BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਜੀ ਦਾ ਵਿਦਾਇਗੀ ਸਮਾਰੋਹ

ਜਲੰਧਰ 16 ਅਪ੍ਰੈਲ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਵਿਹੜੇ ਵਿਚ ਪਿ੍ਰੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਜੀ ਦੀ ਸੇਵਾ ਮੁਕਤੀ ਸੰਬੰਧੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਸਟਾਫ, ਡੀ.ਏ.ਵੀ ਕਾਲਜ ਮੈਨੇਜ਼ਿੰਗ ਕਮੇਟੀ ਦੇ ਮੈਂਬਰ, ਐਲ.ਐਮ.ਸੀ ਮੈਂਬਰ, ਵਿਭਿੰਨ ਸੰਸਥਾਵਾਂ ਦੇ ਪ੍ਰਿੰਸੀਪਲ ਆਦਿ ਨੇ ਉਨ੍ਹਾਂ ਦੀ ਆਗਾਮੀ ਜ਼ਿੰਦਗੀ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸੱਭ ਤੋਂ ਪਹਿਲਾ ਪ੍ਰਿੰਸੀਪਲ ਡਾ. ਭਾਰਦਵਾਜ ਦਾ ਤਿਲਕ ਲਗਾ ਕੇ ਮੰਗਲ ਕਾਮਨਾਵਾਂ ਦੇ ਨਾਂਲ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ ਗਿਆ।  ਸਮਾਗਮ ਦਾ ਆਰੰਭ ਜੋਤ ਜਲਾ ਕੇ ਕੀਤਾ ਗਿਆ। ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਜੀ ਦੇ ਨਾਲ ਬਿਤਾਏ ਹੋਏ ਸੁਨਹਰੀ ਯਾਦਾਂ ਨੂੰ ਯਾਦ ਕਰਦੇ ਹੋਏ ਜਸਟਿਸ ਐਨ.ਕੇ.ਸੂਦ (ਉਪਪ੍ਰਧਾਨ, ਡੀ.ਏ.ਵੀ. ਕਾਲਜ ਮੈਨੇਜ਼ਿੰਗ ਕਮੇਟੀ), ਸ਼੍ਰੀ ਅਰਵਿੰਦ ਘਈ, ਸ਼੍ਰੀਮਤੀ ਸਰੋਜਨੀ ਗੋਤਮ ਸ਼ਾਰਦਾ (ਕਮਿਸ਼ਨਰ ਏਕਸਾਇਜ ਏਂਡ ਟੈਕਸੇਸ਼ਨ), ਡਾ. ਸੁਸ਼ਮਾ ਚਾਵਲਾ, ਡਾ. ਕੁਮੁਦ ਪਸਰੀਚਾ ਸ਼੍ਰੀਮਤੀ ਰੇਣੁਕਾ ਭੱਟੀ, ਡਾ. ਜਸਬੀਰ ਰਿਸ਼ੀ ਨੇ ਉਨ੍ਹਾਂ ਦੇ ਪ੍ਰੇਰਣਾਸ੍ਰੋਤ ਬਹੁਮੁਖੀ ਵਿਅਕਤੀਤਵ ਅਤੇ ਕ੍ਰਤਿਤਵ ਦੀ ਝਾਂਕੀ ਪੇਸ਼ ਕੀਤੀ। ਇਸ ਤੋਂ ਇਲਾਵਾ ਵੱਖਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋ ਚੁੱਕੇ ਅਧਿਆਪਕ ਸਾਹਿਬਾਨਾਂ ਨੇ ਵੀ ਪ੍ਰਿੰਸੀਪਲ ਮੈਡਮ ਦਾ ਫੁੱਲਾਂ ਨਾਲ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਅਜੈ ਸਰੀਨ ਨੇ ਮੈਡਮ ਪ੍ਰਿੰਸੀਪਲ ਡਾ. ਭਾਰਦਵਾਜ ਦਾ ਫੁੱਲਾਂ ਨਾਲ ਸਵਾਗਤ ਕੀਤਾ। ਮੈਡਮ ਦੇ ਪਰਿਵਾਰ ਮੈਬਰਾਂ ਵਿੱਚੋਂ ਅੰਸ਼ੀਕਾਂ, ਅੰਵਤੀਕਾ (ਦੋਹਤੀਆਂ) ਮੇਘਾਆਕਾਸ਼ (ਧੀਜੁਆਈ), ਸ਼੍ਰੀ ਮਨੀਸ਼ਪਰਮਿੰਦਰ (ਪੁੱਤਰਨੁੰਹ), ਜਤਿੰਦਰ ਭਾਰਦਵਾਜਨੀਨਾ ਭਾਰਦਵਾਜ, ਸ਼੍ਰੀ ਵਿਜੈ ਭਾਰਦਵਾਜ, ਸ਼੍ਰੀਮਤੀ ਮੁਕਤੀ ਭਾਰਦਵਾਜ, ਸ਼੍ਰੀ ਓ.ਪੀ. ਬਿਰਲਾ, ਸ਼੍ਰੀ ਹੇਮੰਤ ਕਾਲੀਆਰਿੱਤੂ ਕਾਲੀਆ ਨੇ ਸਮਾਗਮ 'ਚ ਸ਼ਿਰਕਤ ਕੀਤੀ ਤੇ ਕਾਲਜ ਦੇ ਵਿਭਿੰਨ ਅਧਿਆਪਕ ਸਾਹਿਬਾਨਾਂ ਨੇ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਸ਼੍ਰੀ ਪ੍ਰਦੂਮਨ (ਸੰਗੀਤ ਵਿਭਾਗ) ਨੇ ਭਜਨ ਗਾ ਕੇ ਸਮਾਗਮ 'ਚ ਪ੍ਰਮਾਤਮਾ ਦੀ ਮੌਜੂਦਗੀ ਨੂੰ ਪ੍ਰਤੱਖ ਕੀਤਾ। ਸ਼੍ਰੀਮਤੀ ਜਯੋਤੀ ਮਿੱਤੂ ਨੇ 'ਪਾਇਓ ਜੀ ਮੈਨੇ ਰਾਮ ਰਤਨ ਧਨ ਪਾਇਓ' ਭਜਨ ਤੇ ਸਿਤਾਰ ਵਾਦਨ ਨਾਲ ਸਮਾਗਮ ਨੂੰ ਖੁਸ਼ਗਵਾਰ ਬਣਾਇਆ। ਡਾ. ਕੁਮਦ ਪਸਰੀਚਾ (ਮੈਂਬਰ ਐਲੂਮਨਾਈ), ਜਸਟਿਸ ਐਨ.ਕੇ.ਸੂਦ, ਸ਼੍ਰੀ ਅਰਵਿੰਦ ਘਈ, ਸਰੋਜਨੀ ਗੌਤਮ ਸ਼ਾਰਧਾ ਆਦਿ ਨੇ ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੂੰ ਉਨਾਂ ਦੇ ਆਤਮਵਿਸ਼ਵਾਸ਼, ਸਕਾਰਾਤਮਕ ਸੋਚ ਗੁਣਾਂ ਨਾਲ ਸਰਸ਼ਾਰ ਹੋਣ ਸਦਕਾ ਜੀਵਨ 'ਚ ਹੋਰ ਸਾਰਥਕ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਤੇ ਉਨਾਂ ਦੁਆਰਾ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਸ਼੍ਰੀ ਅਰਵਿੰਦ ਘਈ ਜੀ ਨੇ ਪ੍ਰਿੰਸੀਪਲ ਅਜੈ ਸਰੀਨ ਜੀ ਨੂੰ ਪ੍ਰਿੰਸੀਪਲ ਦਾ ਅਹੁਦਾ ਗ੍ਰਹਿਣ ਕਰਨ ਲਈ ਵਧਾਈ ਦਿੱਤੀ। ਪ੍ਰਿੰਸੀਪਲ ਅਜੈ ਸਰੀਨ ਨੇ ਸਮਾਗਮ ਦੀ ਰੂਹੇ ਰਵ੍ਹਾਂ ਡਾ. ਰੇਖਾ ਕਾਲੀਆ ਭਾਰਦਵਾਜ ਦੀ ਦ੍ਰਿੜ ਸ਼ਕਤੀ, ਸੰਸਕਾਰਮਈ, ਮਾਤ ਸ਼ਕਤੀ ਦੀ ਮਾਲਕਣ ਆਦਿ ਅਲੰਕਾਰਾਂ ਨਾਲ ਸੁਸ਼ੋਭਿਤ ਕੀਤਾ।  ਆਪਣੇ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਦਾ ਐਚ.ਐਮ.ਵੀ 'ਚ ਬਤੌਰ ਪ੍ਰਿੰਸੀਪਲ ਦੀ ਪਦਵੀ ਦੇਣ ਲਈ ਧੰਨਵਾਦ ਕਰਦਿਆਂ ਸਾਰਿਆਂ ਦੀਆਂ ਆਸ਼ਾਵਾਂ ਤੇ ਪੂਰਾ ਉਤਰ ਕੇ ਤੇ ਕਾਲਜ ਮੈਂਬਰਾਂ ਦੇ ਸਹਿਯੋਗ ਨਾਲ ਕਾਲਜ ਨੂੰ ਅੱਗੇ-ਅੱਗੇ ਤਰੱਕੀ ਦੀਆਂ ਸਿਖਰਾਂ ਤੇ ਪਹੁੰਚਾਉਣ ਦੀ ਕਾਮਨਾ ਕੀਤੀ। ਆਪਣੇ ਰੇਖਾ ਕਾਲੀਆ ਭਾਰਦਵਾਜ ਜੀ ਦੇ ਜੀਵਨ ਦੇ ਮਹੱਤਵਪੂਰਨ ਪਹਿਲੂਆਂ, ਉਪਲਬਧੀਆਂ ਨੂੰ ਦ੍ਰਿਸ਼ਟੀਗੋਚਰ ਕੀਤਾ। ਪ੍ਰਿੰਸੀਪਲ ਅਜੈ ਸਰੀਨ ਅਤੇ ਪ੍ਰਧਾਨਗੀ ਮੰਡਲ ਨੇ ਰੇਖਾ ਕਾਲੀਆ ਭਾਰਦਵਾਜ ਜੀ ਨੂੰ ਸਮਰਿਤੀ ਚਿੰਨ੍ਹ, ਫੁਲਕਾਰੀ ਦਾ ਦੁਪੱਟਾ, ਐਲਬਮ, ਆਦਿ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ. ਭਾਰਦਵਾਜ ਨੇ ਪ੍ਰਮਾਤਮਾ, ਪਰਿਵਾਰ ਤੇ ਐਚ.ਐਮ.ਵੀ ਦੇ ਮੈਂਬਰਾਂ ਦਾ ਨਮਨ ਕਰਦਿਆਂ ਸਮਾਗਮ 'ਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰਿੰਸੀਪਲ ਅਜੈ ਸਰੀਨ ਜੀ ਨੂੰ ਕਾਲਜ ਦੀ ਬਾਗਦੋੜ ਸਾਂਭਨ ਲਈ ਵਧਾਈ ਦਿੱਤੀ। ਮੇਅਰ ਸੁਨੀਲ ਜੋਤੀ ਨੇ ਆਪਣੀ ਭੈਣ ਡਾ. ਰੇਖਾ ਕਾਲੀਆ ਭਾਰਦਵਾਜ ਜੀ ਨੂੰ ਉਨਾਂ ਦੇ ਸਾਰਥਕ ਕਾਰਜ਼ਾ ਲਈ ਨਾ ਕੇਵਲ ਪ੍ਰੇਰਿਆ ਸਗੋਂ ਪ੍ਰਮਾਤਮਾ ਦਾ ਧੰਨਵਾਦ ਵੀ ਕੀਤਾ ਕਿ ਉਸ ਨੇ ਆਪਣੇ ਮਾਤ ਸ਼ਕਤੀ, ਬੱਚਿਆਂ ਲਈ ਰੋਸ਼ਨੀ ਦਾ ਘਰ, ਪ੍ਰਤਿਭਾਸ਼ਾਲੀ, ਸੂਝਵਾਨ ਭੈਣ ਦਾ ਸਾਥ ਪ੍ਰਦਾਨ ਕੀਤਾ। ਮੰਚ ਦਾ ਸੰਚਾਲਨ ਡਾ. ਅੰਜਨਾ ਭਾਟਿਆ ਅਤੇ ਪੋ. ਕੁਲਜੀਤ ਕੌਰ ਨੇ ਕੀਤਾ।
ਇਸ ਮੌਕੇ ਤੇ ਐਲ.ਐਮ.ਸੀ ਮੈਂਬਰ ਡਾ.ਰੀਸ਼ਿ ਆਰਿਆ, ਐਸ.ਐਨ.ਮਾਯਰ, ਅਸ਼ੋਕ ਪਰੁਥੀ, ਪ੍ਰਿੰ. ਇੰਦਰਜੀਤ ਤਲਵਾਰ, ਇਰਵਿਨ ਖੰਨਾ, ਪ੍ਰਿੰ. ਐਮ.ਐਲ.ਏਰੀ, ਡਾ. ਮਨੋਜ ਕੁਮਾਰ, ਪ੍ਰਿੰ. ਜਗਰੂਪ ਸਿੰਘ, ਪ੍ਰਿੰ. ਅਨੀਤਾ ਨੰਦਾ, ਪ੍ਰਿੰ. ਵਿਨੋਦ ਕੁਮਾਰ, ਪ੍ਰਿੰ. ਰਵੀ ਸ਼ਰਮਾ, ਪ੍ਰਿੰ. ਯੋਗੇਸ਼ ਗੰਭੀਰ, ਪ੍ਰਿੰ. ਬਲਜਿੰਦਰ ਸਿੰਘ, ਪ੍ਰਿੰ. ਰਵਿੰਦਰ ਸ਼ਰਮਾ, ਡਾ. ਕੇ.ਐਨ.ਕੋਲ, ਡਾ.ਕੇ.ਕੇ.ਰੱਤੂ (ਡੀ.ਏ.ਵੀ ਯੂਨੀ.), ਪ੍ਰਿੰ. ਡਾ. ਸਰੀਤਾ ਵਰਮਾ, ਪ੍ਰਿੰ. ਵਿਭਾ ਸ਼ਾਰਦਾ ਅਤੇ ਡਾ. ਰੇਖਾ ਕਾਲੀਆ ਭਾਰਦਵਾਜ ਦੇ ਪਰਿਵਾਰਿਕ ਮੈਂਬਰ ਮੌਜੂਦ ਸਨ।

No comments: