BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੇ ਸੀ ਟੀ ਕ੍ਰਿਕਟ ਅਕੈਡਮੀ ਨੇ ਜੇ ਸੀ ਟੀ ਲਿਮੀਟਡ ਚੌਹਾਲ ਨੂੰ 99 ਦੌੜਾਂ ਦੇ ਫਰਕ ਨਾਲ ਹਰਾ ਕੇ ਜੇਤੂ ਟ੍ਰਾਫੀ 'ਤੇ ਕੀਤਾ ਕਬਜਾ

ਹੁਸ਼ਿਆਰਪੁਰ 19 ਅਪ੍ਰੈਲ (ਤਰਸੇਮ ਦੀਵਾਨਾ)- ਜੇ ਸੀ ਟੀ ਮਿੱਲ ਚੌਹਾਲ ਦੀ ਕ੍ਰਿਕਟ ਗਰਾਊਂਡ ਵਿਖੇ ਖੇਡੇ ਗਏ ਮਨਮੋਹਨ ਥਾਪਰ ਟਵੰਟੀ-20 ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿਚ ਜੇ ਸੀ ਟੀ ਕ੍ਰਿਕਟ ਅਕੈਡਮੀ ਨੇ ਜੇ ਸੀ ਟੀ ਲਿਮੀਟਡ ਚੌਹਾਲ ਨੂੰ 99 ਦੋੜਾਂ ਦੇ ਫਰਕ ਨਾਲ ਹਰਾ ਕੇ ਜੇਤੂ ਟ੍ਰਾਫੀ 'ਤੇ ਕਬਜਾ ਕੀਤਾ। ਇਸ ਟੂਰਨਾਮੈਂਟ ਦੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਟ੍ਰਾਫੀਆ ਦੇ ਕੇ ਸਨਮਾਨਿਤ ਕੀਤਾ। ਇਸ ਟੂਰਨਾਂਮੈਂਟ ਦੌਰਾਨ ਫਾਈਨਲ ਮੈਚ ਦੌਰਾਨ ਜੇਤੂ ਟੀਮ ਦੇ ਬੱਲੇਬਾਜ ਸੁਮਿਤ ਕੁਮਾਰ ਨੂੰ 41 ਦੋੜਾਂ ਬਣਾਉਣ 'ਤੇ ਮੈਨ ਆਫ ਦੀ ਮੈਚ ਅਤੇ ਕੁਲਦੀਪ ਧਾਮੀ ਨੂੰ ਮੈਚ ਦਾ ਸੀਰੀਜ਼ ਨਾਲ ਸਨਮਾਨਿਤ ਕੀਤਾ ਗਿਆ। ਇਸ ਮੈਚ ਦੌਰਾਨ ਬਤੌਰ ਅੰਪਾਇਰ ਰਾਹੁਲ ਸ਼ਰਮਾ ਅਤੇ ਆਤਮ ਪ੍ਰਕਾਸ਼ ਨੇ ਬਾਖੂਭੀ ਨਾਲ ਨਿਭਾਈ। ਇਸ ਟਵੰਟੀ-20 ਕ੍ਰਿਕਟ ਦੇ ਫਾਈਲ ਮੈਚ ਦੌਰਾਨ ਜੇ ਸੀ ਟੀ ਚੌਹਾਲ ਨੇ ਟਾਸ ਜਿੱਤ ਕੇ ਜੇ ਸੀ ਟੀ ਅਕੈਡਮੀ ਨੂੰ ਪਹਿਲਾ ਬੱਲੇਬਾਜੀ ਨੂੰ ਸੱਦਾ ਦਿੱਤਾ। ਮੈਚ ਦੇ ਨਿਰਧਾਰਿਤ 20 ਓਵਰਾਂ ਵਿਚ 4 ਖਿਡਾਰੀਆਂ ਦੇ ਓਟ ਹੋਣ 'ਤੇ 154 ਰਨ ਬਣਾਏ ਜਦ ਕਿ ਕਿ ਜੇ ਸੀ ਟੀ ਲਿਮੀਟਡ ਚੌਹਾਲ ਟੀਮ ਦੇ ਖਿਡਾਰੀ 15 ਵੇਂ ਓਵਰ ਤੱਕ 95 ਦੋੜਾ ਬਣਾ ਕੇ ਸਾਰੇ ਹੀ ਖਿਡਾਰੀ ਆਊਟ ਹੋ ਗਏ। ਇਥੇ ਦੱਸਣਾ ਗੋਰਤਲਬ ਹੈ ਕਿ ਇਸ ਟੂਰਨਾਮੈਂਟ ਦੌਰਾਨ ਜੇ ਸੀ ਟੀ ਫਗਵਾੜਾ, ਰਿਲਾਇੰਸ ਇੰਡਸਟਰੀ ਚੌਹਾਲ, ਮਹਾਵੀਰ ਸਪਿਨਿੰਗ ਮਿੱਲ ਹੁਸ਼ਿਆਰਪੁਰ , ਸੋਨਾਲੀਕਾ ਟ੍ਰੈਕਟਰ ਲਿਮੀਟਡ ਨਸਰਾਲਾ ਅਤੇ ਜੇ ਸੀ ਟੀ ਕ੍ਰਿਕਟ ਅਕੈਡਮੀ ਚੌਹਾਲ ਦੀਆ ਟੀਮਾਂ ਨੇ ਹਿੱਸਾ ਲਿਆ ਸੀ।

No comments: