BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲ ਅਕੈਡਮੀ ਖਿੱਚੀਪੁਰ ਦਾ ਸ਼ੁੱਭ ਅਰੰਭ 8 ਅਪ੍ਰੈਲ ਨੂੰ

ਨੰਬਰਦਾਰ ਰਵਿੰਦਰਪਾਲ ਸਿੰਘ
ਜੰਡੂ ਸਿੰਘਾ/ਪਤਾਰਾ 7 ਅਪ੍ਰੈਲ (ਅਮਰਜੀਤ ਸਿੰਘ ਜੀਤ)-ਅਕਾਲ ਅਕੈਡਮੀ ਪਿੱਡ ਖਿੱਚੀਪੁਰ ਦਾ ਸ਼ੁੱਭ ਅਰੰਭ 8 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪਿੰਡ ਖਿੱਚੀਪੁਰ ਦੇ ਸੀਨੀਅਰ ਅਕਾਲੀ ਆਗੂ ਅਤੇ ਪਿੰਡ ਦੇ ਨੰਬਰਦਾਰ ਰਵਿੰਦਰਪਾਲ ਸਿੰਘ ਦਿਉਲ ਅਤੇ ਇੰਚਾਰਜ ਬਾਈ ਤਰਲੋਕ ਸਿੰਘ ਨੇੇ ਦਸਿਆ ਕਿ 8 ਅ੍ਰਪੈਲ ਨੂੰ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ 10 ਵਜੇ ਸ਼ਬਦ ਕੀਰਤਨ ਹੋਵੇਗਾ, 11 ਵਜੇ ਵਿਸ਼ੇਸ਼ ਤੇਰ ਤੇ ਪੁੱਜੇ, ਸ਼੍ਰੀ ਪਵਨ ਟੀਨੂੰ ਹਲਕਾ ਵਿਧਾਇਕ, ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਬੀਬੀ ਗੁਰਦੇਵ ਕੋਰ ਸੰਘਾ, ਮਨਜਿੰਦਰ ਸਿੰਘ ਢਿੱਲੋਂ ਕੋਆਰਡੀਨੇਟਰ ਸ਼ੋ.ਅ.ਦਲ (ਹੁਸ਼ਿ), ਅਤੇ ਜਸਵੰਤ ਸਿੰਘ ਸਾਬਕਾ ਸਰਪੰਚ ਪਿੰਡ ਖਿੱਚੀਪੁਰ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨਾਂ ਦਸਿਆ ਕਿ ਇਹ ਸਾਰਾ ਸਮਾਗਮ ਕਲਗੀਧਰ ਟਰੱਸਟ ਬੜੂ ਸਾਹਿਬ ਅਤੇ ਸਮੂਹ ਸਟਾਫ ਅਕਾਲ ਅਕੈਡਮੀ ਪਿੰਡ ਖਿੱਚੀਪੁਰ ਦੀ ਵਿਸੇਸ਼ ਦੇਖਰੇਖ ਹੇਠ ਕਰਵਾਇਆ ਜਾ ਰਿਹਾ ਹੈ। ਉਨਾਂ ਨੇ ਉਦਘਾਟਨੀ ਸਮਾਗਮ ਦੋਰਾਨ ਸੰਗਤਾਂ ਨੂੰ ਹੁੰਮਹੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

No comments: