BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਨੋਸੈਂਟ ਹਾਰਟਸ ਵਿੱਚ ਵਿਸ਼ਵ ਹੈਲਥ ਡੇ 'ਤੇ ਬੱਚਿਆਂ ਨੂੰ ਦਿੱਤੇ ਟਿੱਪਸ

ਜਲੰਧਰ, 7 ਅਪ੍ਰੈਲ (ਬਿਊਰੋ)- ਬੌਰੀ ਮੈਮੋਰੀਅਲ ਏਜੁਕੇਸ਼ਨਲ ਅਤੇ ਮੈਡੀਕਲ ਟਰੱਸਟ ਦੀ ਅਗਵਾਈ ਵਿੱਚ ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅਤੇ ਕੈਂਟ ਜੰਡਿਆਲਾ ਰੋਡ ਬ੍ਰਾਂਚ ਵਿੱਚ ਵਿਸ਼ਵ ਹੈਲਥ ਡੇ ਮਨਾਇਆ ਗਿਆ। ਗ੍ਰੀਨ ਮਾਡਲ ਟਾਊਨ ਸੀਨੀਅਰ ਵਿੰਗ ਵਿੱਚ ਡਾਕਟਰ ਪੂਜਾ ਕਪੂਰ (ਪੈਡੀਐਟ੍ਰਿਕਸ) ਨੇ ਬੱਚਿਆਂ ਨੂੰ ਹੈਲਦੀ ਰਹਿਣ ਦੀ ਪ੍ਰੇਰਨਾ ਦਿੰਦੇ ਹੋਏ ਡਾਇਬਟੀਜ ਦੇ ਬਾਰੇ ਵਿਸਥਾਰ ਨਾਲ ਦੱਸਿਆ। ਜੂਨੀਅਰ ਵਿੰਗ ਵਿੱਚ ਡਾਕਟਰ ਦੀਕਸ਼ਾ ਚੌਧਰੀ (ਪੈਥੋਲਿਜਿਸਟ) ਨੇ ਬੱਚਿਆਂ ਨੂੰ ਪੋਸ਼ਟਿਕ ਆਹਾਰ ਦੀ ਮਹਤੱਤਾ ਸਮਝਾਈ। ਕੈਂਟ ਜੰਡਿਆਲਾ ਰੋਡ ਵਿੱਚ ਡਾਕਟਰ ਮੀਨੂੰ ਵਾਹੀ (ਡਾਈਟੀਸ਼ੀਅਨ) ਨੇ ਵਿਦਿਆਰਥੀਆਂ ਨੂੰ ਜੰਕ ਫੂਡ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਵਿਦਿਆਰਥੀਆਂ ਨੇ ਡਾਕਟਰ ਤੋਂ ਕਈ ਸਵਾਲ ਵੀ ਪੁੱਛੇ ਜਿਸ ਦੇ ਉਨਾਂ ਨੂੰ ਜਵਾਬ ਦਿੱਤੇ ਗਏ। ਵਿਦਿਆਰਥੀਆਂ ਨੇ ਇਸ ਦੌਰਾਨ ਵਾਅਦਾ ਕੀਤਾ ਕਿ ਉਹ ਆਪਣੇ ਸ਼ਰੀਰ ਦਾ ਧਿਆਨ ਰੱਖਣਗੇ 'ਤੇ ਕਸਰਤ ਕਰਨਗੇ। ਡਾ. ਪੂਜਾ ਕਪੂਰ ਨੇ ਵਿਦਿਆਰਥੀਆਂ ਨੂੰ ਸ਼ਰੀਰ ਸੰਬੰਧੀ ਸਮਸਿਆਵਾਂ ਵਲ ਧਿਆਨ ਦੇਣ ਅਤੇ ਚੇਤੰਨ ਰਹਿਣ ਦੀ ਪ੍ਰੇਰਨਾ ਦਿੱਤੀ। ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਸ਼ਰਮੀਲਾ ਨਾਕਰਾ ਨੇ ਉਨਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਮ ਦੇ ਅੰਤ ਵਿੱਚ ਯਾਦਗਾਰੀ ਚਿੰਨ ਕੇ ਕੇ ਧੰਨਵਾਦ ਕੀਤਾ। ਇਸ ਮੌਕੇ 'ਤੇ ਪ੍ਰਾਇਮਰੀ ਵਿੰਗ ਇੰਚਾਰਜ ਹਰਲੀਨ ਗੁਲਰੀਆ, ਐਗਜਾਮੀਨੇਸ਼ਨ ਇੰਚਾਰਜ ਗੁਰਵਿੰਦਰ ਕੌਰ ਵੀ ਮੌਜੂਦ ਸਨ। ਟਰੱਸਟ ਦੇ ਸਕੱਤਰ ਡਾ. ਅਨੂਪ ਬੌਰੀ ਸਕੂਲ ਵਿੱਚ ਅਜਿਹੀਆਂ ਵਾਰਤਾ ਕਰਵਾਉਂਦੇ ਰਹਿੰਦੇ ਹਨ ਅਤੇ ਟਰੱਸਟ ਦੇ ਸੈਕੇਟਰੀ (ਮੈਡੀਕਲ) ਡਾ.  ਚੰਦਰ ਬੌਰੀ ਨੇ ਦੱਸਿਆ ਕਿ ਸਵੱਸਥ ਰਹਿਣ ਲਈ ਸਵੱਸਥਤਾ ਸੰਬੰਧੀ ਸਮਸਿਆਵਾਂ ਤੋਂ ਚੇਤੰਨ ਕਰਨ ਲਈ ਸਮੇਂ ਸਮੇਂ 'ਤੇ ਮੈਡੀਕਲ ਕੈਂਪ ਲਗਵਾਏ ਜਾਣਗੇ।

No comments: