BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਵਿਦਾਇਗੀ ਸਮਾਰੋਹ ਦੇ ਮੌਕੇ ਤੇ ਹਵਨ ਯਗ ਦਾ ਆਯੋਜਨ

ਜਲੰਧਰ 23 ਅਪ੍ਰੈਲ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਵਿਖੇ ਯੂ.ਜੀ ਅਤੇ ਪੀ.ਜੀ ਦੀਆਂ ਵਿਦਿਆਰਥਣਾਂ ਦੀ ਵਿਧਾਈ ਹੇਤੁ ਹਵਨ ਯਗ ਅਤੇ ਵਿਦਾਈ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਹਵਨ ਯਗ ਦੇ ਮਾਧਿਅਮ ਨਾਲ ਵਿਦਿਆਰਥਣਾਂ ਦੇ ਮੰਗਲ ਅਤੇ ਸਫਲਤਾ ਪ੍ਰਾਪਤੀ ਦੇ ਲਈ ਪਰਮਪਿਤਾ ਨੂੰ ਪ੍ਰਾਥਨਾ ਕੀਤੀ ਗਈ। ਹਵਨ ਸਫਲਤਾ ਅਤੇ ਮੁਕਤਿ ਦਾ ਮਾਰਗ ਹੈ। ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਹਵਨ ਯਗ ਦੇ ਮਾਧਿਅਮ ਨਾਲ ਵਿਦਿਆਰਥਣਾਂ ਦੀ ਸਫਲਤਾ ਅਤੇ ਭੱਵਿਖ ਦੀ ਮੰਗਲ ਕਾਮਨਾ ਕਰਦੇ ਹੋਏ ਪ੍ਰਾਥਨਾ ਕੀਤੀ।
ਇਸ ਮੌਕੇ ਤੇ ਵਿਦਿਆਰਥਣਾਂ ਦੇ ਲਈ ਵਿਦਾਈ ਸਮਾਰੋਹ ਦਾ ਵੀ ਆਯੋਜਨ ਕੀਤਾ ਗਿਆ। ਮਾਡਲਿੰਗ, ਡਾਂਸ, ਗੇਮਾਂ, ਗੀਤਾਂ ਆਦਿ ਦੇ ਮਾਧਿਅਮ ਦੇ ਨਾਲ ਵਾਤਾਵਰਨ ਨੂੰ ਆਨੰਦਿਤ ਬਣਾਇਆ ਗਿਆ।  ਇਸ ਮੌਕੇ ਤੇ ਯੂ.ਜੀ. ਦੀ ਵਿਦਿਆਰਥਣਾਂ ਵਿੱਚੋਂ ਕੁ. ਉਪਾਸਨਾ ਨੂੰ ਮਿਸ ਐਚ.ਐਮ.ਵੀ2016, ਚਿਤਵਨ ਨੂੰ ਪਹਿਲਾ, ਰੂਪਿੰਦਰ ਨੂੰ ਦੂਜਾ,  ਕਾਮਨਾ ਨੂੰ ਮਿਸ ਏਥਨਿਕ, ਆਰੂਸ਼ੀ ਨੂੰ ਮਿਸ ਸਟਾਇਲਿੰਗ ਅਤੇ ਪੀ.ਜੀ ਕਲਾਸਾਂ ਵਿੱਚੋਂ ਇੰਦਰਜੀਤ ਨੂੰ ਐਚ.ਐਮ.ਵੀ2016, ਦੀਪਿਕਾ ਨੂੰ ਪਹਿਲਾ, ਰੂਬਿੰਦਰ ਕੌਰ ਨੂੰ ਦੂਜਾ, ਰਮਨਦੀਪ ਕੌਰ ਨੂੰ ਮਿਸ ਏਥਨਿਕ, ਸ਼ਿਵਾਨੀ ਮੋਹਨ ਨੂੰ ਮਿਸ ਸਟਾਇਲਿਸ਼ ਅਤੇ ਸਰਵਪ੍ਰੀਤ ਨੂੰ ਮਿਸ ਟੈਲੇਂਟ ਅਤੇ ਮਿਸ ਪੰਚੂਏਲਿਟੀ, ਚੁਣਿਆ ਗਿਆ। ਜੱਜਾਂ ਦੀ ਭੂਮਿਕਾ ਡਾ. ਆਦਰਸ਼ ਖੰਨਾ, ਡਾ. ਸੰਤੋਸ਼ ਖੰਨਾ, ਪ੍ਰੋ. ਮਮਤਾ, ਪੋ. ਨਵਰੂਪ, ਪੋ. ਸ਼ਾਲੂ ਬਤਰਾ, ਅਤੇ ਪੋ. ਪੂਰਨਿਮਾ ਨੇ ਨਿਭਾਈ।
ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਇਸ ਸੁਨਹਰੀ ਮੌਕੇ ਤੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੂੰ ਆਗਾਮੀ ਜ਼ਿੰਦਗੀ ਦੇ ਲਈ ਸਫਲਤਾ ਪ੍ਰਾਪਤਿ ਅਤੇ ਸ਼ੁੱਭ ਇਛਾਵਾਂ ਦੇਂਦੇ ਹੋਏ ਭੰਵਿਖ ਲਈ ਹੋਰ ਮਿਹਨਤ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਦੀ ਪ੍ਰੇਰਨਾ ਦਿੱਤੀ।  ਵਿਦਿਆਰਥੀ ਪਰਿਸ਼ਦ ਦੇ ਡੀਨ ਪੋ. ਅਰਚਨਾ ਕਪੂਰ ਨੇ ਵਿਦਿਆਰਥਣਾਂ ਨੂੰ ਸ਼ੁਭ ਆਸ਼ੀਸ਼ ਦਿੱਤਾ। ਮੰਚ ਦਾ ਸੰਚਾਲਨ ਡਾ. ਅੰਜਨਾ ਭਾਟਿਆ, ਪੋ. ਬੀਨੂ ਗੁਪਤਾ, ਡਾ. ਜਯੋਤਿ ਗੋਗਿਆ, ਉਰਵਸ਼ੀ ਅਤੇ ਡਾ. ਨਿਧਿ ਕੋਛੜ ਨੇ ਕੀਤਾ।

No comments: