BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਵੱਲੋਂ 'ਮੀਡੀਆ ਕੰਨਕਲੇਵ' 28 ਅਪ੍ਰੈਲ ਨੂੰ

  • ਜਰਨਲਿਜਮ ਦੇ ਖੇਤਰ ਦੀਆਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿਦਿਆਰਥੀਆਂ ਨਾਲ ਹੋਣਗੀਆਂ ਰੂਬਰੁ
  • ਪੱਤਰਕਾਰਤਾ ਅਤੇ ਜਰਨਲਿਜਮ ਦੇ ਖੇਤਰ ਸੰਬੰਧੀ ਵਿਸ਼ਿਆਂ ਤੇ ਹੋਵੇਗਾ ਵਿਚਾਰ-ਵਟਾਂਦਰਾ
ਪ੍ਰੈਸ ਕਾਂਨਫਰੈਂਸ ਨੂੰ ਸੰਬੋਧਿਤ ਕਰਦੇ ਹੋਏ ਸੀਟੀ ਗਰੁੱਪ ਆੱਫ ਇੰਸਟੀਚਿਊਟ ਦੇ ਕੈਂਪਸ ਡਾਇਰੈਕਟਰ ਡਾ. ਪੀ.ਐਸ ਬੇਦੀ, ਸੀਟੀਆਈਈਐਮਟੀ ਦੇ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਪਬਲਿਕ ਰਿਲੈਸ਼ਨ ਵਿਭਾਗ ਦੇ ਮੁਖੀ ਗੌਰਵ ਖੰਨਾ, ਪ੍ਰੈਸ ਕਾਂਨਫਰੈਂਸ ਵਿੱਚ ਮੀਡੀਆ ਕੰਨਕਲੇਵ ਦਾ ਪੋਸਟਰ ਰੀਲਿਜ਼ ਕਰਦੇ ਹੋਏ (ਸੱਜੇ ਪਾਸੇ ਤੋ) ਪਬਲਿਕ ਰਿਲੈਸ਼ਨ ਵਿਭਾਗ ਦੇ ਮੁਖੀ ਗੌਰਵ ਖੰਨਾ, ਸੀਟੀ ਗਰੁੱਪ ਆੱਫ ਇੰਸਟੀਚਿਊਟ ਦੇ ਕੈਂਪਸ ਡਾਇਰੈਕਟਰ ਡਾ. ਪੀ.ਐਸ ਬੇਦੀ ਅਤੇ ਸੀਟੀਆਈਈਐਮਟੀ ਦੇ ਡਾਇਰੈਕਟਰ ਡਾ. ਮੰਜੂ ਬਾਲਾ।
ਜਲੰਧਰ 25 ਅਪ੍ਰੈਲ (ਬਿਊਰੋ)- ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਲੋਂ ਦੂਜੇ ਮੀਡੀਆ ਕੰਨਕਲੇਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ 28 ਅਪ੍ਰੈਲ ਨੂੰ ਸੀਟੀ ਇੰਸਟੀਚਿਊੇਟ ਦੇ ਸ਼ਾਹਪੁਰ ਕੈਂਪਸ ਵਿਖੇ ਹੋਵੇਗਾ ਜਿਸ 'ਚ ਪੱਤਰਕਾਰੀ ਜਗਤ ਦੇ ਦਿੱਗਜ ਵਿਦਿਆਰਥੀਆਂ ਨਾਲ ਰੂਬਰੁ ਹੋਣਗੇ। ਮੀਡੀਆ ਕੰਨਕਲੇਵ ਨੂੰ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਸਹਿਯੋਗ ਦੇ ਰਹੀ ਹੈ। ਇਸ ਕੰਨਕਲੇਵ ਦਾ ਥੀਮ ਮੀਡੀਆ ਦੀ ਧਾਰਨਾ, ਨਵੀਨਤਾ ਅਤੇ ਵਿਕਾਸ ਹੈ।
ਇਸ ਪ੍ਰੋਗਰਾਮ 'ਚ ਸੀਨੀਅਰ ਪੱਤਰਕਾਰ ਸ਼੍ਰੀ ਸਤੀਸ਼ ਜੈਕਬ, ਆਈ. ਬੀ. ਐਨ. 7 ਦੇ ਸੀਨੀਅਰ ਸੰਪਾਦਕ ਸ਼੍ਰੀ ਪ੍ਰਤੀਕ ਤ੍ਰਿਵੇਦੀ ਅਤੇ ਨਿਊਜ਼ ਐਕਸਪ੍ਰੈਸ ਦੇ ਸਾਬਕਾ ਸੰਪਾਦਕ ਅਲਕਾ ਸਕਸੈਨਾ ਸ਼ਾਮਲ ਹੋਣਗੇ ਜਿੰਨਾਂ ਵਲੋਂ ਪੱਤਰਕਾਰਿਤਾ ਵਿਭਾਗ ਨਾਲ ਸੰਬੰਧਤ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਸ਼੍ਰੀ ਸਤੀਸ਼ ਜੈਕਬ ਅਪਰੇਸ਼ਨ ਬਲੂ ਸਟਾਰ ਨੂੰ ਕਵਰ ਕਰ ਚੁਕੇ ਹਨ ਅਤੇ 23 ਸਾਲ ਬੀਬੀਸੀ ਨਾਲ ਕੰਮ ਕਰ ਚੁਕੇ ਹਨ। ਸ਼੍ਰੀ ਪ੍ਰਤੀਕ ਤ੍ਰਿਵੇਦੀ ਆਜ ਤੱਕ ਅਤੇ ਇੰਡਿਆ ਟੀਵੀ ਵਿੱਚ ਕੰਮ ਕਰ ਚੁਕੇ ਹਨ। ਅਲਕਾ ਸਕਸੈਨਾ ਇਡਿਟਰ ਗਿਲਟਸ ਆਫ ਇੰਡਿਆ ਦੀ ਮੈਂਬਰ ਹਨ। ਉਹ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਮੀਡੀਆ ਕੰਸਲਟੇਂਟ ਵੀ ਹਨ।
ਮੀਡੀਆ ਅਤੇ ਪਬਲਿਕ ਰਿਲੇਸ਼ਨ ਦੇ ਮੁਖੀ ਸ਼੍ਰੀ ਗੌਰਵ ਖੰਨਾ ਨੇ ਦੱਸਿਆ ਕਿ ''ਪਿਛਲੇ ਸਾਲ ਸ਼੍ਰੀ ਪ੍ਰਬਲ ਪ੍ਰਤਾਪ ਸਿੰਘ (ਸਾਬਕਾ ਕਾਰਜਕਾਰੀ ਸੰਪਾਦਕ ਆਈਬੀਐਨ 7, ਆਜ ਤੱਕ), ਸ਼੍ਰੀ ਕੰਵਰ ਸੰਧੂ (ਸਾਬਕਾ ਕਾਰਜਕਾਰੀ ਸੰਪਾਦਕ ਦ ਟ੍ਰਿਬਿਯੂਨ, ਡੇ ਐਂਡ ਨਾਇਟ, ਹਿੰਦੁਸਤਾਨ ਟਾਈਮਸ), ਸ਼੍ਰੀ ਵਿਨੋਦ ਸ਼ਰਮਾ (ਹਿੰਦੁਸਤਾਨ ਟਾਈਮਜ਼ ਦੇ ਰਾਜਨੀਤਿਕ ਸੰਪਾਦਕ), ਸ਼੍ਰੀ ਏ .ਜੇ. ਫਿਲਿਪਸ (ਹਿੰਦੁਸਤਾਨ ਟਾਈਮਜ਼, ਦ ਟ੍ਰਿਬਿਯੂਨ, ਇੰਡੀਅਨ ਐਕਸਪ੍ਰੈਸ) ਅਤੇ ਸ਼੍ਰੀ ਸੰਜੇ ਵੋਹਰਾ (ਜਾਗਰਨ ਗਰੁੱਪ ਅਤੇ ਜੀ. ਨਿਯੂਜ਼ ਲਿਮਿਟਿਡ) ਨੇ ਮੀਡੀਆ ਦੇ ਅਲੱਗ ਅਲੱਗ ਵਿਸ਼ਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਸਨ ਜੋ ਕਿ  ਉਭਰਦੇ ਪੱਤਰਕਾਰਾਂ ਲਈ ਬਹੁਤ ਸਹਾਇਕ ਸਿੱਧ ਹੋਇਆ।
ਉਨਾਂ ਨੇ ਅੱਗੇ ਕਿਹਾ ਕਿ ਜਰਨਲਿਜ਼ਮ ਦੇ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਖੇਤਰ'ਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਜੂਝਣ ਅਤੇ ਇਸ ਖੇਤਰ 'ਚ ਮਿਲਣ ਵਾਲੀਆ ਸੰਭਾਵਨਾਵਾਂ ਬਾਰੇ ਜਾਣਕਾਰੀ ਮਿਲੇਗੀ ਇਸ ਕੰਨਕਲੇਵ ਕਰਾਉਣ ਪਿਛੇ ਸਾਡਾ ਮਕਸਦ ਹੈ ਕਿ ਵਿਦਿਆਰਥੀਆਂ ਦਾ ਮਨੋਬਲ ਹੋਰ ਵੱਧ ਸਕੇ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਡਾਇਰੈਕਟ ਕੈਂਪਸ ਸ਼੍ਰੀ ਪੀ. ਐਸ. ਬੇਦੀ ਨੇ ਕਿਹਾ ਕਿ ਸੀਟੀ ਗਰੁੱਪ ਵਿਦਿਆਰਥੀਆਂ ਨੂੰ ਸਿਖਾਉਣ ਲਈ ਹਮੇਸ਼ਾਂ ਤੋਂ ਹੀ ਕੁਝ ਨਵਾਂ ਕਰਣ ਲਈ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਤੇ ਸਾਡੇ ਇਸ ਉਪਰਾਲੇ ਨਾਲ ਪੱਤਰਕਾਰਿਤਾ ਦੇ ਵਿਦਿਆਰਥੀਆਂ ਨੂੰ ਕਾਫੀ ਮਦਦ ਮਿਲੇਗੀ ਸੀਟੀ ਗਰੁੱਪ ਨੇੜਲੇ ਭਵਿੱਖ 'ਚ ਵੀ ਅਜਿਹੇ ਉਪਰਾਲੇ ਕਰਦਾ ਰਹੇਗਾ।

No comments: