BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

9 ਅਪ੍ਰੈਲ ਦੀ ਕਾਂਗਰਸ ਮੀਟਿੰਗ ਸਬੰਧੀ ਤਿਆਰੀਆਂ ਜ਼ੋਰਾਂ 'ਤੇ

ਹਜ਼ਾਰਾਂ ਦੀ ਗਿਣਤੀ ਵੋਟਰ ਪੁੱਜ ਕੇ ਕਾਂਗਰਸ ਪ੍ਰਤੀ ਆਪਣਾ ਸਬੂਤ ਦੇਣਗੇ : ਹੀਰਾ ਸੋਢੀ
ਅਨੁਮੀਤ ਸਿੰਘ ਹੀਰਾ ਸੋਢੀ
ਗੁਰੂਹਰਸਹਾਏ, 7 ਅਪ੍ਰੈਲ (ਮਨਦੀਪ ਸਿੰਘ ਸੋਢੀ)- 9 ਅਪ੍ਰੈਲ ਨੂੰ ਪਿੰਡ ਮੋਹਣ ਕੇ ਉਤਾੜ ਅੰਦਰ ਹੋਣ ਜਾ ਰਹੀ ਵਰਕਰ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹੁਸੈਨੀਵਾਲਾ ਵਿਖੇ ਰੈਲੀ ਨਾਲੋਂ ਵੱਧ ਇਕੱਠ ਹੋਵੇਗਾ ਅਤੇ ਮੀਟਿੰਗ ਵਿਚ ਹਲਕਾ ਗੁਰੂਹਰਸਹਾਏ ਦੇ ਵੋਟਰ ਪੁੱਜ ਕੇ ਕਾਂਗਰਸ ਪ੍ਰਤੀ ਆਪਣਾ ਪੱਖ ਦੇਣਗੇ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਸ੍ਰੀ ਅਨੁਮੀਤ ਸਿੰਘ ਹੀਰਾ ਸੋਢੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਹੇ। ਉਨਾਂ ਕਿਹਾ ਕਿ 9 ਅਪ੍ਰੈਲ ਨੂੰ ਹੋਣ ਜਾ ਰਹੀ ਜਨਤਕ ਮੀਟਿੰਗ ਸਬੰਧੀ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਵਰਕਰਾਂ ਦੀਆਂ ਡਿਊਟੀ ਲਗਾ ਦਿੱਤੀਆਂ ਗਈਆਂ ਹਨ। ਹੀਰਾ ਸੋਢੀ ਨੇ ਕਿਹਾ ਕਿ ਇਸ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਲੋਕ ਪੁੱਜ ਕੇ ਇਹ ਸਾਬਤ ਕਰਨਗੇ ਕਿ ਉਹ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਨੂੰ ਕਿੰਨੇ ਉਤਾਵਲੇ ਹਨ। ਉਨਾਂ ਕਿਹਾ ਕਿ ਇਹ ਮੀਟਿੰਗ ਪਿੰਡ ਮੋਹਣ ਕੇ ਉਤਾੜ ਅੰਦਰ ਬਣੇ ਫਾਰਮ ਹਾਊਸ (ਰਾਜਗੜ) ਗੋਲੂ ਕਾ ਰੋਡ ਗੁਰੂਹਰਸਹਾਏ ਵਿਖੇ ਹੋਣ ਜਾ ਰਹੀ ਹੈ, ਜਿਸ ਵਿਚ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵਰਕਰਾਂ ਨਾਲ ਵਿਚਾਰ ਸਾਂਝੇ ਕਰਨਗੇ। ਇਸ ਮੌਕੇ ਉਨਾਂ ਦੇ ਨਾਲ ਨਸੀਬ ਸਿੰਘ ਸੰਧੂ, ਮਨਿੰਦਰ ਸਿੰਘ ਮਿੰਟੂ ਦਫ਼ਤਰ ਇੰਚਾਰਜ ਵੀ ਮੌਜੂਦ ਸਨ।

No comments: