BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿੱਚ ਟੀ.ਵੀ ਪ੍ਰੋਡਕਸ਼ਨ ਫਾਰਮੈਟਸ ਤੇ ਤਿੰਨ ਦਿਨੀਂ ਵਰਕਸ਼ਾਪ ਦਾ ਆਯੋਜਨ

ਜਲੰਧਰ 21 ਅਪ੍ਰੈਲ (ਬਿਊਰੋ)- ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਮਾਸ ਕਮਯੂਨੀਕੇਸ਼ਨ ਅਤੇ ਵੀਡਿਓ ਪ੍ਰੋਡਕਸ਼ਨ ਵਿਭਾਗ ਵਲੋਂ “ਟੀ.ਵੀ. ਪ੍ਰੋਡਕਸ਼ਨ ਫਾਰਮੈਟ੍ਰਸ” ਵਿਸ਼ੇ ਤੇ ਤਿੰਨ ਦਿਨੀਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਾਬਕਾ ਕਰਨਲ ਸੰਜੀਵ ਸੂਦ ਬਤੌਰ ਰਿਸੋਰਸ ਪਰਸਨ ਮੌਜੂਦ ਸਨ। ਪ੍ਰਿੰਸੀਪਲ ਡਾ. ਅਜੈ ਸਰੀਨ ਨੇ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕੀਤਾ। ਕਰਨਲ ਸੂਦ ਨੇ ਟੀ.ਵੀ ਦੇ ਇਤਿਹਾਸ ਨਾਲ ਆਪਣੀ ਗੱਲ ਸ਼ੁਰੂ ਕਰਦੇ ਹੋਏ ਵਿਦਿਆਰਥਣਾਂ ਨੂੰ ਟੀ.ਵੀ ਦੀ ਦੁਨਿਆ ਦੀ ਪਹਿਲੀਆਂ ਫਿਲਮਾਂ “ਅਰਾਇਵਲ ਆਫ ਟ੍ਰੇਨ ਵਰਕਰਸ ਕਮਿੰਗ ਆਊਟ ਆਫ ਫੈਕਲਟੀ ਅਤੇ ਕਾਮੇਡੀ” ਫਿਲਮ ਦਿਖਾਈ। ਉਹਨਾਂ ਕਿਹਾ ਕਿ ਟੀ.ਵੀ. ਦੀ ਵਿਸ਼ੇਸ਼ਤਾਂਵਾ ਜਾਣੇ ਬਿਨ੍ਹਾਂ ਟੀ.ਵੀ. ਪ੍ਰੋਡਕਸ਼ਨ ਨੂੰ ਸਮਝਿਆ ਨਹੀਂ ਜਾ ਸਕਦਾ। ਉਹਨਾਂ ਇਹ ਵਿਸ਼ੇਸ਼ਤਾਂਵਾ ਚਾਰਲੀ ਚੈਪਲਿਨ ਦੀ ਮੂਵੀਆਂ ਅਤੇ ਹਿੰਦੀ ਸ਼ੋਰਟ ਫਿਲਮ “ਮੇਰੀ ਪੇਂਸਿਲ” ਦਿਖਾਉਂਦੇ ਹੋਏ ਦੱਸੀ।  ਇਸ ਤੋਂ ਇਲਾਵਾ ਸਕ੍ਰਿਪਟ ਦੇ ਵਿਭਿੰਨ ਫਾਰਮੇਟ ਤੇ ਵੀ ਗੱਲ ਕੀਤੀ ਗਈ। ਕਰਨਲ ਸੂਦ ਨੇ ਵਿਦਿਆਰਥਣਾਂ ਨੂੰ ਟੀ.ਵੀ ਦਾ ਪਹਿਲਾ ਨਿਊਜ਼ ਬੁਲੇਟਿਨ ਦਿਖਾਉਂਦੇ ਹੋਏ ਉਸ ਨੂੰ ਬਨਾਉਣ ਦੇ ਬਾਰੇ ਵਿੱਚ ਜਾਨਕਾਰੀ ਦਿੱਤੀ। ਪਹਿਲੀ ਡਾਕਯੂਮੇਂਟਰੀ ਫਿਲਮ “ਦ ਪਿਰਾਮਿਡਸ” ਵੀ ਦਿਖਾਈ ਗਈ। ਉਹਨਾਂ ਭਾਰਤੀ ਟੈਲੀਵਿਜ਼ਨ ਸੀਰੀਅਲ ਟੋਕ ਸ਼ੋ ਅਤੇ ਫੋਨ ਇੰਨ ਪ੍ਰੋਗ੍ਰਾਮ ਦੀ ਵੀ ਜਾਨਕਾਰੀ ਦਿੱਤੀ। ਟੀ.ਵੀ ਸਕ੍ਰਿਪਟ ਵਿੱਚ ਪ੍ਰਯੋਗ ਹੋਣ ਵਾਲੀ ਭਾਸ਼ਾ ਅਤੇ ਵਿਆਕਰਨ ਤੇ ਵੀ ਚਰਚਾ ਕੀਤੀ ਗਈ। ਵਿਦਿਆਰਥਣਾਂ ਨੂੰ ਥਿਊਰੀ ਦੇ ਨਾਲ ਪ੍ਰੈਕਟੀਕਲ ਦੀ ਵੀ ਜਾਨਕਾਰੀ ਦਿੱਤੀ ਗਈ। ਇਸ ਮੌਕੇ ਤੇ ਪ੍ਰੋ. ਰਮਨੀਤਾ ਸੈਨੀ ਸ਼ਾਰਦਾ, ਰਮਾ ਸ਼ਰਮਾ ਅਤੇ ਚੇਤਨਦੀਪ ਕੌਰ ਵੀ ਮੌਜੂਦ ਸਨ। ਪਿ੍ਰੰਸੀਪਲ ਡਾ. ਅਜੈ ਸਰੀਨ ਨੇ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਇਸ ਵਰਕਸ਼ਾਪ ਵਿੱਚ ਕਮਯੂਨਿਟੀ ਕਾਲਜ ਡਿਪਲੋਮਾ, ਬੀ.ਏ. ਜਰਨੇਲਿਜ਼ਮ, ਬੀ.ਏ. ਵੀਡਿਓ ਪ੍ਰੋਡਕਸ਼ਨ ਅਤੇ ਏਡਆਨ ਕੋਰਸ ਇਨ ਰਿਪੋਰਟਿੰਗ, ਏਂਕਰਿੰਗ ਅਤੇ ਨਿਊਜ਼ ਰੀਡਿੰਗ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।

No comments: