BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ 'ਪੁਨਰਮਿਲਨ' ਦਾ ਆਯੋਜਨ

ਜਲੰਧਰ 2 ਅਪ੍ਰੈਲ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਪੁਰਾਨੀ ਵਿਦਿਆਰਥਣਾਂ ਦੇ ਨਾਲ ਪੁਨਰਮਿਲਨ2016 ਦਾ ਆਯੋਜਨ ਕੀਤਾ ਗਿਆ। ਪੁਰਾਨੀ ਵਿਦਿਆਰਥਣਾਂ ਨੇ ਵਡੀ ਗਿਣਤੀ ਵਿੱਚ ਕਾਲਜ ਪਹੁੰਚ ਕੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਕਾਲਜ ਪਹੁੰਚਣ ਵਾਲੀ ਪੁਰਾਨੀ ਵਿਦਿਆਰਥਣਾਂ ਵਿੱਚ ਏਲੁਮਨੀ ਐਸੋਸਇਏਸ਼ਨ ਦੀ ਪੇ੍ਰਜ਼ੀਡੇਂਟ ਡਾ. ਰਸ਼ਮੀ ਖੁਰਾਨਾ ਅਤੇ ਵਾਇਸ ਪ੍ਰੈਜ਼ੀਡੇਂਟ ਡਾ. ਕੁਮੁਦ ਪਸਰੀਚਾ ਵੀ ਸ਼ਾਮਲ ਸਨ। ਪੁਰਾਨੀ ਵਿਦਿਆਰਥਣਾਂ ਨੂੰ ਐਚ.ਐਮ.ਵੀ ਦੇ 'ਵਿਰਸਾ ਹੇਰੀਟੇਜ਼' ਸੇਂਟਰ ਲੈ ਜਾਇਆ ਗਿਆ ਅਤੇ ਉਹਨਾਂ ਨੂੰ ਪੰਜਾਬੀ ਵਿਰਸਾ ਦਿਖਾਇਆ ਗਿਆ। ਪੰਜਾਬੀ ਵਿਰਸਾ ਹੇਰੀਟੇਜ਼ ਸੇਂਟਰ ਵਿੱਚ ਪੋz. ਕੰਵਲਜੀਤ, ਨਵਰੂਪ, ਵੀਨਾ ਅਰੌੜਾ ਅਤੇ ਕੁਲਜੀਤ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੁਰਾਨੀ ਵਿਦਿਆਰਥਣਾਂ ਨੇ ਪੰਜਾਬੀ ਗੀਤਾਂ ਦੀਆਂ ਧੁਨਾਂ ਤੇ ਗਿੱਧਾ ਵੀ ਪਾਇਆ। ਰਾਗਿਨੀ ਆਡਿਟੋਰਿਯਮ ਵਿੱਚ ਮਹਿਮਾਨਾਂ ਨੂੰ ਇਕ ਪ੍ਰੈਜ਼ੇਂਟੇਸ਼ਨ ਦਿਖਾਈ ਗਈ ਜਿਸ ਵਿੱਚ ਕਾਲਜ ਦੀਆਂ ਉਪਲਬਧੀਆਂ ਦੇ ਬਾਰੇ ਦੱਸਿਆ ਗਿਆ। ਪੁਰਾਨੀ ਵਿਦਿਆਰਥਣਾਂ ਨੇ ਆਪਣੀਆਂ ਯਾਦਾਂ ਸ਼ੇਅਰ ਕੀਤੀਆਂ। ਇਸ ਮੌਕੇ ਤੇ ਸੰਗੀਤ ਵੋਕਲ ਵਿਭਾਗ ਤੋਂ ਪੋz. ਅਰੂਣਾ ਵਾਲਿਆ ਅਤੇ ਪ੍ਰਦਯੂਮਨ ਨੇ ਟੱਪੇ ਗਾ ਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਪ੍ਰਿੰਸੀਪਲ ਡਾ. ਭਾਰਦਵਾਜ ਨੇ ਇਸ ਮੌਕੇ ਤੇ ਕਿਹਾ ਕਿ ਐਚ.ਐਮ.ਵੀ ਦੇ ਲਈ ਪੁਰਾਨੀ ਵਿਦਿਆਰਥਣਾਂ ਦਾ ਸਵਾਗਤ ਕਰਨਾ ਬਹੁਤ ਗਰਵ ਦੀ ਗੱਲ ਹੈ। ਪੁਨਰਮਿਲਨ ਵਿੱਚ ਆਉਣ ਵਾਲੀਆਂ ਪੁਰਾਨੀ ਵਿਦਿਆਰਥਣਾਂ ਦੇ ਨਾਲ ਗੇਮਾਂ ਖੇਡ ਕੇ ਉਨ੍ਹਾਂ ਦਾ ਮਨੋਰਜੰਨ ਵੀ ਕੀਤਾ ਗਿਆ। ਫੋਕ ਆਰਕੇਸਟ੍ਰਾ ਟੀਮ ਨੇ ਪਰਫਾਮੇਂਸ ਦੇ ਕੇ ਸਾਰੀਆਂ ਦਾ ਦਿਲ ਜਿੱਤ ਲਿਆ। ਮਾਡਲਿੰਗ ਦੇ ਬਾਅਦ ਮਿਸ ਗਾਰਜਿਅਸ, ਮਿਸ ਚਾਰਮਿੰਗ ਅਤੇ ਮਿਸ ਏਲੀਗੇਂਟ ਦਾ ਟਾਇਟਲ ਵੀ ਦਿੱਤਾ ਗਿਆ। ਜਜਾਂ ਦੀ ਭੂਮਿਕਾ ਪੋ. ਜਯੋਤਿ ਕੌਲ ਅਤੇ ਡਾ. ਸੰਤੋਸ਼ ਖੰਨਾ ਨੇ ਨਿਭਾਈ।
ਇਸ ਮੌਕੇ ਤੇ ਸ਼੍ਰੀਮਤੀ ਸਰੋਜਨੀ ਗੋਤਮ ਸ਼ਾਰਦਾ  ਏਕਸਾਇਜ ਐਂਡ ਟੈਕਸੇਸ਼ਨ ਕਮਿਸ਼ਨਰ, ਸ਼੍ਰੀਮਤੀ ਸੰਜੀਦਾ ਬੇਰੀ  ਜਿਲਾ ਰੋਜ਼ਗਾਰ ਦਫਤਰ, ਸ਼੍ਰੀਮਤੀ ਰਮਨਪ੍ਰੀਤ ਕੌਰ  ਡਾਇਰੈਕਟਰ ਸ਼ਮਸ਼ੀਰ ਕਮਯੂਨੀਕੇਸ਼ਨ, ਸ਼੍ਰੀਮਤੀ ਨਿਰਮਲਾ ਜੋਸ਼ੀ  ਜੀ.ਐਨ.ਡੀ.ਯੂ. ਕੈਂਪਸ, ਸ਼੍ਰੀਮਤੀ ਬੀਨੂ ਗੁਪਤਾ, ਡਾ. ਨਿਧੀ ਕੋਛੜ ਅਤੇ ਉਰਵਸ਼ੀ ਵੀ ਮੌਜੂਦ ਸਨ।

No comments: