BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁ. ਬਾਬਾ ਜੇਠਾ ਜੀ ਭੋਗਲ ਦੇ ਸਥਾਨ ਤੇ ਸਲਾਨਾਂ ਜੋੜ ਮੇਲਾ ਸ਼ਰਧਾਭਾਵ ਨਾਲ ਸਪੰਨ ਹੋਇਆ

ਜੰਡੂ ਸਿੰਘਾ 7 ਅਪ੍ਰੈਲ (ਅਮਰਜੀਤ ਸਿੰਘ)- ਜਿਲਾ ਜਲੰਧਰ ਜੈਤੇਵਾਲੀ ਪਤਾਰਾ ਰੋਡ ਤੇ ਮੋਜੂਦ ਗੁਰਦੁਆਰਾ ਬਾਬਾ ਜੇਠਾ ਜੀ ਭੋਗਲ ਦੇ ਪਵਿੱਤਰ ਸਥਾਨ ਤੇ ਸਲਾਨਾਂ ਜੋੜ ਮੇਲਾ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ  ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਬਹੁਤ ਪਿਆਰ ਸਤਿਕਾਰ ਨਾਲ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਤਿੰਨ ਰੋਜਾਂ ਤੋਂ ਅਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪੰਰਤ ਰਾਗੀ ਭਾਈ ਸੁਖਵਿੰਦਰ ਸਿੰਘ ਜਗਰਾਵਾਂ ਵਾਲਿਆਂ ਵੱਲੋਂ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾ ਕੇ ਨਿਹਾਲ ਕੀਤਾ। ਜਾਣਕਾਰੀ ਦਿੰਦੇ ਗੁਰਦੇਵ ਸਿੰਘ ਭੋਗਲ ਨੇ ਦਸਿਆ ਕਿ ਇਸ ਮੋਕੇ ਤੇ ਉੱਘੇ ਸਮਾਜ ਸੇਵਕ ਗੁਰਨਾਮ ਸਿੰਘ ਭੋਗਲ ਦੇ ਸਮੂਹ ਪਰਿਵਾਰ ਵੱਲੋਂ ਹਰ ਸਾਲ ਦੀ ਤ੍ਰਰਾਂ ਲੋੜਵੰਦ ਗਰੀਬ ਪਰਿਵਾਰ ਦੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ। ਇਸ ਮੋਕੇ ਤੇ ਸੰਗਤਾਂ ਨੂੰ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੋਰਾਨ ਸ. ਗੁਰਨਾਮ ਸਿੰਘ ਭੋਗਲ ਨੇ ਆਪਣੇ ਵਡੇਰਿਆਂ ਅਤੇ ਮਾਪਿਆਂ ਦਾ ਸਤਿਕਾਰ ਕਰਨ ਅਤੇ ਦਸ ਗੁਰੂ ਸਹਿਬਾਨਾਂ ਦੇ ਲੜ ਲੱਗਣ ਲਈ ਪ੍ਰੇਰਿਆ। ਇਸ ਮੋਕੇ ਤੇ ਪ੍ਰਧਾਨ ਅਨੂਪ ਸਿੰਘ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ ਖਜਾਨਚੀ, ਪਰਮਜੀਤ ਸਿੰਘ, ਸੰਤੋਖ ਸਿੰਘ, ਭਾਗ ਸਿੰਘ, ਧਰਮ ਸਿੰਘ, ਹਰਬੰਸ ਸਿੰਘ, ਨਿਰਮਲ ਸਿੰਘ, ਦਲਜੀਤ ਸਿੰਘ, ਸਤਵਿੰਦਰ ਸਿੰਘ ਹੁਸ਼ਿਆਰਪੁਰ, ਸੁਰਜੀਤ ਸਿੰਘ, ਸਤਵਿੰਦਰ ਸਿੰਘ, ਯੋਗਰਾਜ, ਐਨ.ਆਰ.ਆਈ ਹਰਭਜਨ ਸਿੰਘ, ਬਲਵੀਰ ਸਿੰਘ, ਗੁਰਦਿਆਲ ਬੈਂਸ ਪਤਾਰਾ, ਯੂਥ ਆਗੂ ਹਰਜੀਤ ਸਿੰਘ ਪਤਾਰਾ ਪੰਚ, ਬਿੰਦਰ ਸਿੰਘ, ਅਤੇ ਹੋਰ ਸੇਵਾਦਾਰ ਹਾਜਰ ਸਨ।

No comments: