇ ਅੰਮ੍ਰਿਤਪਾਲ ਸਿੰਘ (24) ਨੂੰ ਇਕ ਕ੍ਰਾਈਸਟਚਰਚ ਸ਼ਹਿਰ ਵਿਚ ਇਕ ਨਾਬਾਲਿਗਾ ਨਾਲ ਜਬਰਦਸਤੀ ਕਰਨ ਦੇ ਦੋਸ਼ ਵਿਚ ਕ੍ਰਮਵਾਰ 8 ਸਾਲ 6 ਮਹੀਨੇ ਅਤੇ ਅੱਠ ਸਾਲ 2 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਘਟਨਾ 23 ਦਸੰਬਰ 2013 ਦੀ ਹੈ ਜਦੋਂ ਉਪਰੋਕਤ ਭਾਰਤੀ ਮੁੰਡਿਆਂ ਨੇ ਇਕ ਕਲੱਬ ਦੀ ਛੱਤ ਉਤੇ 17 ਸਾਲਾ ਕੁੜੀ  ਨੂੰ ਸ਼ਰਾਬ ਦੇ ਨਸ਼ੇ ਵਿਚ ਕਰਕੇ ਜਬਰਦਸਤੀ ਜਿਨਸੀ ਸਬੰਧ ਬਣਾਉਣ ਲਈ ਮਨਾਇਆ ਗਿਆ। ਜਿਸ ਸਮੇਂ ਇਹ ਕਾਰਾ ਕੀਤਾ ਗਿਆ ਉਸ ਸਮੇਂ ਪੀੜਤ ਕੁੜੀ ਨੇ ਬਿਮਾਰ ਹੋਣ ਦੀ ਗੁਹਾਰ ਵੀ ਲਗਾਈ ਸੀ। ਦੋਹਾਂ ਉਤੇ ਲਗਪਗ ਥੋੜੇ ਜਿਹੇ ਫਰਕ ਨਾਲ ਜ਼ੋਰ-ਜਬਰਦਸਤੀ ਕਰਨ ਦੇ ਦੋਸ਼ ਸਾਬਿਤ ਹੋਏ ਹਨ। ਇਹ ਦੋਵੇਂ ਮੁੰਡੇ ਦੋਸਤ ਸਨ ਪਰ ਰਿਸ਼ਤੇਦਾਰ ਨਹੀਂ। ਪਰਮਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ (ਟੈਗਡ) ਰਾਹੀਂ ਇਸ ਕੁੜੀ ਨਾਲ ਸੰਪਰਕ ਕੀਤਾ ਸੀ ਕੁੜੀ ਨੇ ਆਪਣੀ ਉਮਰ ਵੀ ਉਸ ਵੇਲੇ ਦੱਸੀ ਸੀ। ਉਨਾਂ ਕੁੜੀ ਨੂੰ ਦੱਸੀ ਜਗਾ ਤੋਂ ਆਪਣੀ ਕਾਰ ਵਿਚ ਬਿਠਾਇਆ ਤੇ ਫੱਨ ਕਰਨ ਨਿਕਲੇ ਸਨ। ਕੁੜੀ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਉਹ ਉਸਨੂੰ ਪੱਬ ਦੇ ਅੰਦਰ ਨਹੀਂ ਲਿਜਾ ਸਕੇ ਪਰ ਲਾਗੇ ਬੀਚ ਉਤੇ ਚਲੇ ਗਏ ਸਨ। ਜਿੱਥੇ ਉਨਾਂ ਕਾਰ ਪਾਰਕ ਦੀ ਇੱਕ ਬਿਲਡਿੰਗ ਦੀ ਛੱਤ ਦਾ ਇਸਤੇਮਾਲ ਕੀਤਾ। ਅੰਮ੍ਰਿਤਪਾਲ ਸਿੰਘ ਨੇ ਆਪਣੀ ਬਚਾਅ ਦੇ ਵਿਚ ਪਹਿਲਾਂ ਕਿਹਾ ਸੀ ਕਿ ਲੜਕੀ ਨੇ ਆਪਣੀ ਸਹਿਮਤੀ ਨਾਲ ਸਰੀਰਕ ਸਬੰਧ ਬਣਾਏ ਸਨ ਕਿਉਂਕਿ ਉਸਨੂੰ ਮੁਫਤ ਦੇ ਵਿਚ ਸ਼ਰਾਬ ਮੁਹੱਈਆ ਕਰਵਾਈ ਗਈ ਸੀ। ਇਨਾਂ ਮੁੰਡਿਆਂ ਨੇ ਭਾਵੇਂ ਆਪਣੇ ਆਪ ਨੂੰ ਇਸ ਗੱਲ ਦਾ ਦੋਸ਼ੀ ਮੰਨਣ ਲਈ ਇਨਕਾਰ ਕੀਤਾ ਸੀ ਕਿ ਉਨਾਂ ਨੇ ਜਬਰਦਸਤੀ ਜਿਨਸੀ ਸਬੰਧ ਬਣਾਏ ਹਨ, ਪਰ ਮਾਣਯੋਗ ਅਦਾਲਤ ਨੇ ਪਾਇਆ ਕਿ ਲੜਕੀ ਦੀ ਸਹਿਮਤੀ ਅਜਨਬੀ ਲੋਕਾਂ ਨੂੰ ਮਿਲਣ ਅਤੇ ਹਲਕੀਆਂ ਫੁਲਕੀਆਂ ਗੱਲਾਂ ਮਾਰਨ ਦੀ ਸੀ, ਪਰ ਇਨ੍ਹਾਂ ਨੇ ਉਸਦਾ ਨਜ਼ਾਇਜ ਫਾਇਦਾ ਉਠਾ ਕੇ ਇਹ ਕਾਰਾ ਕੀਤਾ ਹੈ। ਅੰਤ ਇਹ ਕਹਿ ਸਕਦੇ ਹਾਂ ਕਿ ਇਨਾਂ ਮੁੰਡਿਆਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਲੱਭੀ ਦੋਸਤ ਬਹੁਤ ਮਹਿੰਗੀ ਪਈ ਹੈ। ਅਜਿਹੀ ਨਸੀਹਤ ਪਿਛਲੇ ਦਿਨੀਂ ਇਥੇ ਦੀ ਸਥਾਨਕ ਪੁਲਿਸ ਵੱਲੋਂ ਸ. ਗੁਰਪ੍ਰੀਤ ਅਰੋੜਾ ਨੇ ਵੀ ਜਾਰੀ ਕੀਤੀ ਸੀ।

No comments: