BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਦਲ, ਮਜੀਠੀਆ ਵਰਗੇ ਲੀਡਰ, ਮੇਰੇ ਵਾਂਗ ਬਿਨਾਂ ਸਕਿਊਰਿਟੀ ਲੋਕਾਂ ਵਿੱਚ ਆਉਣ-ਭਗਵੰਤ ਮਾਨ

ਪੰਜਾਬ ਨੂੰ ਮਾੜੇ ਲੀਡਰਾਂ ਨੇ ਚਰੂੰਡ ਖਾਧਾ
 
ਦੁਆਬਾ ਜੋੜੋ ਜਨ ਸਭਾਂ ਦੀਆਂ ਵੱਖ-ਵੱਖ ਤਸਵੀਰਾਂ
ਗੁਰਾਇਆ/ਦੁਸਾਂਝ ਕਲਾਂ 7 ਅਪ੍ਰੈਲ (ਸੁਰਿੰਦਰ ਪਾਲ ਕੁੱਕੂ)- ਪੰਜਾਬ ਕਦੇ ਫੌਜ ਦੇ ਜਰਨੈਲ ਪੈਦਾ ਕਰਦਾ ਸੀ, ਕਦੇ ਕਬੱਡੀ ਖਿਡਾਰੀ,  ਭੰਗੜੇ ਦੇ ਕਪਤਾਨ ਪੈਦਾ ਕਰਦਾ ਸੀ, ਪਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਣ ਪੰਜਾਬ ਵਿੱਚ ਸਮੈਕੀਏ, ਬਲੈਕੀਏ, ਲੁਟੇਰੇ, ਬੇਰੁਜਗਾਰ, ਵਿਹਲੜ ਪੈਦਾ ਹੋ ਰਹੇ ਹਨ, ਤੇ ਸਰਕਾਰਾਂ ਨੂੰ ਚਲਾਉਣ ਵਾਲ਼ੇ ਭ੍ਰਿਸਟ ਲੀਡਰ ਮੌਜਾਂ ਮਾਣ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਬੜਾ ਪਿੰਡ ਵਿਖੇ ਦੋਆਬਾ ਜੋੜੋ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਅਗੇ ਕਿਹਾ ਕਿ ਦੇਸ਼ ਵਾਸੀ ਬੇਰੁਜਗਾਰੀ, ਭੁੱਖਮਰੀ, ਕੰਗਾਲੀ ਦੇ ਸ਼ਿਕਾਰ ਹੋ ਕੇ ਖੁਦਕਸ਼ੀਆਂ ਕਰਨ ਲਈ ਮਜਬੂਰ ਹਨ। ਨੌਜਵਾਨ ਪੜਲਿਖ ਡਿਗਰੀਆਂ ਪ੍ਰਾਪਤ ਕਰਕੇ ਬੇਰੁਜਗਾਰੀ ਦੀ ਮਾਰ ਝਲਦਿਆਂ  ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਮਾਸਟਰ ਨਹੀਂ, ਹਸਪਤਾਲ਼ਾਂ ਵਿੱਚ ਡਾਕਟਰ ਨਹੀਂ ਹਨ ਤੇ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਲਈ ਵੱਡੇ ਪੱਧਰ ਤੇ ਰਿਸ਼ਵਤ ਦੇ ਰੂਪ ਵਿੱਚ ਪੈਸੇ ਦੇ ਕੇ ਕੰਮ ਕਰਵਾਉਣਾ ਪੈ ਰਿਹਾ ਹੈ।ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਕੋਲ ਸਰਕਾਰੀ ਮੁਲਾਜਮਾਂ ਦੀਆਂ ਤਨਖਾਹਾਂ ਦੇਣ ਨੂੰ ਪੈਸੇ ਹੈ ਨਹੀਂ ਪਰ ਇੱਕ ਮਹਿਕਮਾ ਇਹੋ-ਜਿਹਾ ਵੀ ਹੈ ਜਿਸਦੀਆਂ ਤਨਖਾਹਾਂ ਟਾਇਮ ਨਾਲ ਦੇ ਰਹੇ ਹਨ ਉਹ ਮਹਿਕਮਾ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਂਸਨ ਨੂੰ ਇਸ ਕਰਕੇ  ਤਨਖਾਹਾਂ ਦੇ ਰਹੇ ਹਨ ਕਿ ਉਹਨਾਂ ਪੁਲਿਸ ਮੁਲਾਜਮਾਂ ਤੋਂ ਹੱਕ ਮੰਗਣ ਵਾਲੇ ਮੁਲਾਜਮਾਂ ਦੀ ਕੁੱਟ-ਮਾਰ ਕਰਾਉਂਣੀ ਹੁੰਦੀ ਹੈ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਉਹ ਬਿਨਾ ਸਕਿਊਰਿਟੀ ਦੇ ਆਏ ਹਨ , ਤੇ ਮਜੀਠੀਆ ਅਤੇ ਬਾਦਲ ਵਰਗੇ ਲੀਡਰ ਲੋਕਾਂ ਵਿੱਚ ਸਕਿਊਰਿਟੀ ਦੇ ਬਿਨਾ ਆ ਕੇ ਦੇਖਣ ਤਾਂ ਪਤਾ ਲੱਗਜੂ ਕਿ ਲੋਕਾਂ ਦੇ ਅਸਲ ਸੇਵਾਦਾਰ ਅਤੇ ਲੋਕਾਂ ਦੇ ਦਿਲਾਂ ਵਿੱਚ ਕੌਣ ਹਨ। ਉਹਨਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਘੱਟ ਖਰਚੇ ਤੇ ਵੱਡੇ ਪੱਧਰ ਤੇ ਵਿਕਾਸ ਹੋ ਰਿਹਾ ਹੈ।  ਇਸ ਮੌਕੇ ਸੀਨੀਅਰ ਆਗੂ ਸਰੂਪ ਸਿੰਘ ਕਡਿਆਣਾ ਅਤੇ ਆਗੂਆਂ ਨੇ ਕਿਹਾ ਕਿ ਅਜਾਦੀ ਤੋਂ ਹੁੱਣ ਤੱਕ ਹਲਕਾ ਫਿਲੌਰ ਵਿੱਚ ਕਦੇ ਵੀ ਲੋਕਲ ਹਲਕਾ ਵਿਧਾਇਕ ਨਹੀਂ ਬੱਣਿਆ ਸਦਾ ਪੈਰਾਸ਼ੂਟ ਨਾਲ਼ ਹੀ ਉਤਾਰਿਆ ਗਿਆ ਹੈ। ਜਿਸ ਕਾਰਣ ਹਲਕੇ ਦੇ ਲੋਕਾਂ ਅਤੇ ਵਿਧਾਇਕ ਵਿੱਚ ਦੂਰੀ ਹੀ ਬਣੀ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਜਿੰਦਰ ਸੋਹਲ, ਐਚ ਐਸ ਚੀਮਾ, ਰਜਿੰਦਰ ਨੇਗੀ, ਸੁਖਦੀਪ ਅੱਪਰਾ, ਕਸ਼ਮੀਰ ਮੱਲੀ, ਜਗਤਾਰ ਸਿੰਘ ਸੰਘੇੜਾ, ਸੰਤੋਖ ਸਿੰਘ ਸਲਾਣਾ, ਸੁਖਵਿੰਦਰ ਸਿੰਘ ਬੂਟਾ, ਤਰਲੋਕ ਸਿੰਘ ਵਿਰਕ, ਗੁਰਨੇਕ ਸਿੰਘ ਚੱਕਦੇਸਰਾਜ, ਭਜਨ ਵਿਰਕ, ਦੇਵ ਵਿਰਕ, ਸੀਤਲ ਸਿੰਘ ਲੱਲੀਆਂਂ ਅਤੇ ਹੋਰ ਵੀ ਵਲੰਟੀਅਰਾਂ ਨੇ ਇਕੱਠ ਨੂੰ ਸੰਬੋਧਨ ਕੀਤਾ। 

No comments: