BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ੁਭਮ ਨੇ ਜਿੱਤਿਆ ਅਲਟੀਮੇਟ ਫਿਟਨੈਸ ਦਾ ਟਾਈਟਲ

ਪੰਜਾਬ ਦੇ ਦੋ ਸੌ ਨੌਜਵਾਨਾਂ ਨੇ ਲਿਆ ਸੀ ਹਿੱਸਾ
 
ਜਲੰਧਰ 22 ਅਪ੍ਰੈਲ (ਬਿਊਰੋ)- ਨੌਜਵਾਨਾਂ ਦੀ ਅਲੱਗ ਅਲੱਗ ਵਰਗ ਵਿੱਚ ਤਰੱਕੀ ਦੇ ਯਤਨ ਲਈ ਸੀਟੀ ਗਰੁੱਪ ਆਫ ਇੰਨਸਟੀਟਿਊਸ਼ਨ ਹਮੇਸ਼ਾਂ ਸਭ ਤੋਂ ਅੱਗੇ ਰਹਿੰਦਾ ਹੈ। ਇਸ ਵਾਰ ਫਿਰ ਨੌਜਵਾਨਾਂ ਦੀ ਤੰਦਰੁਸਤੀ ਅਤੇ ਉਤਸ਼ਾਹ ਲਈ ਸੀਟੀ ਇੰਨਸਟੀਟਿਊਸ਼ਨਜ਼ ਵੱਲੋਂ 'ਡੇਅਰ ਟੂ ਕੰਪੀਟ ' ਥੀਮ ਦੇ ਅਧੀਨ 'ਅਲਟੀਮੇਟ ਫਿੱਟ' ਨਾਮ ਦਾ ਈਵੈਂਟ ਕਰਵਾਇਆ ਗਿਆ। ਇਸ ਈਵੈਂਟ ਵਿੱਚ  ਨੌਜਵਾਨਾਂ ਦਾ ਸਟੈਮਿਨਾ, ਹੌਂਸਲਾ  ਅਤੇ ਜ਼ੋਰ ਅਜ਼ਮਾਉਣ  ਦੇ ਲਈ ਦ ਬਲਾਸਟਿੰਗ ਪੁਲ, ਰੋਪ ਕਲਾਇੰਬਿੰਗ,  ਟਗ ਆਫ ਵਾਰ, ਟਰੈਕਟਰ ਟਾਇਰ ਟਰਨਜ਼, ਆਰਮੀ ਕਰਾਅਲਿੰਗ ਅਤੇ ਫਾਰਮਰ ਵਾਲਕ ਵਰਗੇ ਮੁਕਾਬਲੇ ਕਰਵਾਏ ਗਏ। ਪੰਜਾਬ ਵਿੱਚ ਕਰਵਾਏ ਗਏ ਇਸ  ਤਰਾਂ ਦੇ ਪਹਿਲੇ ਈਵੈਂਟ ਵਿੱਚ ਲਗਭਗ 200 ਨੌਜਵਾਨਾਂ ਨੇ ਆਪਣੀ ਜ਼ੋਰ ਅਜ਼ਮਾਇਸ਼ ਕੀਤੀ, ਜਿਹਨਾਂ ਵਿੱਚੋਂ ਸ਼ੁਭਮ ਨੇ ਪਹਿਲਾ, ਰੋਹਿਤ ਨੇ ਦੂਜਾ ਅਤੇ  ਨੇ ਤੀਜਾ ਸਥਾਨ ਹਾਂਸਿਲ ਕੀਤਾ। ਇਨਾਂ ਮੁਕਾਬਲਿਆਂ ਚੋਂ ਹੁਨਰ ਦੀ ਪਰਖ ਲਈ ਬਲਰਾਜ ਖਹਿਰਾ (ਐਮ ਟੀ ਵੀ ਰੋਡੀਜ਼ X4 ਫੇਮ), ਰਮਨਦੀਪ ਢਿੱਲੋਂ (ਐਮ ਟੀ ਵੀ ਰੋਡੀਜ਼ X ਫੇਮ) ਅਤੇ ਅੰਕਿਤ ਢੀਂਗਰਾ (ਵਾਈਬਰੈਂਟ ਮਿਸਟਰ ਇੰਡੀਆ) ਬਤੌਰ ਜੱਜ ਸ਼ਾਮਿਲ ਹੋਏ। ਇਸ ਮੌਕੇ ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡੈਇਰੈਕਟਰ ਸ੍ਰੀ ਮਨਬੀਰ ਸਿੰਘ ਅਤੇ ਵਾਇਸ ਚੇਅਰਮੈਨ ਸ੍ਰੀ ਹਰਪ੍ਰੀਤ ਸਿੰਘ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ  ਉਤਸ਼ਾਹਿਤ ਕੀਤਾ। ਇਸ ਦੌਰਾਨ ਪਹਿਲੇ ਸਥਾਨ ਤੇ ਆਏ ਸ਼ੁਭਮ ਨੇ ਕਿਹਾ ਕਿ ਮੈਂ ਹਮੇਸ਼ਾਂ ਤੋਂ ਹੀ ਇਸ ਤਰਾਂ ਦੇ ਈਵੈਂਟਸ ਦੇ ਹੱਕ ਚ ਰਿਹਾ ਹਾਂ ਜੋ ਮਨੁੱਖ ਦੀ ਅੰਦਰੂਨੀ ਅਤੇ ਬਾਹਰੀ ਤਾਕਤ ਦੀ ਪਰਖ ਕਰਨ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕਰਨ। ਉਹਨਾਂ ਕਿਹਾ ਕਿ ਸਹਿਤ ਅਤੇ ਤੰਦਰੁਸਤੀ ਲਈ ਇਹੋ ਜਿਹੇ ਹੋਰ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਜਿਸ ਨਾਲ ਨੌਜਵਾਨ ਨਸ਼ਾਖੌਰੀ ਤੋਂ ਦੂਰ ਰਹਿਣ ਲਈ ਪ੍ਰੇਰਿਤ ਹੋਣਗੇ। ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਮਨਬੀਰ ਸਿੰਘ ਨੇ ਕਿਹਾ ਕਿ ਇਸ ਈਵੈਂਟ ਵਿੱਚ ਆਏ ਇਹਨਾਂ ਨੌਜਵਾਨਾਂ ਦੇ ਆਪਣੀ ਸਹਿਤ ਅਤੇ ਤੰਦਰੁਸਤੀ ਪ੍ਰਤੀ ਜਨੂੰਨ ਨੇ ਸਾਨੂੰ ਭਵਿੱਖ ਵਿੱਚ ਇਸ ਤਰਾਂ ਦੇ ਹੋਰ ਈਵੈਂਟ ਕਰਵਾਉਣ ਲਈ ਪ੍ਰੇਰਿਤ ਕੀਤਾ ਹੈ।

No comments: