BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੀਕਸ਼ਨ ਸੂਦ ਨੇ 80 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਗਰ ਨਿਗਮ ਗਊਸ਼ਾਲਾ ਦਾ ਰੱਖਿਆ ਨੀਂਹ ਪੱਥਰ

ਹੁਸ਼ਿਆਰਪੁਰ 20 ਅਪ੍ਰੈਲ (ਤਰਸੇਮ ਦੀਵਾਨਾ)- ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਨ ਸੂਦ ਨੇ 80 ਲੱਖ ਰੁਪਏ ਦੀ ਲਾਗਤ ਨਾਲ ਨਿਗਮ ਗਊਸ਼ਾਲਾ ਦੇ ਨਾਂ ਨਾਲ ਬਣਨ ਵਾਲੀ ਕੈਟਲ ਪੌਂਡ ਦੀ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਨੀਂਹ ਪੱਥਰ ਸਮਾਗਮ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ ਅਤੇ ਮੇਅਰ ਨਗਰ ਨਿਗਮ ਸ਼ਿਵ ਸੂਦ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਤੀਕਸ਼ਨ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਵਾਰਾ ਪਸ਼ੂਆਂ ਦੇ ਰੱਖ-ਰਖਾਵ ਦੇ ਲਈ ਜਿਥੇ ਰਾਜ ਦੇ ਹਰ ਜ਼ਿਲੇ ਵਿੱਚ ਕੈਟਲ ਪੌਂਡ ਬਣਾਏ ਜਾ ਰਹੇ ਹਨ, ਉਥੇ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਵੀ ਨਿਗਮ ਗਊਸ਼ਾਲਾ ਦੇ ਨਾਂ ਨਾਲ ਕੈਟਲ ਪੌਂਡ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਜ਼ਿਲੇ ਦੇ ਪਿੰਡ ਫਲਾਹੀ ਵਿਖੇ ਬਣਾਈ ਜਾ ਰਹੀ ਕੈਟਲ ਪੌਂਡ ਦਾ ਵੀ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਉਨਾਂ ਕਿਹਾ ਕਿ ਇਸ ਤਰਾਂ ਦੀਆਂ ਕੈਟਲ ਪੌਂਡਜ਼ ਬਣਾਉਣ ਦਾ ਮਕਸਦ ਇਹ ਹੈ ਕਿ ਇਸ ਦੇ ਨਾਲ ਜਿਥੇ ਅਵਾਰਾ ਪਸ਼ੂਆਂ ਦੇ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ, ਉਥੇ ਗਊਮਾਤਾ ਦੀ ਸੇਵਾ ਕਰਨ ਦਾ ਵੀ ਮੌਕਾ ਮਿਲਦਾ ਹੈ। ਕਾਫ਼ੀ ਸਮੇਂ ਤੋਂ ਇਹ ਵਿਚਾਰ ਕੀਤਾ ਜਾ ਰਿਹਾ ਸੀ ਕਿ ਸ਼ਹਿਰ ਵਿੱਚ ਇੱਕ ਕੈਟਲ ਪੌਂਡ ਕਿਥੇ ਬਣਾਈ ਜਾਵੇ, ਬਹੁਤ ਸੋਚ ਵਿਚਾਰ ਅਤੇ ਮਾਹਿਰਾਂ ਦੀ ਸਲਾਹ ਦੇ ਅਨੁਸਾਰ ਕੈਟਲ ਪੌਂਡ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਦੇ ਲਈ ਇਸ ਜਗਾ ਨੂੰ ਚੁਣਿਆ ਗਿਆ ਹੈ। ਉਨਾਂ ਨੇ ਕੈਟਲ ਪੌਂਡ ਦੇ ਕੰਮ ਦੀ ਸ਼ੁਰੂਆਤ ਦਾ ਸਿਹਰਾ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਸਿਰ ਬੰਨਿਆ ਅਤੇ ਕਿਹਾ ਕਿ ਉਨਾਂ ਨੇ ਬੜੀ ਮਿਹਨਤ ਦੇ ਨਾਲ ਇਸ ਨੂੰ ਸਿਰੇ ਚਾੜਨ ਲਈ ਯੋਜਨਾ ਉਲੀਕੀ ਹੈ। ਉਨਾਂ ਕਿਹਾ ਕਿ ਸਰਕਾਰ ਵਲੋਂ ਕੈਟਲ ਪੌਂਡ ਵਿਖੇ ਬਿਜਲੀ ਮੁਫਤ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਗਊ ਹੱਤਿਆ ਕਰਨ ਵਾਲਿਆਂ ਲਈ ਸਜ਼ਾ ਨੂੰ ਦੋ ਸਾਲ ਤੋਂ ਵਧਾ ਕੇ 10 ਸਾਲ ਕੀਤਾ ਗਿਆ ਹੈ। ਇਸ ਮੌਕੇ ਮੇਅਰ ਨਗਰ ਨਿਗਮ ਸ਼ਿਵ ਸੂਦ ਨੇ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਬਣਾਈ ਜਾ ਰਹੀ ਇਸ ਗਊਸ਼ਾਲਾ ਨੂੰ ਬਣਾਉਣ ਦੇ ਲਈ ਪੂਰੀ ਯੋਜਨਾ ਤਹਿਤ ਕੰਮ ਕੀਤਾ ਗਿਆ ਹੈ। ਗਊਸ਼ਾਲਾ ਦਾ ਨਕਸ਼ਾ ਮਾਹਿਰਾਂ ਦੁਆਰਾ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਪਸ਼ੂਆਂ ਦੇ ਰਹਿਣ, ਪਾਣੀ ਪਿਲਾਉਣ, ਵਧੀਆ ਢੰਗ ਨਾਲ ਇਲਾਜ ਕਰਨ ਸਮੇਤ ਕਿਸੇ ਤਰਾਂ ਦੀ ਕੋਈ ਸਮੱਸਿਆ ਨਾ ਆਵੇ। ਉਨਾਂ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਦੋ ਪਾਰਕਿੰਗ ਸਥਾਨ ਇੱਕ ਫਾਇਰ ਬ੍ਰਿਗੇਡ ਅਤੇ ਦੂਜਾ ਘੰਟਾ ਘਰ ਦੀ ਬੈਕ ਸਾਈਡ 'ਤੇ ਬਣਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਜਲਦ ਕੀਤਾ ਜਾਵੇਗਾ। ਇਸ ਮੌਕੇ 'ਤੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਨਿਪੁੰਨ ਸ਼ਰਮਾ, ਰਮੇਸ਼ ਠਾਕੁਰ ਮੇਸ਼ੀ, ਕੁਲਵੰਤ ਸਿੰਘ ਸੈਣੀ, ਅਸ਼ੋਕ ਕੁਮਾਰ ਸ਼ੋਕੀ, ਮੀਨੂੰ ਸੇਠੀ, ਰਣਜੀਤਾ ਚੌਧਰੀ, ਮੰਜੂ ਸੈਣੀ, ਬਿਕਰਮਜੀਤ ਸਿੰਘ ਕਲਸੀ, ਬਲਵਿੰਦਰ ਬਿੰਦੀ, ਕਵਿਤਾ ਪਰਮਾਰ, ਸਵਿਤਾ ਸੂਦ, ਮਲਕੀਤ ਸਿੰਘ (ਸਾਰੇ ਕੌਂਸਲਰ) ਤੋਂ ਇਲਾਵਾ ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਮੰਡਲ ਪ੍ਰਧਾਨ ਸੁਰੇਸ਼ ਭਾਟੀਆ ਬਿੱਟੂ, ਰਾਮ ਦੇਵ ਯਾਦਵ, ਯਸ਼ਪਾਲ ਸ਼ਰਮਾ, ਪ੍ਰਮੋਦ ਸੂਦ, ਬਿੰਦੂ ਸਾਰ ਸ਼ੁਕਲਾ, ਚਤਰ ਭੂਸ਼ਨ ਸਮੇਤ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

No comments: