BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁਪ ਨੇ ਟੀਐਸ ਤਲੁਜਾ ਦਾ ਕੀਤਾ ਸਨਮਾਨ

  • ਕਨੇਡਾ ਜਾ ਕੇ ਸ਼੍ਰੀ ਤਲੁਜਾ ਨੇ ਬਣਾਇਆ ਮਿਊਜ਼ਿਕ ਲਵਰ ਗਰੁਪ
  • ਬੈਂਕ ਤੋਂ ਰਿਟਾਅਰਮੇਂਟ ਲੈ ਕੇ ਮਿਊਜ਼ਿਕ ਦੇ ਨਾਲ ਜੂੜੇ, ਫਿਰ ਕਈਆਂ ਵਿੱਚ ਜਗਾਇਆ ਗਾਇਕੀ ਦਾ ਅਲਖ
ਜਲੰਧਰ 4 ਅਪ੍ਰੈਲ (ਬਿਊਰੋ)- 70 ਸਾਲ ਦੇ ਸ਼੍ਰੀ ਟੀਐਸ ਤਲੁਜਾ ਕਾਫ਼ੀ ਮਜ਼ਾਕੀਆ ਹਨ, ਪਰ ਉਨਾਂ ਦੀ ਅਵਾਜ ਉਨਾਂ ਦੀ ਪਹਿਚਾਣ ਹੈ। ਉਨਾਂ ਦੇ ਗੀਤ ਗਾਉਣ ਦਾ ਢੰਗ ਅਜਿਹਾ ਹੈ ਕਿ ਹਰ ਕਿਸੇ ਨੂੰ ਸੰਗੀਤ ਦੇ ਨਾਲ ਜੋੜ ਦਿੰਦਾ ਹੈ। ਐਨ.ਆਰ.ਆਈ ਸ਼੍ਰੀ ਤਲੁਜਾ ਕਨੇਡਾ ਵਿੱਚ ਰਹਿੰਦੇ ਹਨ, ਪਰ ਅਜਕੱਲ ਆਪਣੀ ਪਤਨੀ ਸ਼੍ਰੀਮਤੀ ਬਲਵਿੰਦਰ ਤਲੁਜਾ ਦੇ ਨਾਲ ਜਲੰਧਰ ਆਏ ਹੋਏ ਹਨ। ਉਨਾਂ ਦੀ ਖ਼ਾਸੀਅਤ ਇਹ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ ਉੱਥੇ ਮਿਊਜ਼ਿਕ ਦਾ ਸ਼ੌਕ ਰੱਖਣ ਵਾਲਿਆਂ ਦਾ ਗਰੁੱਪ  ਬਣਾ ਲੈਂਦੇ ਹਨ। ਕਨਾਡਾ ਅਤੇ ਯੂ.ਐਸ.ਏ ਵਿੱਚ ਵੀ ਮਿਊਜ਼ਿਕ ਲਵਰ  ਦੇ ਨਾਮ ਦਾ ਗਰੁੱਪ ਬਣਾਇਆ ਹੋਇਆ ਹੈ। ਜਿੱਥੇ ਪੰਜਾਬੀਆਂ  ਦੇ ਨਾਲ ਨਾਲ ਅੰਗ੍ਰੇਜ ਅਤੇ ਹੋਰ ਵੀ ਦੇਸ਼ਾਂ ਦੇ ਲੋਕ ਉਨਾਂ ਦੇ  ਗੀਤ ਸੁਣਨ ਆਉਂਦੇ ਹਨ।
ਸੋਮਵਾਰ ਨੂੰ ਸੀਟੀ ਗਰੁਪ ਆਫ ਇੰਸਟੀਚਿਊਸ਼ਨਜ਼ ਪੁੱਜਣ  ਉੱਤੇ ਸੀਟੀ ਗਰੁਪ ਦੇ ਚੇਅਰਮੈਨ ਸ. ਚਰਨਜੀਤ ਸਿੰਘ  ਚੰਨੀ ਨੇ ਉਨਾਂ ਨੂੰ ਸਨਮਾਨਿਤ ਕੀਤਾ। ਉਨਾਂ ਦੇ  ਨਾਲ ਕਮਾਂਡਰ ਸਲਿੰਦਰ ਸਿੰਘ, ਉਨਾਂ ਦੀ ਪਤਨੀ ਇੰਦਰਜੀਤ ਕੌਰ, ਪ੍ਰੈਸ ਸੈਕੇਟਰੀ ਮੋ. ਰਫੀ ਨਾਈਟ ਸੁਰਿੰਦਰ ਸਿੰਘ ਅਤੇ ਅਜੈ ਮੈਨੀ ਵੀ ਮੌਜੂਦ ਸਨ। ਇੱਥੇ ਸ਼੍ਰੀ ਤਲੁਜਾ ਨੇ ਕਿਹਾ ਕਿ ਜਦੋਂ ਉਹ ਅੱਠ ਸਾਲ ਦੇ ਸਨ,  ਉਦੋਂ ਤੋਂ ਸੰਗੀਤ ਦਾ ਸ਼ੌਕ ਹੈ। ਜਲੰਧਰ ਦੇ ਬੈਂਕ ਵਿੱਚ ਬੇਤੌਰ ਸੀਨੀਅਰ ਮੈਨੇਜਰ ਰਿਟਾਇਰਮੇਂਟ ਲੋਣ ਤੋਂ ਬਾਅਦ ਉਹ ਕਨੇਡਾ ਚਲੇ ਗਏ। ਇੱਥੇ ਖਾਲੀ ਸਮਾਂ ਵਿੱਚ ਸੀਨਿਅਰ ਸੀਟੀਜਨ ਕਲੱਬ, ਟੀਵੀ ਅਤੇ ਲਾਈਵ ਸਟੇਜ਼ਾਂ ਤੇ ਜਾਕੇ ਗੀਤ ਗਾਇਆ ਕਰਦੇ ਸਨ। ਛੇਤੀ ਹੀ ਇੱਕ ਗਰੁਪ ਬੰਨ ਗਿਆ। ਜਿਨੂੰ ਮਿਊਜ਼ਿਕ ਲਵਰਸ ਦਾ ਨਾਮ ਦਿੱਤਾ ਗਿਆ। ਉਨਾਂ ਦਾ ਬੇਟਾ ਅਮੇਰਿਕਾ ਵਿੱਚ ਹੈ ਅਤੇ ਉਹ ਅਮੇਰਿਕਾ ਵੀ ਜਾਂਦੇ ਰਹਿੰਦੇ ਹਨ। ਉਥੇ ਵੀ ਮਿਊਜ਼ਿਕ ਲਵਰਸ ਦਾ ਨਾਮ ਦੇ ਗਰੁੱਪ ਹੈ। ਅਜਿਹਾ ਹੀ ਗਰੁਪ ਜਲੰਧਰ ਵਿੱਚ ਵੀ ਬਣਿਆ ਹੋਇਆ ਹੈ ਸੀਟੀ ਗਰੁਪ ਆਫ ਇੰਸਟੀਟਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼੍ਰੀ ਟੀਏਸ ਤਲੁਜਾ ਦੇ ਨਾਲ ਦੋਸਤੀ ਨੂੰ ਕਈ ਦਸ਼ਕ ਹੋ ਗਏ ਹਨ। ਉਹ ਪਹਿਲਾ ਵੀ ਗੀਤ ਗਾਉਣ ਦਾ ਸ਼ੋਕ ਰਖਦੇ ਸਨ, ਪਰ ਸ਼੍ਰੀ ਤਲੁਜਾ ਨੂੰ ਸੁਣਕੇ ਉਨਾਂ ਦੇ ਗੀਤ ਗਾਉਣ ਵਿੱਚ ਨਿਖਾਰ ਆਇਆ ਹੈ। ਉਨਾਂ ਕਿਹਾ ਕਿ ਸ਼੍ਰੀ ਤਾਲੁਜਾ ਛੇਤੀ ਹੀ ਵਾਪਸ ਕਨਾਡਾ ਜਾ ਰਹੇ ਹਨ, ਪਰ ਜਦੋਂ ਉਹ ਪੰਜਾਬ ਆ ਜਾਂਦੇ ਹਨ ਤਾਂ ਸਮਝੋੋ ਸਮਾਂ ਹੀ ਬੰਨ ਜਾਂਦਾ ਹੈ। ਇੱਕ ਦੇ ਬਾਅਦ ਇੱਕ ਗੀਤ ਗਾਕੇ ਮਹਿਫਲ ਜਮ ਜਾਂਦੀ ਹੈ। ਸ਼੍ਰੀ ਤਲੁਜਾ ਜਦੋਂ ਚਲੇ ਜਾਂਦੇ ਹਨ ਤਾਂ ਉਨਾਂ ਦੇ  ਵਾਪਿਸ ਆਉਣ ਦਾ ਇੰਤਜਾਰ ਕੀਤਾ ਜਾਂਦਾ ਹੈ,  ਤਾਕਿ ਫਿਰ ਮਹਿਫਲ ਸੱਜੇ ਸਕੇ। ਅਸੀ ਸਾਰੇ ਅਤੇ ਉਨਾਂ ਦੇ ਸੰਗੀਤ ਪ੍ਰੇਮੀ ਉਨਾਂ ਦੇ ਪੰਜਾਬ ਆਉਣ ਦਾ ਇੰਤਜ਼ਾਰ ਕਰਦੇ ਹਾਂ, ਤਾਂ ਜੋ ਮਹਿਫਿਲਾਂ ਜੰਮਿਆ ਰਹਿਣ।

No comments: