BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਗੋਡ ਪਾਰਟੀਕਲ ਅਤੇ ਏਕਸਲਰੇਟਰ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

ਜਲੰਧਰ 3 ਅਪ੍ਰੈਲ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਦੇ ਭੌਤਿਕ ਵਿਗਿਆਨ ਵਿਭਾਗ ਨੇ ਗੋਡ ਪਾਰਟੀਕਲ ਅਤੇ ਏਕਸਲਰੇਟਰ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ।  ਅੰਤਰਰਾਸ਼ਟਰੀ ਪੱਧਰ ਦੀ ਵਿਗਿਆਨਿਕ ਪ੍ਰੋ. ਸੁਮਨ ਬੇਰੀ ਪ੍ਰਮੁੱਖ ਪ੍ਰਵਕਤਾ ਸੀ।  ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਵਿਭਾਗ ਦੀ ਮੁੱਖੀ ਪੋ. ਰੇਣੁਕਾ ਭੱਟੀ, ਰਾਕੇਸ਼ ਉੱਪਲ ਅਤੇ ਮੀਨਾਕਸ਼ੀ ਸਿਆਲ ਦਾ ਸਵਾਗਤ ਕੀਤਾ। ਪੋ. ਸੁਮਨ ਬੇਰੀ ਨੇ ਟਾੱਪ ਕਾਰਕ ਦੀ ਖੋਜ਼ ਵਿੱਚ ਏਕਸਲਰੇਟਰ ਦੇ ਮਹੱਤਵ ਦੇ ਬਾਰੇ ਵਿੱਚ ਦੱਸਿਆ। ਉਹਨਾਂ ਫਰਮੀ ਲੈਬ ਟੈਵਾਟਰੋਨ ਲੈਬ (ਯੂ.ਐਸ.ਏ) ਅਤੇ ਐਲ.ਐਚ.ਸੀ ਦੇ ਬਾਰੇ ਵਿੱਚ ਦੱਸਿਆ  ਜੋਕਿ ਸਰਨ, ਜੇਨੇਵਾ, ਸਵਿਟਜ਼ਰਲੈਂਡ ਵਿੱਚ ਹੈ। ਪੋ. ਸੁਮਨ ਬੇਰੀ ਵੀ ਟਾੱਪ ਕਾਰਕ ਦੀ ਖੋਜ਼ ਅਤੇ ਗੋਡ ਪਾਰਟੀਕਲ ਦੀ ਖੋਜ਼ ਦੇੇ ਦੌਰਾਨ ਸਰਨ ਦਾ ਹਿੱਸਾ ਰਹੇ ਹਨ। ਬੀ.ਐਸ.ਸੀ ਦੇ ਲਗਭਗ 200 ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਪੋ. ਸਲੋਨੀ ਸ਼ਰਮਾ, ਗੀਤਾ ਸਕੂਜਾ ਅਤੇ ਪ੍ਰਿਯੰਕਾ ਵੀ ਮੌਜੂਦ ਸਨ।

No comments: