BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੇ ਦੀਆਂ ਹੋਸਟਲ ਦੀਆਂ ਵਿਦਿਆਰਥਣਾਂ ਲਈ ਗੋਲਡਨ ਨਾਈਟ ਪ੍ਰੋਗਰਾਮ ਆਯੋਜਿਤ

ਜਲੰਧਰ 28 ਅਪ੍ਰੈਲ (ਬਿਊਰੋ)- ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਦੀਆਂ ਹੋਸਟਲ ਦੀਆਂ ਫਾਈਨਲ ਯੀਅਰ ਦੀਆਂ ਵਿਦਿਆਰਥਣਾਂ ਲਈ 'ਗੋਲਡਨ ਨਾਈਟ' ਫੇਅਰਵੈੱਲ ਪਾਰਟੀ ਆਯੋਜਿਤ ਕੀਤੀ ਗਈ। 'ਸਵੀਟ ਮੈਮਰੀਜ਼' ਨਾਂ ਅਧੀਨ ਆਯੋਜਿਤ ਇਹ ਵਿਦਿਆਲਾ ਦਾ ਸਲਾਨਾ ਫੰਕਸ਼ਨ ਹੈ। ਇਸ ਪ੍ਰੋਗਰਾਮ ਵਿਚ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਡਾਂਸ, ਕੋਰਿਓਗ੍ਰਾਫੀ, ਪੋਈਟੀਕਲ ਰੈਸੀਟੇਟਸ਼ਨ, ਗੀਤ, ਗਿੱਧਾ ਅਤੇ ਭੰਗੜਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਵਿਦਾਈ ਲੈਣ ਵਾਲੀਆਂ ਵਿਦਿਆਰਥਣਾਂ ਲਈ ਮਾਡਲਿੰਗ ਆਯੋਜਿਤ ਕੀਤੀ ਗਈ। ਵਿਦਿਆਲਾ ਦੇ ਹੋਸਟਲ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਯੂ.ਪੀ, ਹਿਮਾਚਲ, ਦਿੱਲੀ, ਵੈਸਟ ਬੰਗਾਲ, ਜੰਮੂ ਅਤੇ ਕਸ਼ਮੀਰ ਅਤੇ ਮੁੰਬਈ ਤੋਂ ਇਕ ਹਜ਼ਾਰ ਤੋਂ ਵੱਧ ਵਿਦਿਆਰਥਣਾਂ ਰਹਿ ਰਹੀਆਂ ਹਨ। ਇਨਾਂ ਵਿਦਿਆਰਥਣਾਂ ਨੇ ਇਸ ਪ੍ਰੋਗਰਾਮ ਵਿਚ ਆਪਣੀ ਪ੍ਰਤਿਭਾ ਦਾ ਬਖੂਬੀ ਪ੍ਰਗਟਾਅ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਨੇ ਵਿਦਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿਚ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਸਾਹਿਬਾ ਨੇ ਪ੍ਰੋਗਰਾਮ ਦੇ ਆਯੋਜਕਾਂ ਸ਼੍ਰੀਮਤੀ ਪਰਮਜੀਤ, ਸ਼੍ਰੀਮਤੀ ਬਲਵਿੰਦਰ ਅਤੇ ਸ਼੍ਰੀਮਤੀ ਵੀਨਾ ਨੂੰ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ।

No comments: