BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਦੀ ਨਵਨਿਯੁਕਤ ਪ੍ਰਿੰਸੀਪਲ ਨੇ ਕੀਤਾ ਪ੍ਰਾਥਨਾ ਸਭਾ ਨੂੰ ਸੰਬੋਧਿਤ

ਜਲੰਧਰ 20 ਅਪ੍ਰੈਲ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਨਵਨਿਯੁਕਤ ਪ੍ਰਿੰਸੀਪਲ ਡਾ. ਅਜੈ ਸਰੀਨ ਨੇ ਆਪਣੀ ਨਿਯੁਕਤੀ ਦੇ ਬਾਅਦ ਪਹਿਲੀ ਪ੍ਰਾਥਨਾ ਸਭਾ ਨੂੰ ਸੰਬੋਧਿਤ ਕੀਤਾ। ਇਸ ਮੌਕੇ ਤੇ ਸਟਾਫ ਮੈਂਬਰਾਂ ਨੇ ਫੁੱਲ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ। ਕਾਲਜ ਡੀਨ ਸਟੂਡੇਂਟ ਕਾਊਂਸਿਲ ਪੋz. ਅਰਚਨਾ ਕਪੂਰ ਨੇ ਵਿਦਿਆਰਥਣਾਂ ਨਾਲ ਡਾ. ਅਜੈ ਸਰੀਨ ਦੀ ਜਾਣਪਹਿਚਾਣ ਕਰਵਾਈ। ਡਾ. ਸਰੀਨ ਨੇ ਪ੍ਰਾਥਨਾ ਸਭਾ ਵਿੱਚ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਐਚ.ਐਮ.ਵੀ ਅੰਗ੍ਰੇਜ਼ੀ ਵਿਭਾਗ ਵਿੱਚ ਕਾਰਜਸ਼ੀਲ ਰਹਿੰਦੇ ਹੋਏ ਉਹਨਾਂ ਨੇ ਜੋ ਕੁਝ ਵੀ ਸਿਖਿਆ, ਉਸਨੂੰ ਪ੍ਰੈਕਟੀਕਲ ਤੌਰ ਤੇ ਬਟਾਲਾ ਦੇ ਕਾਲਜ ਵਿੱਚ ਅਪਨਾਇਆ।  ਉਹਨਾਂ ਪਰਿਵਾਰ ਵਿੱਚ ਵਿਸ਼ੇਸ਼ ਤੌਰ ਤੇ ਕੁੜੀਆਂ ਦੀ ਮਹਤੱਤਾ ਤੇ ਗੱਲ ਕਰਦੇ ਹੋਏ ਕਿਹਾ ਕਿ ਕੁੜੀਆਂ ਥੋੜੀ ਦੇਰ ਹੀ ਸਾਡੇ ਕੋਲ ਰਹਿੰਦੀਆਂ ਹਨ।  ਉਹਨਾਂ ਨੂੰ ਇਹ ਸਿਖਾਨਾ ਜ਼ਰੂਰੀ ਹੈ ਕਿ ਪਰਿਵਾਰ ਅਤੇ ਸਬੰਧਾਂ ਨੂੰ ਜੋੜਨਾ ਕਿਵੇਂ ਹੈ। ਇਸ ਤਰਾਂ ਅਸੀ ਇਕ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਪਾ ਸਕਦੇ ਹਾਂ।  ਜੇਕਰ ਅਸੀ ਕੜੀ ਮਿਹਨਤ ਕਰਾਂਗੇ ਤਾਂ ਕਿਸਮਤ ਵੀ ਸਾਡਾ ਸਾਥ ਦੇਵੇਗੀ। ਉਹਨਾਂ ਸਾਰਿਆਂ ਸਟਾਫ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਇੱਕਠੇ ਹੋ ਕੇ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ ਤਾਂਕਿ ਐਚ.ਐਮ.ਵੀ ਹੋਰ ਉਚਾਈਆਂ ਨੂੰ ਛੂ ਸਕੇ। ਇਸ ਮੌਕੇ ਤੇ ਟੀਚਿੰਗ ਅਤੇ ਨਾਨਟੀਚਿੰਗ ਸਟਾਫ ਮੈਂਬਰ ਮੌਜੂਦ ਸਨ। ਮੰਚ ਦਾ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।

No comments: